:
You are here: Homeਮਾਲਵਾਸਿੰਜਾਈ ਪ੍ਰਣਾਲੀ ਦੀ ਮਜ਼ਬੂਤੀ ਲਈ 13.52 ਕਰੋੜ ਨਾਲ ਸੁਹੇਲੇਵਾਲਾ ਮਾਈਨਰ ਦਾ ਵਿਸਥਾਰ ਛੇਤੀ: ਸਿੱਧੂ ਦਾ ਐਲਾਨ

ਸਿੰਜਾਈ ਪ੍ਰਣਾਲੀ ਦੀ ਮਜ਼ਬੂਤੀ ਲਈ 13.52 ਕਰੋੜ ਨਾਲ ਸੁਹੇਲੇਵਾਲਾ ਮਾਈਨਰ ਦਾ ਵਿਸਥਾਰ ਛੇਤੀ: ਸਿੱਧੂ ਦਾ ਐਲਾਨ Featured

Written by  Published in ਮਾਲਵਾ Thursday, 11 July 2019 04:54

ਫ਼ਾਜ਼ਿਲਕਾ, 10 ਜੁਲਾਈ: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਐਲਾਨ ਕੀਤਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸਿੰਜਾਈ ਵਿਵਸਥਾ ਨੂੰ ਮਜ਼ਬੂਤ ਕਰਨ ਵਾਸਤੇ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ 13.52 ਕਰੋੜ ਰੁਪਏ ਨਾਲ ਸੁਹੇਲੇਵਾਲਾ ਮਾਈਨਰ ਦਾ ਵਿਸਥਾਰ ਕੀਤਾ ਜਾਵੇਗਾ। ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ 11.55 ਕਿਊਸਿਕ ਸਮਰੱਥਾ ਵਾਲੇ ਸੁਹੇਲੇਵਾਲੀ ਮਾਈਨਰ ਦੇ ਵਿਸਥਾਰ ਲਈ ਖ਼ਰਚ ਕੀਤੀ ਜਾਣ ਵਾਲੀ ਰਾਸ਼ੀ ਵਿੱਚੋਂ 6.42 ਕਰੋੜ ਰੁਪਏ ਨਿਰਮਾਣ ਕਾਰਜਾਂ ਅਤੇ 7.10 ਕਰੋੜ ਰੁਪਏ ਮਾਈਨਰ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 3.33 ਕਿਲੋਮੀਟਰ ਲੰਮੇ ਮਾਈਨਰ ਦੇ ਵਿਸਥਾਰ ਪਿੱਛੋਂ ਜਲਾਲਾਬਾਦ ਖੇਤਰ ਦੇ ਸੁਹੇਲੇਵਾਲਾ, ਚੱਕ ਢਾਬ, ਖ਼ੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ, ਚੱਕ ਗ਼ੁਲਾਮ ਰਸੂਲਵਾਲਾ, ਚੱਕ ਬਲੋਚਾ, ਚੱਕ ਬਾਹਮਣੀ ਵਾਲਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਦੀ ਸਿੰਜਾਈ ਨਹਿਰੀ ਪਾਣੀ ਨਾਲ ਹੋਣੀ ਯਕੀਨੀ ਬਣਾਈ ਜਾ ਸਕੇਗੀ। ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਸਬੰਧੀ ਇੰਚਾਰਜ ਸ. ਸਿੱਧੂ ਨੇ ਹਲਕਾ ਬੱਲੂਆਣਾ ਦੇ ਪਿੰਡਾਂ 'ਚ ਪੈਂਦੇ ਸੇਮ ਨਾਲਿਆਂ ਦੀ ਸਫ਼ਾਈ ਸਬੰਧੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਫ਼ਾਈ ਦਾ ਕਾਰਜ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ। ਅਧਿਕਾਰੀਆਂ ਵੱਲੋਂ ਠੇਕੇਦਾਰ ਦੇ ਪੱਧਰ 'ਤੇ ਅਣਗਹਿਲੀ ਬਾਰੇ ਦੱਸਣ 'ਤੇ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਠੇਕੇਦਾਰ ਨੂੰ ਸਰਕਾਰੀ ਤੰਤਰ 'ਚੋਂ ਬਲੈਕ ਲਿਸਟ ਕਰਕੇ ਦੂਜੇ ਠੇਕੇਦਾਰ ਤੋਂ ਇਹ ਕੰਮ ਤਰਜੀਹੀ ਆਧਾਰ 'ਤੇ ਕਰਵਾਇਆ ਜਾਵੇ। ਸ. ਸਿੱਧੂ ਨੇ ਨਹਿਰੀ ਵਿਭਾਗ ਦੇ ਸੁਪਰੀਡੈਂਟਿੰਗ ਇੰਜੀਨੀਅਰ ਨੂੰ ਨਿਰਦੇਸ਼ ਦਿੱਤੇ ਕਿ ਉਹ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਨਹਿਰਾਂ ਅਤੇ ਮਾਈਨਰਾਂ ਵਿੱਚ ਪੂਰਾ ਅਤੇ ਨਿਯਮਾਂ ਮੁਤਾਬਕ ਪਾਣੀ ਛੱਡਣਾ ਯਕੀਨੀ ਬਣਾਉਣ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਿਜਲੀ ਮੁਆਫ਼ੀ ਸਕੀਮ ਦੀ ਮੁੜ ਬਹਾਲੀ ਪਿੱਛੋਂ ਜ਼ਿਲ੍ਹੇ ਦੇ 5946 ਗ਼ਰੀਬ ਪਰਿਵਾਰਾਂ ਨੂੰ ਬਿਜਲੀ ਦੇ ਬਿਲਾਂ ਦੇ 5.05 ਕਰੋੜ ਰੁਪਏ ਉਨ੍ਹਾਂ ਦੇ ਬਿਲਾਂ ਵਿੱਚ ਐਡਜਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਬਲਾਕ ਦੇ 1908, ਜਲਾਲਾਬਾਦ ਦੇ 1874 ਅਤੇ ਅਬੋਹਰ ਦੇ 2164 ਪਰਿਵਾਰਾਂ ਨੂੰ ਕ੍ਰਮਵਾਰ 1.86 ਕਰੋੜ, 1.49 ਕਰੋੜ ਅਤੇ 1.70 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੀ ਮੀਟਿੰਗ ਦੌਰਾਨ ਸ. ਸਿੱਧੂ ਨੇ ਖ਼ੁਦ ਇਹ ਮੁੱਦਾ ਚੁੱਕ ਕੇ ਸਬੰਧਤ ਵਿਭਾਗਾਂ ਨੂੰ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਸੀ। ਸਿਹਤ ਮੰਤਰੀ ਨੇ ਨਗਰ ਕੌਂਸਲ ਫ਼ਾਜ਼ਿਲਕਾ ਦੇ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਕੌਂਸਲ ਕੋਲ ਪਏ ਫ਼ੰਡਾਂ ਨਾਲ ਫ਼ਾਜ਼ਿਲਕਾ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣ। ਇਸ ਸਬੰਧੀ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਫ਼ਾਜ਼ਿਲਕਾ ਸ਼ਹਿਰ ਵਿਖੇ ਰੋਜ਼ਾਨਾ 12 ਮਿਲੀਅਨ ਲੀਟਰ (ਐਮ.ਐਲ.ਡੀ.) ਪਾਣੀ ਸੀਵਰੇਜ ਵਿੱਚ ਅਜਾਈਂ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿਖੇ ਚਲ ਰਿਹਾ 8 ਐਮ.ਐਲ.ਡੀ ਦਾ ਸੀਵਰੇਜ ਟਰੀਟਮੈਂਟ ਪਲਾਂਟ ਪੁਰਾਣੀ ਤਕਨਾਲੌਜੀ ਦਾ ਹੋਣ ਕਾਰਨ ਇਸ ਦਾ ਪਾਣੀ ਕਿਸੇ ਅਮਲ ਵਿੱਚ ਨਹੀਂ ਆ ਰਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਤਿ-ਆਧੁਨਿਕ ਤਕਨੀਕ ਵਾਲਾ ਨਵਾਂ ਟਰੀਟਮੈਂਟ ਪਲਾਂਟ ਲਾਉਣ 'ਤੇ 1 ਐਮ.ਐਲ.ਡੀ. ਪਿੱਛੇ ਅੰਦਾਜ਼ਨ 1.2 ਕਰੋੜ ਰੁਪਏ ਦਾ ਖ਼ਰਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿਖੇ 12 ਐਮ.ਐਲ.ਡੀ. ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਲੋੜ ਹੈ ਜਿਸ ਨਾਲ 12 ਮਿਲੀਅਨ ਲੀਟਰ ਵਿਅਰਥ ਜਾ ਰਿਹਾ ਸੀਵਰੇਜ ਦਾ ਪਾਣੀ ਟਰੀਟ ਕਰਕੇ ਖੇਤੀਬਾੜੀ ਆਦਿ ਲਈ ਵਰਤਿਆ ਜਾ ਸਕੇਗਾ। ਇਸ 'ਤੇ ਸ. ਸਿੱਧੂ ਨੇ ਕੌਂਸਲ ਦੇ ਫ਼ੰਡਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਲਈ ਵਰਤਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਅਬੋਹਰ ਦੀਆਂ ਸੀਵਰੇਜ ਪੈ ਚੁੱਕੀਆਂ ਸੜਕਾਂ ਨਾ ਬਣਾਉਣ ਲਈ ਸੀਵਰੇਜ ਬੋਰਡ, ਲੋਕ ਨਿਰਮਾਣ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਝਾੜਝੰਬ ਵੀ ਕੀਤੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਡੀ.ਏ.ਵੀ. ਕਾਲਜ ਰੋਡ, ਅਬੋਹਰ ਦੀ ਮੁੱਖ ਸੜਕ 'ਤੇ ਸੀਵਰ ਪਾਈਪ ਪੈ ਜਾਣ ਦੇ ਬਾਵਜੂਦ ਸੜਕ ਨਾ ਬਣਨ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਬੋਹਰ ਸ਼ਹਿਰ ਦੀ ਪੁਰਾਣੀ ਫ਼ਾਜ਼ਿਲਕਾ ਸੜਕ 'ਤੇ ਸੀਵਰੇਜ ਦਾ ਕੰਮ ਅਧਵਾਟੇ ਛੱਡ ਦਿੱਤਾ ਗਿਆ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸ. ਸਿੱਧੂ ਨੇ ਸਬੰਧਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਮਿੱਥੇ ਸਮੇਂ ਦੇ ਅੰਦਰ-ਅੰਦਰ ਇਹ ਕਾਰਜ ਪੂਰਾ ਕਰਨ ਦੀ ਸਖ਼ਤ ਤਾੜਨਾ ਕੀਤੀ। ਜ਼ਿਲ੍ਹੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਨੇੜੇ 15 ਏਕੜ ਰਕਬੇ 'ਤੇ ਬਣੀ ਸਰਕਾਰੀ ਗਊਸ਼ਾਲਾ 'ਚ ਖ਼ਾਲੀ ਪਈ 5 ਏਕੜ ਥਾਂ 'ਤੇ ਹੋਰ ਆਵਾਰਾ ਪਸ਼ੂ ਰੱਖਣ ਦੀ ਵਿਉਂਤਬੰਦੀ ਉਲੀਕੀ ਜਾਵੇ। ਮੰਤਰੀ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੁੱਲ 36 ਗਊਸ਼ਾਲਾਵਾਂ ਹਨ, ਜਿਨ੍ਹਾਂ ਵਿੱਚ 11719 ਪਸ਼ੂ ਰੱਖੇ ਗਏ ਹਨ ਅਤੇ ਲਗਭਗ 12646 ਪਸ਼ੂ ਆਵਾਰਾ ਬਾਹਰ ਘੁੰਮ ਰਹੇ ਹਨ। ਮੰਤਰੀ ਨੇ ਐਸ.ਐਸ.ਪੀ. ਸ਼੍ਰੀ ਦੀਪਕ ਹਿਲੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਤੀਸ਼ ਚੰਦਰ ਅਤੇ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਸ. ਰਣਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਏ ਜਾਣ ਅਤੇ ਕਬਜ਼ਾਧਾਰੀਆਂ ਤੋਂ ਚਕੌਤੇ ਦੀ ਬਣਦੀ ਵਸੂਲੀ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮਨਰੇਗਾ ਕੰਮਾਂ ਸਬੰਧੀ ਵਿਸਥਾਰਤ ਰਿਪੋਰਟ ਵੀ ਅਗਲੀ ਮੀਟਿੰਗ ਵਿੱਚ ਪੇਸ਼ ਦੀ ਹਦਾਇਤ ਕੀਤੀ। ਸਿਹਤ ਤੇ ਕਿਰਤ ਮੰਤਰੀ ਨੇ ਮੀਟਿੰਗ ਦੌਰਾਨ ਸਬ ਡਿਵੀਜ਼ਨ ਜਲਾਲਾਬਾਦ ਵਿਖੇ ਦਫ਼ਤਰਾਂ ਲਈ ਨਵੀਆਂ ਇਮਾਰਤਾਂ ਬਣਾਉਣ, ਸਾਡੀ ਰਸੋਈ ਖੋਲ੍ਹਣ, ਜ਼ਿਲ੍ਹੇ ਦੀਆਂ ਸੜਕਾਂ ਦੇ ਬਰਮਾਂ ਦਾ ਲੈਵਲ ਬਰਾਬਰ ਕਰਨ ਆਦਿ ਸਣੇ ਪਿਛਲੀ ਮੀਟਿੰਗ ਦੌਰਾਨ ਵਿਚਾਰ ਗਏ ਮੁੱਦੇ ਜਿਵੇਂ ਫ਼ਾਜ਼ਿਲਕਾ ਤੇ ਜਲਾਲਾਬਾਦ ਵਿਖੇ ਦਾਣਾ ਮੰਡੀਆਂ ਦੇ ਵਿਸਥਾਰ, ਫ਼ਾਜ਼ਿਲਕਾ ਦੇ ਨਵੇਂ ਬੱਸ ਸਟੈਂਡ ਸਬੰਧੀ ਚਲ ਰਹੀ ਪ੍ਰਕਿਰਿਆ, ਅਬੋਹਰ ਲਈ ਪੀਣਯੋਗ ਪਾਣੀ, ਸੀਵਰੇਜ ਅਤੇ ਆਵਜਾਈ ਸਮੱਸਿਆਵਾਂ ਦੇ ਹੱਲ, ਪਿੰਡ ਮਹਿਰਾਣਾ ਵਿਖੇ ਬਿਸ਼ਨੋਈ ਯਾਦਗਾਰ ਦੇ ਨਿਰਮਾਣ ਅਤੇ ਨਵੇਂ ਜ਼ਿਲ੍ਹਾ ਹਸਪਤਾਲ ਵਿਖੇ ਵਨ ਸਟਾਪ ਸਖੀ ਕੇਂਦਰ ਆਦਿ ਦੀ ਸਥਾਪਤੀ ਸਬੰਧੀ ਮੁੱਦੇ ਵੀ ਵਿਚਾਰੇ। ਅਬੋਹਰ ਸਬ ਡਿਵੀਜ਼ਨ ਦੇ ਪਿੰਡਾਂ 'ਚ ਵਾਟਰ ਵਰਕਸ ਦੀ ਸਥਾਪਤੀ: ਸ਼ਿਕਾਇਤ ਨਿਵਾਰਣ ਕਮੇਟੀ ਵੱਲੋਂ ਚੁੱਕੇ ਗਏ ਮੁੱਦੇ 'ਤੇ ਮੰਤਰੀ ਨੇ ਦੱਸਿਆ ਕਿ ਅਬੋਹਰ ਸਬ ਡਿਵੀਜ਼ਨ ਦੇ 20 ਪਿੰਡਾਂ 'ਚ ਵਾਟਰ ਵਰਕਸ ਦੀ ਸਥਾਪਤੀ ਕਰਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 29 ਹੋਰ ਸਕੀਮਾਂ ਦੀ ਤਜਵੀਜ਼ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਜਿਸ ਵਿੱਚੋਂ 6 ਦੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਟੈਂਡਰ ਮੰਗ ਲਏ ਗਏ ਹਨ ਜਦਕਿ 15 ਹੋਰਨਾਂ ਸਕੀਮਾਂ ਦੇ ਐਸਟੀਮੇਟ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ 29 ਸਕੀਮਾਂ ਅਗਲੇ ਡੇਢ ਸਾਲ ਵਿੱਚ ਤਿਆਰ ਕਰ ਦਿੱਤੀਆਂ ਜਾਣਗੀਆਂ। ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ 435 ਪਿੰਡਾਂ 'ਚ ਲੱਗਣਗੇ 2,39,250 ਪੌਦੇ: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹੇ ਦੇ 435 ਪਿੰਡਾਂ ਵਿੱਚ ਕੁੱਲ 2 ਲੱਖ 39 ਹਜ਼ਾਰ 250 ਬੂਟੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 42 ਪਿੰਡਾਂ ਵਿੱਚ 23100 ਪੌਦੇ ਲਾਏ ਜਾ ਚੁੱਕੇ ਹਨ ਜਦਕਿ ਰਹਿੰਦੇ ਪਿੰਡਾਂ ਵਿੱਚ ਟੋਏ ਪੁੱਟਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਅਗਸਤ ਦੇ ਅਖ਼ੀਰ ਤੱਕ ਸਾਰੇ ਪਿੰਡਾਂ ਵਿੱਚ ਪੌਦੇ ਲਾ ਦਿੱਤੇ ਜਾਣਗੇ। ਸ. ਸਿੱਧੂ ਨੇ ਵਣ ਮੰਡਲ ਅਫ਼ਸਰ ਸ. ਬਲਜੀਤ ਸਿੰਘ ਬਰਾੜ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੀ ਧਰਾਤਲ ਮੁਤਾਬਕ ਨਿੰਮ ਸਣੇ ਜਾਮਣ ਅਤੇ ਹੋਰ ਫਲਦਾਰ ਬੂਟੇ ਲਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਡਰੇਨਾਂ ਨੇੜੇ ਬੂਟੇ ਲਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਨਸ਼ਿਆਂ ਨਾਲ ਨਜਿੱਠਣ ਲਈ ਢਿੱਲ ਬਰਦਾਸ਼ਤ ਨਹੀਂ: ਅੱਜ ਮੀਟਿੰਗ ਦੌਰਾਨ ਸ. ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਨਾਲ ਨਜਿੱਠਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੀ ਗਈ ਢਿੱਲ ਕਿਸੇ ਕਿਸਮ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਉਹ ਓ.ਓ.ਏ.ਟੀ. ਅਤੇ ਮੁੜ ਵਸੇਬਾ ਕੇਂਦਰਾਂ ਦਾ ਨਿਰੰਤਰ ਦੌਰਾ ਯਕੀਨੀ ਬਣਾਉਣ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਡਰੱਗ ਇੰਸਪੈਕਟਰ ਨੂੰ ਮੈਡੀਕਲ ਨਸ਼ਿਆਂ ਵਿਰੁੱਧ ਹੋਰ ਸਖ਼ਤੀ ਵਰਤਣ ਲਈ ਵੀ ਨਿਰਦੇਸ਼ ਦਿੱਤੇ। ਜ਼ਿਲ੍ਹੇ ਨੂੰ ਛੇਤੀ ਮਿਲੇਗੀ ਖਪਤਕਾਰ ਅਦਾਲਤ: ਜ਼ਿਲ੍ਹੇ ਵਿੱਚ ਖਪਤਕਾਰ ਅਦਾਲਤ ਦੀ ਅਣਹੋਂਦ ਸਬੰਧੀ ਉੱਠੇ ਮੁੱਦੇ 'ਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਜ਼ਿਲ੍ਹਾ ਸੈਸ਼ਨ ਕੋਰਟ ਵੱਲੋਂ ਪਹਿਲਾਂ ਹੀ ਇਸ ਸਬੰਧੀ ਕੇਸ ਫ਼ੂਡ ਸਪਲਾਈ ਵਿਭਾਗ ਪੰਜਾਬ ਨੂੰ ਭੇਜਿਆ ਜਾ ਚੁੱਕਾ ਹੈ, ਜਿਥੋਂ ਅੱਗੇ ਇਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਇਸ 'ਤੇ ਮੰਤਰੀ ਨੇ ਕਿਹਾ ਕਿ ਉਹ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਨਾਲ ਗੱਲ ਕਰਕੇ ਖਪਤਕਾਰ ਅਦਾਲਤ ਦੀ ਛੇਤੀ ਤੋਂ ਛੇਤੀ ਸਥਾਪਤੀ ਯਕੀਨੀ ਬਣਾਉਣਗੇ। ਇਸ ਮੌਕੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ, ਐਸ.ਐਸ.ਪੀ. ਸ੍ਰੀ ਦੀਪਕ ਹਿਲੋਰੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ.ਆਰ.ਪੀ. ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸਤੀਸ਼ ਚੰਦਰ, ਐਸ.ਡੀ.ਐਮ. ਫ਼ਾਜ਼ਿਲਕਾ ਸ੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ, ਸ੍ਰੀ ਦੀਪਕ ਕੁਮਾਰ, ਕਾਂਗਰਸ ਜ਼ਿਲ੍ਹਾ ਪ੍ਰਧਾਨ ਸ੍ਰੀ ਰੰਜਮ ਕਾਮਰਾ, ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਆਦਿ ਹਾਜ਼ਰ ਸਨ।

Read 41 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ