:
You are here: Homeਮਾਲਵਾਕੈਪਟਨ ਦੇ ਪਿੰਡ ਜਿਹੜੀ ਜ਼ਮੀਨ ਦੀ ਅੱਜ ਬੋਲੀ ਉੱਥੇ ਝੋਨਾ ਪਹਿਲਾਂ ਹੀ ਲੱਗਿਆ ਹੋਇਆ

ਕੈਪਟਨ ਦੇ ਪਿੰਡ ਜਿਹੜੀ ਜ਼ਮੀਨ ਦੀ ਅੱਜ ਬੋਲੀ ਉੱਥੇ ਝੋਨਾ ਪਹਿਲਾਂ ਹੀ ਲੱਗਿਆ ਹੋਇਆ

Written by  Published in ਮਾਲਵਾ Thursday, 11 July 2019 07:15

ਬਠਿੰਡਾ - ਕਿਸੇ ਜ਼ਮਾਨੇ 'ਚ ਜਿਸ ਬਾਬਾ ਆਲਾ ਸਿੰਘ ਤੋਂ ਤਿੰਨ ਫੂਲਕੀਆਂ ਰਿਆਸਤਾਂ ਦੇ ਵਸਨੀਕ ਨਿਆਂ ਲੋਚਿਆ ਕਰਦੇ ਸਨ, ਲਾਲਫੀਤਾਸ਼ਾਹੀ ਦਾ ਹੀ ਇਹ ਕ੍ਰਿਸ਼ਮਾ ਹੈ ਕਿ ਉਸਦੇ ਵਾਰਸ ਦਾ ਸੂਬੇ ਵਿੱਚ ਰਾਜ ਭਾਗ ਹੋਣ ਦੇ ਬਾਵਜੂਦ ਉਹਨਾਂ ਦੇ ਜੱਦੀ ਪਿੰਡ ਮਹਿਰਾਜ ਦੀ ਸਾਂਝੀ ਜ਼ਮੀਨ ਇਨਸਾਫ ਲਈ ਕੁਰਲਾਹਟ ਮਚਾ ਰਹੀ ਹੈ। ਅਫਸੋਸ, ਸੁਣਨ ਵਾਲਾ ਨਾ ਕੋਈ ਸੰਤਰੀ ਐ ਤੇ ਨਾ ਹੀ ਕੋਈ ਮੰਤਰੀ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 2013-14 ਦੇ ਮਾਲੀ ਵਰ੍ਹੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਜੱਦੀ ਪਿੰਡ ਨੂੰ ਜੋ ਪੰਚਇੰਤੀ ਜ਼ਮੀਨ ਠੇਕੇ ਤੇ ਦਿੱਤੀ ਸੀ, ਉਸਦਾ ਰਕਬਾ 92 ਏਕੜ ਸੀ। 2014 ਵਿੱਚ ਗਰਾਮ ਪੰਚਾਇੰਤ ਦੀ ਬਜਾਏ ਹੋਂਦ ਵਿੱਚ ਆਈ ਨਗਰ ਪੰਚਾਇਤ ਨੇ ਮਾਲੀ ਵਰ੍ਹੇ 2014-15 ਲਈ ਜੋ ਪੰਚਾਇਤੀ ਜ਼ਮੀਨ ਠੇਕੇ ਤੇ ਚਾੜ੍ਹੀ, ਉਸਦਾ ਰਕਬਾ ਘਟ ਕੇ 59 ਏਕੜ ਰਹਿ ਗਿਆ। ਜਦ ਕਿ 37 ਏਕੜ ਜ਼ਮੀਨ ਗਾਇਬ ਹੋ ਗਈ। ਬਾਦਲ ਸਰਕਾਰ ਦੇ ਦੌਰ 'ਚ ਜ਼ਮੀਨ ਨੂੰ ਲੱਗੇ ਇਸ ਖੋਰੇ ਨੇ 55 ਏਕੜ ਗਾਇਬ ਕਰ ਦਿੱਤੀ। ਪਿੰਡ ਦੇ ਕੁਝ ਉਤਸ਼ਾਹੀ ਵਿਅਕਤੀਆਂ ਨੇ ਕੈਪਟਨ ਸਰਕਾਰ ਬਣਨ ਉਪਰੰਤ ਸਰਕਾਰੇ ਦਰਬਾਰੇ ਚਾਰਾਜੋਈ ਕੀਤੀ, ਤਾਂ ਕਿ ਗੁੰਮ ਹੋਈ ਜ਼ਮੀਨ ਲੱਭੀ ਜਾ ਸਕੇ। ਇੱਕ ਜਾਗਰੂਕ ਨਾਗਰਿਕ ਹਰਮੀਤ ਸਿੰਘ ਮਹਿਰਾਜ ਨੇ ਲਗਾਤਾਰ ਘਪਲੇਬਾਜ਼ੀ ਹੁੰਦੀ ਰਹਿਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਹੁਣ ਨਗਰ ਪੰਚਾਇਤ ਕੋਲ ਵਾਹੀਯੋਗ ਜ਼ਮੀਨ ਤੀਹ ਪੈਂਤੀ ਏਕੜ ਹੀ ਬਚੀ ਹੈ। 2019-20 ਦੇ ਮਾਲੀ ਵਰ੍ਹੇ ਲਈ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਲਈ ਪਹਿਲਾਂ 6 ਜੂਨ ਦੀ ਤਾਰੀਖ ਤਹਿ ਕੀਤੀ ਸੀ, ਲੇਕਿਨ ਉਸਨੂੰ ਬਦਲ ਕੇ ਪੰਚਾਇਤੀ ਜਮੀਨ ਦੀ ਨਿਲਾਮੀ ਲਈ ਬੋਲੀ ਦੀ ਤਾਰੀਖ 11 ਜੁਲਾਈ ਕਰ ਦਿੱਤੀ। ਇਸ ਸਬੰਧੀ ਅਖ਼ਬਾਰਾਂ ਵਿੱਚ ਪੰਚਾਇਤੀ ਖ਼ਰਚੇ ਤੇ ਇਸਤਿਹਾਰ ਵੀ ਪ੍ਰਕਾਸਿਤ ਕਰਵਾਏ ਜਾ ਚੁੱਕੇ ਹਨ। ਮਾਮਲਾ ਸਿਰਫ ਨਗਰ ਪੰਚਾਇਤ ਦੀ ਲਗਾਤਾਰ ਘਟ ਰਹੀ ਜ਼ਮੀਨ ਤੱਕ ਹੀ ਸੀਮਤ ਨਹੀਂ, ਬਲਕਿ ਹੁਣ ਇਸ ਨੇ ਇੱਕ ਅਜਿਹੇ ਸਕੈਂਡਲ ਦਾ ਰੂਪ ਅਖ਼ਤਿਆਰ ਕਰ ਲਿਐ, ਕਿ ਠੇਕੇ ਤੇ ਚਾੜ੍ਹਣ ਲਈ ਜਿਸ ਜ਼ਮੀਨ ਦੀ ਬੋਲੀ 11 ਜੁਲਾਈ ਨੂੰ ਹੋ ਰਹੀ ਹੈ, ਉਸ ਵਿੱਚ ਝੋਨੇ ਦੀ ਫ਼ਸਲ ਵੀਹ ਦਿਨ ਪਹਿਲਾਂ ਹੀ ਲਾ ਦਿੱਤੀ ਗਈ ਸੀ। ਜਾਣਕਾਰੀ ਮਿਲਣ ਤੇ ਪੱਤਰਕਾਰਾਂ ਨੇ ਜਦ ਪਿੰਡ ਮਹਿਰਾਜ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਿੱਥੇ ਪੰਚਾਇਤ ਘਰ ਦੀਆਂ ਕੰਧਾਂ ਤੇ ਨਿਲਾਮੀ ਦੇ ਇਸਤਿਹਾਰ ਲੱਗੇ ਹੋਏ ਹਨ, ਉੱਥੇ ਨਿਲਾਮ ਹੋਣ ਵਾਲੀ ਜ਼ਮੀਨ ਵਿੱਚ ਝੋਨੇ ਦੀ ਫਸ਼ਲ ਨਵੀਆਂ ਕਰੂੰਬਲਾਂ ਕੱਢਣ ਦੇ ਅਮਲ ਚੋਂ ਗੁਜਰ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਡੇਰੇ ਬਾਬਾ ਆਲਾ ਸਿੰਘ ਨੇ ਹੀ ਪਟਿਆਲਾ ਰਿਆਸਤ ਦਾ ਨੀਂਹ ਪੱਥਰ ਰੱਖਿਆ ਸੀ ਤੇ ਉਸੇ ਹੀ ਫੂਲਕੀਆ ਖਾਨਦਾਨ ਨਾਲ ਸਬੰਧਤ ਦੋ ਹੋਰ ਰਿਆਸਤਾਂ ਨਾਭਾ ਤੇ ਸੰਗਰੂਰ ਵੀ ਹੋਇਆ ਕਰਦੀਆਂ ਸਨ। ਮੁਲਕ ਦੇ ਆਜਾਦ ਹੋਣ ਤੋਂ ਬਾਅਦ ਜਿਸ ਪੈਪਸੂ ਨਾਂ ਦੇ ਨਵੇਂ ਭੁਗੋਲਿਕ ਖੇਤਰ ਦਾ ਭਾਰਤ ਸਰਕਾਰ ਨੇ ਗਠਨ ਕੀਤਾ ਸੀ, ਉਸਦੇ ਰਾਜ ਪ੍ਰਮੁੱਖ ਵੀ ਮੌਜੂਦਾ ਮੁੱਖ ਮੰਤਰੀ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਹੋਇਆ ਕਰਦੇ ਸਨ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜਾਬ ਦੇ ਰਾਜ ਭਾਗ ਦੇ ਮਾਲਕ ਹਨ, ਤਾਂ ਉਹਨਾਂ ਦੇ ਪੁਰਖਿਆਂ ਦੇ ਪਿੰਡ ਦੀ ਜ਼ਮੀਨ ਨੂੰ ਹੜੱਪਣ ਦਾ ਸਿਲਸਿਲਾ ਰਾਜ ਪ੍ਰਬੰਧ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ। ਪੱਖ ਜਾਣਨ ਲਈ ਜਦ ਡਿਪਟੀ ਕਮਿਸਨਰ ਬਠਿੰਡਾ ਡੀ ਸ੍ਰੀਨਿਵਾਸਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਜਾਣਕਾਰੀ ਹਾਸਲ ਕਰਨ ਉਪਰੰਤ ਹੀ ਉਹ ਕੁੱਝ ਕਹਿ ਸਕਣਗੇ।

Read 62 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ