:
You are here: Home

ਡੂੰਘੇ ਪਾਣੀ ਦੇ ਟੈਂਕ 'ਚ ਡੁੱਬਣ ਕਾਰਨ ਡੇਢ ਸਾਲਾ ਬੱਚੀ ਦੀ ਮੌਤ Featured

Written by  Published in ਖਾਸ ਖਬਰਾਂ Monday, 08 July 2019 05:09
Rate this item
(0 votes)

ਪਠਾਨਕੋਟ, - ਪਠਾਨਕੋਟ ਦੇ ਪੰਗੋਲੀ ਚੌਂਕ 'ਚ ਡੂੰਘੇ ਪਾਣੀ ਦੇ ਟੈਂਕ 'ਚ ਇੱਕ ਡੇਢ ਸਾਲ ਦੀ ਬੱਚੀ ਦੀ ਡੁੱਬ ਕੇ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਮਿਸਤਰੀ ਦਾ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਕਾਫ਼ੀ ਦੇਰ ਤੱਕ ਨਾ ਦਿਖੀ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਕਾਫੀ ਸਮਾਂ ਬਾਅਦ ਪਤਾ ਲੱਗਾ ਕਿ ਬੱਚੀ ਪਾਣੀ ਦੇ ਟੈਂਕ 'ਚ ਜਾ ਡਿੱਗੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦਾ ਪਿਤਾ ਪੰਗੋਲੀ ਚੌਂਕ 'ਚ ਕੰਮ ਕਰ ਰਿਹਾ ਸੀ ਅਤੇ ਇਹ ਨਿੱਕੀ ਬੱਚੀ ਉੱਥੇ ਖੇਡ ਰਹੀ ਸੀ ਅਤੇ ਖੇਡਦੇ ਸਮੇਂ ਪਾਣੀ ਦੇ ਟੈਂਕ 'ਚ ਜਾ ਡਿੱਗੀ।

Read 157 times