:
You are here: Home

ਆਪਣੀ ਹੀ ਸਰਕਾਰ ਤੋਂ ਖ਼ਫਾ ਹੋਏ ਨਵਜੋਤ ਸਿੱਧੂ ਨੂੰ ਪਰਗਟ ਸਿੰਘ ਦੀ ਸਲਾਹ Featured

Written by  Published in Politics Wednesday, 10 July 2019 10:01

ਚੰਡੀਗੜ੍ਹ, 10 ਜੁਲਾਈ 2019 - ਨਵਜੋਤ ਸਿੱਧੂ ਦੇ ਬਹੁਤ ਹੀ ਕਰੀਬੀ ਓਲੰਪੀਅਨ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਸਿੱਧੂ ਨੂੰ ਆਪਣੇ ਮਹਿਕਮੇ ਦਾ ਚਾਰਜ ਸੰਭਾਲ ਲੈਣਾ ਚਾਹੀਦਾ ਹੈ। ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ ਮਹਿਕਮਿਆਂ ਦੀ ਵੰਡ ਦਾ ਫੈਸਲਾ ਮੁੱਖ ਮੰਤਰੀ ਦਾ ਹੁੰਦਾ ਹੈ ਤੇ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦੀ ਨਰਾਜ਼ਗੀ ਛੱਡ ਸੀ.ਐਮ ਦੇ ਦਿੱਤੇ ਮਹਿਕਮੇ ਦਾ ਚਾਰਜ ਲੈ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ 'ਚ ਕੈਪਟਨ ਬਨਾਮ ਸਿੱਧੂ ਦੀ ਜੱਦੋਜਹਿਦ ਵਿਚਕਾਰ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਰਦੇ ਪਿੱਛੇ ਗਇਆਂ ਨੂੰ ਹੁਣ ਕਾਫੀ ਸਮਾਂ ਹੋ ਚੁੱਕਾ ਹੈ ਤੇ ਨਾ ਹੀ ਸਿੱਧੂ ਵੱਲੋਂ ਉਨ੍ਹਾਂ ਨੂੰ ਮਿਲੇ ਨਵੇਂ ਮਹਿਕਮੇ ਦਾ ਚਾਰਜ ਸੰਭਾਲਿਆ ਗਿਆ ਹੈ। ਉਨ੍ਹਾਂ ਦੁਆਰਾ ਕਾਂਗਰਸ ਹਾਈਕਮਾਨ ਕੋਲ ਕੀਤੀ ਅਪੀਲ ਦਾ ਵੀ ਹਾਲੇ ਤੱਕ ਕੋਈ ਜਵਾਬ ਕਿਸੇ ਰਾਹੀਂ ਸਾਹਮਣੇ ਨਹੀਂ ਆ ਸਕਿਆ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਸੀਨੀਅਰ ਨੁਮਾਇੰਦੇ ਕੋਲ ਰੱਖੇ ਆਪਣੇ ਪੱਖ 'ਤੇ ਫੈਸਲਾ ਆਉਂਦਾ ਦਿਖਾਈ ਨਹੀਂ ਦੇ ਰਿਹਾ।

Read 541 times