:
You are here: Home

ਦਬੁਰਜੀ ਨੇੜੇ ਮੁਕਾਬਲੇ ’ਚ ਤਿੰਨ ਗੈਂਗਸਟਰ ਗ੍ਰਿਫ਼ਤਾਰ Featured

Written by  Published in ਖਾਸ ਖਬਰਾਂ Wednesday, 10 July 2019 04:50
Rate this item
(0 votes)

ਅੰਮ੍ਰਿਤਸਰ/ਤਰਨ ਤਾਰਨ, - ਇਥੇ ਅੰਮ੍ਰਿਤਸਰ ਦੇ ਬਾਹਰਵਾਰ ਦਬੁਰਜੀ ਪਿੰਡ ਕੋਲ ਹੋਏ ਮੁਕਾਬਲੇ ਦੌਰਾਨ ਤਰਨ ਤਾਰਨ ਪੁਲੀਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਗੈਂਗਸਟਰ ਪਿਛਲੇ ਸਾਲ ਗੋਇੰਦਵਾਲ ਸਾਹਿਬ ਵਿੱਚ ਗੈਂਗਸਟਰਾਂ ਦੇ ਦੋ ਧੜਿਆਂ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਉਸ ਮੁਕਾਬਲੇ ਵਿੱਚ ਦੋ ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦਬੁਰਜੀ ਨੇੜੇ ਕੁਝ ਗੈਂਗਸਟਰ ਇਕ ਘਰ ਵਿੱਚ ਲੁਕੇ ਹੋਏ ਹਨ। ਪੁਲੀਸ ਜਿਉਂ ਹੀ ਮੌਕੇ ’ਤੇ ਪੁੱਜੀ ਤਾਂ ਗੈਂਗਸਟਰਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬ ਵਿੱਚ ਪੁਲੀਸ ਨੇ ਵੀ ਗੋਲੀਆਂ ਚਲਾਈਆਂ। ਕਾਬੂ ਕੀਤੇ ਗੈਂਗਸਟਰਾਂ ਦੀ ਪਛਾਣ ਗੁਰਲਾਲ ਸਿੰਘ, ਨੋਬਲਪ੍ਰੀਤ ਅਤੇ ਪ੍ਰਭਜੀਤ ਵਜੋਂ ਹੋਈ ਹੈ।

Read 143 times