:
You are here: Homeਮਾਝਾ ਨਸ਼ੇੜੀ ਨੌਜਵਾਨ ਲਈ ਫਰਿਸ਼ਤਾ ਬਣੀ ਡੈਨਮਾਰਕ ਦੀ ਮੁਟਿਆਰ

ਨਸ਼ੇੜੀ ਨੌਜਵਾਨ ਲਈ ਫਰਿਸ਼ਤਾ ਬਣੀ ਡੈਨਮਾਰਕ ਦੀ ਮੁਟਿਆਰ

Written by  Published in ਮਾਝਾ Thursday, 11 July 2019 07:09

ਗੁਰਦਾਸਪੁਰ- : ਡੈਨਮਾਰਕ ਦੀ ਮੁਟਿਆਰ ਗੁਰਦਾਸਪੁਰ ਦੇ ਨੌਜਵਾਨ ਮਲਕੀਤ ਸਿੰਘ ਦੇ ਪਿਆਰ ਵਿਚ ਅਜਿਹੀ ਪਈ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਉਸ ਨੇ ਪਹਿਲਾਂ ਉਸ ਨਾਲ ਵਿਆਹ ਰਚਾਇਆ ਅਤੇ ਹੁਣ ਉਹ ਆਪਣੇ ਪਤੀ ਮਲਕੀਤ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਉਸ ਦਾ ਇਲਾਜ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਵਿਚ ਕਰਵਾ ਰਹੀ ਹੈ। ਨਤਾਸ਼ਾ ਨੇ ਦੱਸਿਆ ਕਿ ਉਸ ਦੀ ਮਲਕੀਤ ਨਾਲ ਪਹਿਲੀ ਮੁਲਾਕਾਤ ਸਾਲ 2019 ਦੀ ਪਹਿਲੀ ਸਵੇਰ ਨੂੰ ਫੇਸਬੁੱਕ 'ਤੇ ਹੋਈ ਸੀ। ਚੈਟਿੰਗ ਦੌਰਾਨ ਹੀ ਮਲਕੀਤ ਨੇ ਉਸ ਨੂੰ ਦੱਸ ਦਿੱਤਾ ਕਿ ਉਹ ਚਿੱਟੇ ਦਾ ਆਦੀ ਹੈ। ਮਲਕੀਤ ਦੇ ਇਸ ਸੱਚ ਨੇ ਨਤਾਸ਼ਾ ਨੂੰ ਪ੍ਰਭਾਵਿਤ ਕਰ ਦਿੱਤਾ। ਦੋਵਾਂ ਦੀ ਗੱਲਬਾਤ ਚੱਲਦੀ ਰਹੀ ਤੇ ਇਸੇ ਦੌਰਾਨ ਮਲਕੀਤ ਨੇ ਨਤਾਸ਼ਾ ਨੂੰ ਭਾਰਤ ਸੱਦ ਲਿਆ। ਉਹ ਭਾਰਤ ਆਈ ਅਤੇ ਇੱਥੇ ਮਲਕੀਤ ਤੇ ਨਤਾਸ਼ਾ ਕੁਝ ਦਿਨ ਇਕੱਠੇ ਰਹੇ ਤੇ ਫਿਰ ਦੋਵਾਂ ਨੇ ਧਾਰਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਨਤਾਸ਼ਾ ਨੇ ਦੱਸਿਆ ਕਿ ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਉਹ ਮਲਕੀਤ ਦੀ ਜ਼ਿੰਦਗੀ 'ਚੋਂ ਨਸ਼ੇ ਦਾ ਕੋਹੜ ਵੱਢ ਕੇ ਰਹੇਗੀ। ਫਿਰ ਦੋਵੇਂ ਇਲਾਜ ਲਈ ਸਰਬੀਆ ਚਲੇ ਗਏ, ਪਰ ਉੱਥੋਂ ਦੇ ਇਲਾਜ ਦਾ ਤਰੀਕੇ ਵੱਖਰਾ ਸੀ ਤੇ ਮਲਕੀਤ ਨੂੰ ਬਹੁਤ ਤਕਲੀਫ ਹੋਈ। ਨਤਾਸ਼ਾ ਮਲਕੀਤ ਨੂੰ ਲੈ ਕੇ ਵਾਪਸ ਭਾਰਤ ਆ ਗਈ, ਪਰ ਉਹ ਮੁੜ ਤੋਂ ਨਸ਼ੇ ਦਾ ਆਦੀ ਹੋ ਗਿਆ। ਹੁਣ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ 'ਚ ਮਲਕੀਤ ਦਾ ਇਲਾਜ ਜਾਰੀ ਹੈ। ਨਤਾਸ਼ਾ ਦਾ ਕਹਿਣਾ ਹੈ ਕਿ ਇੱਥੇ ਉਹ ਖ਼ੁਦ ਮਲਕੀਤ ਦੀ ਦੇਖਭਾਲ ਕਰ ਰਹੀ ਹੈ ਤੇ ਇੱਥੇ ਇਲਾਜ ਸਹੀ ਚੱਲ ਰਿਹਾ ਹੈ। ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਮਲਕੀਤ ਦਾ ਭਰਾ ਵੀ ਨਸ਼ੇ ਦਾ ਆਦੀ ਸੀ। ਉਸਦਾ ਇਲਾਜ ਉਨ੍ਹਾਂ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਵੀ ਆਸ ਹੈ ਕਿ ਮਲਕੀਤ ਵੀ ਨਸ਼ੇ ਦੀ ਗ੍ਰਿਫ਼ਤ ਵਿੱਚੋਂ ਨਿਕਲ ਆਵੇਗਾ।

Read 57 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ