:
You are here: Homeਦੇਸ਼-ਵਿਦੇਸ਼ਸੰਕਟ 'ਚ ਕੁਮਾਰਸਵਾਮੀ, 13 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

ਸੰਕਟ 'ਚ ਕੁਮਾਰਸਵਾਮੀ, 13 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

Written by  Published in ਦੇਸ਼-ਵਿਦੇਸ਼ Sunday, 07 July 2019 04:42

ਬੈਂਗਲੁਰੂ -ਕਰਨਾਟਕ 'ਚ ਜੇ ਡੀ ਐੱਸ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਗੰਭੀਰ ਸੰਕਟ 'ਚ ਨਜ਼ਰ ਆ ਰਹੀ ਹੈ। ਸੂਬੇ ਦੇ 13 ਜੇ ਡੀ ਐੱਸ-ਕਾਂਗਰਸ ਵਿਧਾਇਕਾਂ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਵਿਧਾਇਕ ਵਿਧਾਨ ਸਭਾ ਸਪੀਕਰ ਨੂੰ ਅਸਤੀਫ਼ਾ ਦੇਣ ਪਹੁੰਚੇ ਸਨ, ਪਰ ਪ੍ਰਧਾਨ ਦੇ ਨਾ ਮਿਲਣ 'ਤੇ ਉਨ੍ਹਾ ਦੇ ਸਕੱਤਰ ਨੂੰ ਹੀ ਅਸਤੀਫ਼ੇ ਸੌਂਪ ਦਿੱਤੇ। ਸ਼ਨੀਵਾਰ ਨੂੰ ਕਾਂਗਰਸ-ਜੀ ਡੀ ਐਸ ਦੇ ਕੁੱਲ 13 ਵਿਧਾਇਕਾਂ ਨੇ ਸਪੀਕਰ ਨੂੰ ਅਸਤੀਫ਼ੇ ਸੌਂਪੇ। ਇਨ੍ਹਾ 'ਚ ਕਾਂਗਰਸ ਦੇ ਰਮੇਸ਼ ਜਰਕਿਹੋਲੀ, ਪ੍ਰਤਾਪ ਗੌੜਾ ਪਾਟਿਆ, ਸ਼ਿਵਰਾਮ ਹੇਬਰ, ਮਹੇਸ਼ ਕੁਮਾਥੱਲੀ, ਬੀ ਸੀ ਪਾਟਿਲ, ਬਾਇਆਤਿਬਾਸਵਰਾਜ, ਐਸ ਟੀ ਸੋਮਾਸ਼ੇਖਰ ਅਤੇ ਰਾਮਲਿੰਗਾ ਰੈਡੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜੇ ਡੀ ਐਸ ਦੇ ਕੇ ਐਚ ਵਿਸ਼ਵਨਾਥ, ਨਰਾਇਣ ਗੌਂਡਾ ਅਤੇ ਗੋਪਾਲੇਆਹ ਸ਼ਾਮਲ ਹਨ। ਏ ਐਚ ਵਿਸ਼ਵਨਾਥ ਨੇ ਤਾਂ ਹਾਲ ਹੀ 'ਚ ਜੇ ਡੀ ਐਸ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਗਠਜੋੜ ਦੇ ਇੱਕ ਹੋਰ ਵਿਧਾਇਕ ਅਨੰਦ ਸਿੰਘ ਪਹਿਲਾਂ ਹੀ ਸਪੀਕਰ ਨੂੰ ਅਸਤੀਫ਼ਾ ਸੌਂਪੇ ਚੁੱਕੇ ਹਨ। ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਵੀ 13 ਵਿਧਾਇਕਾਂ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਕਰਨਾਟਕ ਸਰਕਾਰ 'ਤੇ ਇਹ ਸੰਕਟ ਉਸ ਸਮੇਂ ਆਇਆ ਹੈ, ਜਦ ਮੁੱਖ ਮੰਤਰੀ ਕੁਮਾਰਸਵਾਮੀ ਅਮਰੀਕਾ ਦੌਰੇ 'ਤੇ ਹਨ। ਸਪੀਕਰ ਰਮੇਸ਼ ਕੁਮਾਰ ਨੇ ਕਿਹਾ ਕਿ ਮੈਨੂੰ ਆਪਣੀ ਲੜਕੀ ਨੂੰ ਮਿਲਣਾ ਸੀ, ਇਸ ਲਈ ਮੈਂ ਘਰ ਚਲਾ ਗਿਆ। ਮੈਂ ਆਪਣੇ ਦਫ਼ਤਰ 'ਚ ਦੱਸ ਦਿੱਤਾ ਹੈ ਕਿ ਉਹ ਅਸਤੀਫ਼ਾ ਲੈ ਲੈਣ। 13 ਵਿਧਾਇਕਾਂ ਦੇ ਅਸਤੀਫ਼ੇ ਦੀ ਜਾਣਕਾਰੀ ਹੈ। ਕੱਲ੍ਹ ਐਤਵਾਰ ਹੈ। ਇਸ ਦੌਰਾਨ ਸੋਮਵਾਰ ਨੂੰ ਮੈਂ ਇਨ੍ਹਾਂ ਨੂੰ ਦੇਖਾਂਗਾ। ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੀ ਸਰਕਾਰ ਹੁਣ ਗੰਭੀਰ ਸੰਕਟ 'ਚ ਆ ਗਈ ਹੈ। ਇਸ ਤਰ੍ਹਾਂ ਦੀ ਚਰਚਾ ਹੈ ਕਿ ਹਾਲੇ ਹੋਰ ਵਿਧਾਇਕ ਅਸਤੀਫ਼ਾ ਦੇ ਸਕਦੇ ਹਨ। ਇਸ ਘਟਨਾ ਚੱਕਰ ਨਾਲ ਕਰਨਾਟਕ 'ਚ ਕਾਂਗਰਸ ਪਾਰਟੀ ਨੂੰ ਝਟਕਾ ਲੱਗਾ ਹੈ। ਸੰਕਟ ਨੂੰ ਦੇਖਦੇ ਹੋਏ ਕਾਂਗਰਸ ਦੇ ਸੰਕਟਮੋਚਨ ਡੀ ਕੇ ਸ਼ਿਵਕੁਮਾਰ ਆਪਣੇ ਵਿਧਾਨ ਸਭਾ ਖੇਤਰ ਕਨਕਪੁਰਾ ਤੋਂ ਵਾਪਸ ਬੈਂਗਲੁਰੂ ਆ ਗਏ ਹਨ। ਡਿਪਟੀ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਡੀ ਕੇ ਸ਼ਿਵਕੁਮਾਰ ਨੇ ਸੰਕਟ ਨੂੰ ਦੇਖਦੇ ਹੋਏ ਕਾਂਗਰਸ ਵਿਧਾਇਕਾਂ ਦੀ ਇੱਕ ਮੀਟਿੰਗ ਬੁਲਾਈ ਹੈ। ਵਿਧਾਨ ਸਭਾ ਪਹੁੰਚੇ ਸੰਕਟਮੋਚਨ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਕੋਈ ਵੀ ਵਿਧਾਇਕ ਅਸਤੀਫ਼ਾ ਨਹੀਂ ਦੇਵੇਗਾ। ਮੈਂ ਉਨ੍ਹਾਂ ਨੂੰ ਮਿਲਣ ਆਇਆ ਹਾਂ। ਉਨ੍ਹਾ ਕਿਹਾ ਕਿ ਭਾਜਪਾ ਕਰਨਾਟਕ ਸਰਕਾਰ ਨੂੰ ਡੇਗਣ ਲਈ ਸਾਜ਼ਿਸ਼ ਕਰ ਰਹੀ ਹੈ। ਕਾਂਗਰਸ ਸੂਤਰਾਂ ਮੁਤਾਬਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਨੇਸ਼ ਗੁੰਡੂਰਾਓ ਵਿਦੇਸ਼ 'ਚ ਹਨ। ਇਸ ਦੌਰਾਨ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖੰਡਰੇ ਸੀਨੀਅਰ ਕਾਂਗਰਸੀ ਨੇਤਾ ਰਾਮਲਿੰਗ ਰੈਡੀ ਦੇ ਨਿਵਾਸ 'ਤੇ ਪਹੁੰਚੇ। ਇਸ ਤਰ੍ਹਾਂ ਦੀ ਚਰਚਾ ਵੀ ਹੈ ਕਿ ਅਸਤੀਫ਼ਾ ਦੇਣ ਵਾਲਿਆਂ 'ਚ ਰਾਮਲਿੰਗ ਰੈਡੀ ਵੀ ਸ਼ਾਮਲ ਹੈ। ਉਧਰ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨੇ ਕਿਹਾ ਕਿ ਅਸਤੀਫ਼ਾ ਦੇਣ ਦੀ ਇੱਕ ਪ੍ਰਕਿਰਿਆ ਹੈ। ਉਨ੍ਹਾ ਕਿਹਾ, 'ਉਨ੍ਹਾ ਨੂੰ ਮੈਨੂੰ ਮਿਲਣ ਲਈ ਸਮਾਂ ਲੈਣਾ ਹੋਵੇਗਾ। ਮੈਂ ਕਿਸੇ ਬਾਜ਼ਾਰ 'ਚ ਨਹੀਂ ਬੈਠਾ ਅਤੇ ਅਸਤੀਫ਼ਾ ਦੇਣ ਦੀ ਅਫ਼ਵਾਹ ਉਡਾਅ ਕੇ ਬਲੈਕਮੇਲ ਕਰਨ ਦੀ ਰਣਨੀਤੀ ਕੰਮ ਨਹੀਂ ਕਰੇਗੀ।' ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਹਨ ਕਿ ਕੁੱਲ 13 ਵਿਧਾਇਕਾਂ ਨੇ ਅਸਤੀਫ਼ਾ ਦੀ ਧਮਕੀ ਦਿੱਤੀ ਹੈ। ਇਨ੍ਹਾਂ ਵਿਧਾਇਕਾਂ ਨੇ ਉਸ ਸਮੇਂ ਅਸਤੀਫ਼ਾ ਦਿੱਤਾ ਹੈ, ਜਦ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਅਮਰੀਕਾ ਗਏ ਹੋਏ ਹਨ। ਬਹੁਮਤ ਦਾ ਗਣਿਤ : 224 ਮੈਂਬਰਾਂ ਵਾਲੀ ਕਰਨਾਟਕ ਵਿਧਾਨ ਸਭਾ 'ਚ ਬਹੁਮਤ ਲਈ 113 ਵਿਧਾਇਕਾਂ ਦਾ ਸਮਰੱਥਨ ਹੋਣਾ ਜ਼ਰੂਰੀ ਹੈ। ਹਾਲੇ ਕਾਂਗਰਸ-ਜੇ ਡੀ ਐੱਸ ਦੇ ਕੁੱਲ 116 ਅਤੇ ਭਾਜਪਾ ਦੇ 104 ਮੈਂਬਰ ਹਨ। ਗਠਜੋੜ ਸਰਕਾਰ ਨੂੰ ਬਸਪਾ ਦੇ ਇੱਕ ਵਿਧਾਇਕ ਦਾ ਸਮਰੱਥਨ ਵੀ ਹਾਸਲ ਹੈ। ਆਜ਼ਾਦ ਵਿਧਾਇਕ ਆਰ ਸ਼ੰਕਰ ਅਤੇ ਐੱਚ ਨਾਗੇਸ਼ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਹਾਲੇ ਗਠਜੋੜ ਦੇ ਕੋਲ ਬਹੁਮਤ ਤੋਂ 4 ਜ਼ਿਆਦਾ ਮਤਲਬ 117 ਵਿਧਾਇਕਾਂ ਦਾ ਸਮਰਥਨ ਹੈ।

Read 61 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ