:
You are here: Home

ਕਰੋੜਾਂ ਦੀ ਜਾਇਦਾਦ ਹੜੱਪਣ ਲਈ ਭੈਣਾਂ ਵੱਲੋਂ ਭਰਾ ਦਾ ਕਤਲ Featured

Written by  Published in ਖਾਸ ਖਬਰਾਂ Saturday, 06 July 2019 15:13
Rate this item
(0 votes)

ਮਾਨਸਾ, 6 ਜੁਲਾਈ 2019 : ਕਰੋੜਾਂ ਰੁਪਏ ਦੀ ਜਾਇਦਾਦ ਨੂੰ ਹੜੱਪਣ ਲਈ ਇੱਕ ਨੌਜਵਾਨ ਦਾ ਉਸ ਦੀਆਂ ਦੋ ਭੈਣਾਂ, ਭਣੋਈਏ ਅਤੇ ਭਾਣਜੇ ਨੇ ਆਪਸ 'ਚ ਮਿਲ ਕੇ ਕੀਤੇ ਕਤਲ ਦੀ ਸਾਜਿਸ਼ ਤੋਂ ਪੁਲਿਸ ਨੇ 24 ਘੰਟਿਆਂ 'ਚ ਹੀ ਪਰਦਾਫਾਸ਼ ਕਰ ਦਿੱਤਾ ਹੈ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਿੰਡ ਉੱਡਤ ਸੈਦੇਵਾਲਾ ਦੇ ਨੌਜਵਾਨ ਗੁਰਚਰਨ ਸਿੰਘ ਦੀ ਮੌਤ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ 'ਤੇ ਪਹਿਲਾਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਸੀ ਪਰ ਮਾਮਲਾ ਸ਼ੱਕੀ ਜਾਪਣ 'ਤੇ ਡੀ.ਐੱਸ.ਪੀ. ਬੁਢਲਾਡਾ ਡਾ: ਅੰਕੁਰ ਗੁਪਤਾ ਅਤੇ ਥਾਣਾ ਬੋਹਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੇਲ ਸਿੰਘ ਨੇ ਆਪਣੇ ਤੌਰ 'ਤੇ ਜਦ ਗਹਿਰਾਈ ਨਾਲ ਪੜਤਾਲ ਕੀਤੀ ਤਾਂ ਪਾਇਆ ਕਿ ਗੁਰਚਰਨ ਸਿੰਘ ਦੀ ਭੈਣ ਦਲਜੀਤ ਕੌਰ, ਭਣਵੱਈਆ ਧਰਮ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ ਭਾਣਜਾ ਜਤਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀਆਨ ਬੋਹਾ ਤੇ ਦੂਸਰੀ ਭੈਣ ਸਰਬਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਮਾਨਸਾ ਨੇ ਜ਼ਮੀਨ ਹੜੱਪਣ ਲਈ ਸੱਟਾਂ ਮਾਰ ਕੇ ਗੁਰਚਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਕਥਿੱਤ ਦੋਸ਼ੀਆਂ ਵਿਰੁੱਧ ਧਾਰਾ 302,34 ਆਈ.ਪੀ.ਸੀ. ਦੇ ਤਹਿਤ ਥਾਣਾ ਬੋਹਾ ਵਿਖੇ ਮਾਮਲਾ ਦਰਜ ਕਰਕੇ ਧਰਮ ਸਿੰਘ ਅਤੇ ਦਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Read 144 times