:
You are here: Homeਮਾਲਵਾਬਠਿੰਡਾ-ਮਾਨਸਾਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ Featured

Written by  Published in ਬਠਿੰਡਾ-ਮਾਨਸਾ Thursday, 27 June 2019 04:00

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਬੱਚੀ ਨਾਮ ਨਿਸ਼ਾ (ਕਾਲਪਲੀਕ ਨਾਮ) ਉਮਰ ਲਗਭਗ 6-7 ਸਾਲ 23 ਜੂਨ 2019 ਨੂੰ ਰਾਮਪੁਰਾ ਰੇਲਵੇ ਸ਼ਟੇਸ਼ਨ ਦੇ ਮਾਲ ਗੋਦਾਮ ਪਾਸੋਂ ਸਹਾਰਾ ਜਨ ਸੇਵਾ ਸੁਸਾਇਟੀ ਨੂੰ ਲਾਵਾਰਸ ਹਾਲਤ 'ਚ ਬੱਚੀ ਮਿਲੀ ਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਇਸ ਬੱਚੀ ਨੂੰ ਉਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਗੁੰਮਸ਼ੁਦਾ ਬੱਚੀ ਪਟਿਆਲਾ ਦੀ ਰਹਿਣ ਵਾਲੀ ਹੈ। ਜੋ ਕਿ ਪਿਛਲੇ ਅੱਠ ਮਹੀਨਿਆਂ ਤੋਂ ਗੁੰਮਸ਼ੁਦਾ ਸੀ। ਬੱਚੀ ਦੇ ਮਾਪਿਆਂ ਵੱਲੋਂ ਉਸ ਦੇ ਗੁੰਮਸ਼ੁਦਾ ਸਬੰਧੀ ਐਫ.ਆਈ.ਆਰ ਨੰ:195 ਮਿਤੀ 26.07.2018 ਥਾਣਾ ਸਦਰ ਪਟਿਆਲਾ ਵਿਖੇ ਦਰਜ ਕਰਵਾਈ ਗਈ ਸੀ। ਅੱਜ 26 ਜੂਨ 2019 ਨੂੰ ਬੱਚੀ ਦੇ ਮਾਤਾ ਪਿਤਾ ਬੱਚੀ ਨੂੰ ਲੈਣ ਲਈ ਦਫ਼ਤਰ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਵਿਖੇ ਹਾਜ਼ਰ ਹੋਏ। ਮਾਪਿਆਂ ਵੱਲੋਂ ਇੱਥੇ ਦੱਸਿਆ ਗਿਆ ਕਿ ਬੱਚੀ ਦਾ ਅਸਲ ਨਾਮ ਜੋਤੀ ਹੈ। ਇਹ ਬੱਚੀ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਘਰ ਤੋਂ ਖੇਡਦੀ-ਖੇਡਦੀ ਕਿਤੇ ਬਾਹਰ ਚਲੀ ਗਈ ਅਤੇ ਵਾਪਸ ਨਹੀਂ ਆਈ। ਪਰਿਵਾਰ ਵੱਲੋਂ ਬੱਚੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਬੱਚੀ ਸਬੰਧੀ ਕੋਈ ਵੀ ਜਾਣਕਾਰੀ ਉਨਾਂ ਨੂੰ ਨਹੀਂ ਮਿਲੀ। ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੱਚੀ ਸਬੰਧੀ ਵੱਖ ਵੱਖ ਪ੍ਰਕਾਸ਼ਿਤ ਇਸ਼ਤਿਹਾਰ ਅਤੇ ਖ਼ਬਰਾਂ ਤੋਂ ਉਨਾਂ ਨੂੰ ਗੁਆਢੀਆਂ ਰਾਹੀਂ ਪਤਾ ਲੱਗਿਆ। ਬੱਚੀ ਦੇ ਮਾਪਿਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਉਹ ਪਟਿਆਲਾ ਵਿਖੇ ਰਹਿ ਰਹੇ ਹਨ ਅਤੇ ਮੁੱਢਲੇ ਤੌਰ 'ਤੇ ਲਖਨਊ (ਯੂਪੀ) ਦੇ ਰਹਿਣ ਵਾਲੇ ਹਨ ਅਤੇ ਉਹ ਮਿਹਨਤ ਮਜ਼ਦੂਰੀ ਕਰਦੇ ਹਨ। ਇਸ ਉਪੰਰਤ ਕਾਰਵਾਈ ਕਰਦੇ ਹੋਏ ਬਾਲ ਭਲਾਈ ਕਮੇਟੀ ਬਠਿੰਡਾ ਵੱਲੋਂ ਬੱਚੀ ਦੇ ਮਾਪਿਆਂ ਦੀ ਪੜਤਾਲ ਕਰਨ ਉਪਰੰਤ ਬੱਚੀ ਨੂੰ ਉਨਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇ ਮੌਕੇ ਤੇ ਬੱਚੀ ਦੇ ਮਾਤਾ-ਪਿਤਾ, ਚੇਅਰਮੈਨ ਬਾਲ ਭਲਾਈ ਕਮੇਟੀ, ਡਾ. ਸ਼ਿਵ ਦੱਤ ਗੁਪਤਾ ਅਤੇ ਮੈਡਮ ਫੁਲਿੰਦਰਪ੍ਰੀਤ , ਜਿਲਾ ਬਾਲ ਸੁਰੱਖਿਆ ਦਫਤਰ ਵੱਲੋਂ ਰਾਜਵਿੰਦਰ ਸਿੰਘ, ਬੇਅੰਤ ਕੌਰ, ਖੁਸ਼ਦੀਪ ਸਿੰਘ , ਚੇਤਨ ਸਰਮਾਂ, ਗਗਨਦੀਪ ਗਰਗ, ਰਜਨੀ,ਰਛਪਾਲ ਸਿੰਘ ਅਤੇ ਸੰਦੀਪ ਕੌਰ ਹਾਜ਼ਰ ਸਨ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਦਾ ਬੱਚਾ ਗੁੰਮ ਹੋ ਜਾਂਦਾ ਹੈ ਤਾਂ ਉਹ ਜ਼ਿਲਾ ਪ੍ਰਬੰਧਕੀ ਕੈਪਲੈਕਸ ਦੀ ਦੂਜੀ ਮੰਜ਼ਲ ਦੇ ਕਮਰਾ ਨੰ: 313 ਐਮ ਸੰਪਰਕ ਕਰ ਸਕਦੇ ਹਨ।

Read 1201 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ