:
You are here: Homeਮਾਲਵਾ5 ਧੀਆਂ ਦੇ ਪਿਓ ਨੂੰ ਵੇਚਿਆ 6 ਮਹੀਨਿਆ ਦਾ ਮਾਸੂਮ

5 ਧੀਆਂ ਦੇ ਪਿਓ ਨੂੰ ਵੇਚਿਆ 6 ਮਹੀਨਿਆ ਦਾ ਮਾਸੂਮ Featured

Written by  Published in ਮਾਲਵਾ Thursday, 11 July 2019 07:02

ਲੁਧਿਆਣਾ : 6 ਮਹੀਨਿਆਂ ਦੇ ਮਾਸੂਮ ਬੱਚੇ ਰਾਹੁਲ ਨੂੰ ਅਗਵਾ ਕਰਕੇ 5 ਧੀਆਂ ਦੇ ਪਿਓ ਨੂੰ ਵੇਚਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਬੱਚਾ ਖਰੀਦਣ ਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੋਹਾਂ ਖਿਲਾਫ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਹੁਲ ਦੀ ਮਾਂ ਪਾਮੇਲ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਰਾਜਸਥਾਨ ਦੇ ਰਹਿਣ ਵਾਲੇ ਹਨ। ਉਸ ਦੀਆਂ 2 ਲੜਕੀਆਂ ਅਤੇ ਇਕ ਲੜਕਾ ਰਾਹੁਲ ਹੈ। ਉਹ ਪਰਿਵਾਰ ਸਮੇਤ 25 ਦਿਨ ਪਹਿਲਾਂ ਲੁਧਿਆਣਾ ਆਈ ਸੀ ਅਤੇ ਘੁਮਾਰ ਮੰਡੀ ਇਲਾਕੇ 'ਚ ਦਿਨ ਦੇ ਸਮੇਂ ਗੁਬਾਰੇ ਵੇਚਦੀ ਸੀ ਅਤੇ ਰਾਤ ਨੂੰ ਫਿਰੋਜ਼ ਗਾਂਧੀ ਮਾਰਕਿਟ 'ਚ ਬਣੇ ਫੁੱਟਪਾਥ 'ਤੇ ਸੌਂ ਜਾਂਦੀ ਸੀ। ਸੋਮਵਾਰ ਰਾਤ ਨੂੰ ਸਾਰਾ ਪਰਿਵਾਰ ਸੌਂ ਗਿਆ। ਮੰਗਲਵਾਰ ਸਵੇਰੇ ਕਰੀਬ 6 ਵਜੇ ਉੱਠ ਕੇ ਦੇਖਿਆ ਤਾਂ ਬੇਟਾ ਰਾਹੁਲ ਗਾਇਬ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਏ. ਸੀ. ਪੀ. ਮਨਦੀਪ ਸਿੰਘ ਮੁਤਾਬਕ ਮੌਕੇ 'ਤੇ ਪੁੱਜੇ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਨੇੜੇ ਲੱਗੇ ਸਮਾਰਟ ਸਿਟੀ ਦੇ ਕੈਮਰਿਆਂ 'ਚ ਦੋਸ਼ੀ ਮਾਨੂ ਮਸੀਹ ਕੈਦ ਹੋ ਗਿਆ। ਫੁਟੇਜ ਖੰਗਾਲਣ 'ਤੇ ਪਤਾ ਲੱਗਾ ਕਿ ਸਵੇਰੇ 5.30 ਵਜੇ ਰਾਹੁਲ ਨੂੰ ਕਿਡਨੈਪ ਕਰਨ ਤੋਂ ਬਾਅਦ ਉਹ ਪਹਿਲਾਂ ਆਰਤੀ ਚੌਂਕ ਗਿਆ ਅਤੇ ਫਿਰ ਮੋਗਾ ਦੀ ਬੱਸ 'ਚ ਬੈਠ ਗਿਆ, ਜਿੱਥੇ ਅੱਗੇ ਪੱਪੂ ਵਾਸੀ ਮੋਗਾ ਦੇ ਘਰ ਚਲਾ ਗਿਆ। ਮੋਗਾ ਬੱਸ ਸਟੈਂਡ 'ਤੇ ਲੱਗੇ ਕੈਮਰੇ 'ਚ ਦੋਸ਼ੀ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਸੀ। ਜਿੱਥੇ ਬੱਚੇ ਦੀ ਮਾਂ ਨੇ ਪਛਾਣ ਲਿਆ ਕਿ ਉਕਤ ਦੋਸ਼ੀ ਘੁਮਾਰ ਮੰਡੀ 'ਚ ਹੀ ਘੁੰਮ-ਫਿਰ ਕੇ ਦਵਾਈ ਵੇਚਦਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਮੰਗਲਵਾਰ ਨੂੰ ਆਰਤੀ ਚੌਂਕ ਨੇੜਿਓਂ ਦਬੋਚ ਲਿਆ, ਫਿਰ ਉਸ ਦੀ ਨਿਸ਼ਾਨਦੇਹੀ 'ਤੇ ਪੱਪੂ ਦੇ ਘਰ ਜਾ ਕੇ ਬੱਚਾ ਬਰਾਮਦ ਕਰ ਲਿਆ ਅਤੇ ਪੱਪੂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਦੋਹਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨਾਂ ਦੇ ਰਿਮਾਂਡ ਦੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਪੁਲਸ ਮੁਤਾਬਕ ਸਾਹਮਣੇ ਆਇਆ ਹੈ ਕਿ ਪੱਪੂ ਪ੍ਰਧਾਨ ਨੇ ਕਾਫੀ ਸਮਾਂ ਪਹਿਲਾਂ ਉਸ ਨੂੰ 5 ਕੁੜੀਆਂ ਹੋਣ ਕਾਰਨ ਲੜਕਾ ਲਿਆ ਕੇ ਦੇਣ ਦੀ ਗੱਲ ਕਹੀ ਸੀ। 25 ਦਿਨ ਪਹਿਲਾਂ ਇਸ ਪਰਿਵਾਰ ਦੇ ਰਾਜਸਥਾਨ ਤੋਂ ਆਉਣ ਤੋਂ ਬਾਅਦ ਉਸ ਦੇ ਮਨ 'ਚ ਲਾਲਚ ਆ ਗਿਆ ਅਤੇ 4 ਲੱਖ 'ਚ ਸੌਦਾ ਕਰਕੇ 20 ਦਿਨਾਂ ਤੱਕ ਰੇਕੀ ਕਰਦਾ ਰਿਹਾ।

Read 9 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡਿਪਟੀ ਕਮਿਸ਼ਨਰ

ਪੀੜਤਾਂ ਨੂੰ ਇਨਸਾਫ ਦਿਵਾਉਣ ਵ...

ਫ਼ਾਜ਼ਿਲਕਾ, 17 ਜੁਲਾਈ: ਡਿਪਟੀ ਕਮਿਸ਼ਨਰ ਸ. ਮਨਪ੍ਰ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ