:
You are here: Homeਮਾਲਵਾਪੰਚਾਇਤਾਂ ਨਸ਼ੇ ਖਿਲਾਫ ਸਿਹਤ ਵਿਭਾਗ ਦਾ ਦੇਣ ਸਹਿਯੋਗ

ਪੰਚਾਇਤਾਂ ਨਸ਼ੇ ਖਿਲਾਫ ਸਿਹਤ ਵਿਭਾਗ ਦਾ ਦੇਣ ਸਹਿਯੋਗ

Written by  Published in ਮਾਲਵਾ Thursday, 11 July 2019 04:46

ਅਬੋਹਰ, - ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਸਿਹਤ ਵਿਭਾਗ ਵੱਲੋਂ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪਿੰਡ ਬੁਰਜ ਹਨੁਮਾਨਗੜ੍ਹ 'ਚ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੰਚਾਇਤਾਂ ਨੂੰ ਵੀ ਨਸ਼ਿਆਂ ਖਿਲਾਫ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਮੋਹਨ ਕਟਾਰੀਆ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ਿਆਂ ਖਿਲਾਫ ਅਹਿਮ ਉਪਰਾਲੇ ਕਰ ਰਹੀ ਹੈ। ਇਸ ਲਈ ਸਾਨੂੰ ਸਭ ਨੂੰ ਆਪਣਾ ਵੱਢਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਮੈਡੀਕਲ ਅਫਸਰ ਡਾ. ਅਮਿਤ ਅਨੰਤ ਕੁੱਕੜ ਨੇ ਕਿਹਾ ਕਿ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਨਸ਼ਾ ਮੁਕਤੀ ਕੇਂਦਰ ਚੱਲ ਰਿਹਾ ਹੈ ਜਿਥੇ ਮਰੀਜਾਂ ਦੀ ਕਾਉਸਲਿੰਗ ਕੀਤੀ ਜਾਂਦੀ ਹੈ ਤੇ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਕਿਹਾ ਕਿ ਜੇਕਰ ਕੋਈ ਨੌਜਵਾਨ ਇਸ ਮਾੜੀ ਸੰਗਤ ਵਿੱਚ ਫੱਸ ਗਿਆ ਹੈ ਤਾਂ ਉਹ ਇਸ ਨਸ਼ਾ ਮੁਕਤੀ ਕੇਂਦਰ ਵਿਖੇ ਭਰਤੀ ਹੋ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਜਟਵਾਲੀ 'ਚ ਪੁਨਰਵਾਸ ਕੇਂਦਰ ਵੀ ਬਣਿਆ ਹੋਇਆ ਹੈ ਜਿਥੇ ਨੌਜਵਾਨਾਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਬੀ.ਈ.ਈ. ਦਿਵੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਹੈਲਥ ਵਰਕਰਾਂ ਨੂੰ ਪਿੰਡਾਂ 'ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮੀਣ ਸਿਹਤ ਪੋਸ਼ਣ ਕਮੇਟੀਆਂ ਤਹਿਤ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਸਭਾਵਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਦੇ ਸਰਪੰਚ ਗੁਰਵੀਰ ਸਿੰਘ, ਹੈਲਥ ਵਰਕਰ ਵਰਿੰਦਰ ਕੁਮਾਰ, ਐਲ.ਐਚ.ਵੀ. ਮਾਯਾ ਦੇਵੀ, ਪੰਚਾਇਤ ਮੈਂਬਰ ਅਤੇ ਹੋਰ ਸਿਹਤ ਸਟਾਫ ਮੌਜੂਦ ਸੀ।

Read 7 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡਿਪਟੀ ਕਮਿਸ਼ਨਰ

ਪੀੜਤਾਂ ਨੂੰ ਇਨਸਾਫ ਦਿਵਾਉਣ ਵ...

ਫ਼ਾਜ਼ਿਲਕਾ, 17 ਜੁਲਾਈ: ਡਿਪਟੀ ਕਮਿਸ਼ਨਰ ਸ. ਮਨਪ੍ਰ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ