:
You are here: Homeਮਾਲਵਾਤੀਜਾ ਵਿਆਹ ਕਰਨ ਲੱਗਿਆ ਲਾੜਾ ਪਹੁੰਚਿਆ ਥਾਣੇ

ਤੀਜਾ ਵਿਆਹ ਕਰਨ ਲੱਗਿਆ ਲਾੜਾ ਪਹੁੰਚਿਆ ਥਾਣੇ Featured

Written by  Published in ਮਾਲਵਾ Thursday, 11 July 2019 05:01

ਹੁਸ਼ਿਆਰਪੁਰ, - ਚੱਬੇਵਾਲ ਹਲਕੇ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੈਦੋ ਪੱਟੀ ਵਿੱਚ ਗਰੀਬ ਦਿਹਾੜੀਦਾਰ ਦੀ ਕੁੜੀ ਨਾਲ ਤੀਜਾ ਵਿਆਹ ਕਰਨ ਆਏ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਲਾਵਾਂ ਵੇਲੇ ਕਾਬੂ ਕੀਤਾ। ਪਰਮਿੰਦਰ ਦਾ ਦੂਸਰਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਸੀ ਜੋ ਕਿ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਵਿਆਹ ਤੋਂ ਬਾਅਦ ਪਰਮਿੰਦਰ ਆਪਣੀ ਪਤਨੀ ਨਾਲ ਅਕਸਰ ਕੁੱਟਮਾਰ ਕਰਨ ਲੱਗਾ। ਜਿਸ ਤੋਂ ਤੰਗ ਆਕੇ ਸੁਖਵਿੰਦਰ ਦੇ ਘਰ ਵਾਲਿਆਂ ਨੇ ਉਹਨੂੰ ਪੇਕੇ ਘਰ ਵਾਪਿਸ ਲਿਆਂਦਾ ਅਤੇ ਤਲਾਕ ਲਈ ਕੋਰਟ 'ਚ ਕੇਸ ਲਾ ਦਿੱਤਾ। ਅਜੇ ਕੋਰਟ ਦਾ ਇਸ ਕੇਸ 'ਤੇ ਕੋਈ ਫੈਸਲਾ ਨਹੀਂ ਹੋਇਆ ਸੀ ਕੇ ਸੁਖਵਿੰਦਰ ਕੌਰ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਪਰਮਿੰਦਰ ਜੋ ਕਿ 8 ਦਿਨ ਪਹਿਲਾਂ ਦੁਬਈ ਤੋਂ ਵਾਪਿਸ ਆਇਆ ਹੈ ਤੀਸਰਾ ਵਿਆਹ ਕਰ ਰਿਹਾ ਹੈ। ਇਸ ਤੋਂ ਬਾਅਦ ਅੱਜ ਸੁਖਵਿੰਦਰ ਕੌਰ ਤੇ ਉਸ ਦੇ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਪਰਮਿੰਦਰ ਨੂੰ ਉਸ ਦੇ ਤੀਜੇ ਵਿਆਹ ਦੀ ਦੂਜੀ ਲਾਂਵ 'ਤੇ ਰੋਕ ਲਿਆ। ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਮੇਰੇ ਨਾਲ ਤਲਾਕ ਲਏ ਬਿਨਾਂ ਸੁਖਵਿੰਦਰ ਹੋਰ ਵਿਆਹ ਨਹੀ ਕਰ ਸਕਦਾ। ਦੂਸਰੇ ਪਾਸੇ ਠੱਗੀ ਦਾ ਸ਼ਿਕਾਰ ਹੋਈ ਕੁੜੀ ਜਿਸ ਦਾ ਵਿਆਹ ਹੋ ਰਿਹਾ ਸੀ ਉਸ ਦੇ ਪਿਤਾ ਦਾ ਇਹ ਹਾਲ ਹੈ ਕਿ ਪਿੰਡ ਵਾਲੇ ਪੈਸੇ ਜੋੜ ਕੇ ਉਸ ਦਾ ਵਿਆਹ ਕਰਵਾ ਰਹੇ ਸਨ। ਉਹ ਇੱਕ ਦਿਹਾੜੀਦਾਰ ਹੈ। ਜਦੋਂ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।

Read 34 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡਿਪਟੀ ਕਮਿਸ਼ਨਰ

ਪੀੜਤਾਂ ਨੂੰ ਇਨਸਾਫ ਦਿਵਾਉਣ ਵ...

ਫ਼ਾਜ਼ਿਲਕਾ, 17 ਜੁਲਾਈ: ਡਿਪਟੀ ਕਮਿਸ਼ਨਰ ਸ. ਮਨਪ੍ਰ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ