Print this page

ਕੀ ਉਤਰ ਪ੍ਰਦੇਸ਼ ਸਰਕਾਰ ਨੇ ਅਪਰਾਧੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ : ਪ੍ਰਿਅੰਕਾ Featured

Written by  Published in ਰਾਜਨੀਤੀ Sunday, 30 June 2019 13:40

ਲਖਨਊ - ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਯੋਗੀ ਅਦਿੱਤਿਆਨਾਥ ਸਰਕਾਰ 'ਤੇ ਹਮਲਾ ਕੀਤਾ। ਉਨ੍ਹਾਂ ਨੇ ਡਿੱਗਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ 'ਕੀ ਉੱਤਰ ਪ੍ਰਦੇਸ਼ ਸਰਕਾਰ ਨੇ ਅਪਰਾਧੀਆਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ?' ਪ੍ਰਿਅੰਕਾ ਗਾਂਧੀ ਦੇ ਇਸ ਟਵੀਟ ਦਾ ਯੂ ਪੀ ਪੁਲਸ ਨੇ ਆਪਣੇ ਟਵੀਟਰ ਹੈਂਡਲ ਤੋਂ ਅੰਕੜੇ ਦੇ ਕੇ ਜਵਾਬ ਦਿੱਤਾ। ਉੱਤਰ ਪ੍ਰਦੇਸ਼ ਪੁਲਸ ਨੇ ਦੱਸਿਆ ਕਿ 2 ਸਾਲ 'ਚ ਯੂ ਪੀ 'ਚ 81 ਅਪਰਾਧੀ ਮੁਕਾਬਲੇ 'ਚ ਮਾਰੇ ਗਏ ਹਨ ਅਤੇ 9225 ਗ੍ਰਿਫ਼ਤਾਰ ਹੋਏ ਹਨ। ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) 'ਚ ਕਾਰਵਾਈ ਕਰਕੇ 2 ਅਰਬ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਡਕੈਤੀ, ਹੱਤਿਆ, ਲੁੱਟ ਅਤੇ ਅਗਵਾ ਦੀਆਂ ਘਟਨਾਵਾਂ 'ਚ ਕਮੀ ਆਈ ਹੈ। ਅਪਰਾਧਾਂ 'ਚ 20 ਤੋਂ 35 ਫੀਸਦੀ ਦੀ ਕਮੀ ਆਈ ਹੈ। ਪੁਲਸ ਨੇ ਅੱਗੇ ਲਿਖਿਆ ਕਿ ਸਾਰੀਆਂ ਸਨਸਨੀਖੇਜ਼ ਘਟਨਾਵਾਂ ਦਾ ਖੁਲਾਸਾ 48 ਘੰਟੇ 'ਚ ਕੀਤਾ ਗਿਆ ਹੈ। ਪ੍ਰਭਾਵਸ਼ਾਲੀ ਅਪਰਾਧੀਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ ਹੈ। ਪ੍ਰਿਅੰਕਾ ਨੇ ਸ਼ਨੀਵਾਰ ਸਵੇਰੇ ਟਵੀਟ ਕਰਕੇ ਯੂ ਪੀ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ ਸਨ। ਪ੍ਰਿਅੰਕਾ ਗਾਂਧੀ ਨੇ ਬੀਤੇ ਦਿਨਾਂ ਦੀਆਂ ਕਈਆਂ ਘਟਨਾਵਾਂ ਨੂੰ ਮੀਡੀਆ ਕਰਵੇਜ਼ ਦਾ ਆਪਣੇ ਟਵੀਟ 'ਚ ਜ਼ਿਕਰ ਕੀਤਾ ਸੀ।

Read 684 times
разработка сайтов