:
You are here: Homeਮਾਲਵਾਮੋਬਾਇਲ ਖੋਹ ਕੇ ਭੱਜ ਰਹੇ ਨੌਜਵਾਨਾਂ ਦੇ ਫੜੇ ਜਾਣ ਤੇ ਲੋਕਾਂ ਲਾਇਆ ਲਾਬੂੰ

ਮੋਬਾਇਲ ਖੋਹ ਕੇ ਭੱਜ ਰਹੇ ਨੌਜਵਾਨਾਂ ਦੇ ਫੜੇ ਜਾਣ ਤੇ ਲੋਕਾਂ ਲਾਇਆ ਲਾਬੂੰ

Written by  Published in ਮਾਲਵਾ Wednesday, 26 June 2019 09:21

ਜਲਾਲਾਬਾਦ, 26 ਜੂਨ (ਹਨੀ ਕਟਾਰੀਆ,ਬਲਵਿੰਦਰ)  ਬੁੱਧਵਾਰ ਬਾਅਦ ਦੁਪਿਹਰ ਸ਼ਹਿਰ ਦੇ ਟਾਂਗੇ ਵਾਲਾ ਚੌਂਕ ਨਜਦੀਕ ਬਾਈਕ ਸਵਾਰ ਨੌਜਵਾਨਾਂ ਨੇ ਰੇਹੜੀ ਤੇ ਨਿੰਬੂ ਲੈਣ ਲਈ ਖੜੇ ਵਿਅਕਤੀ ਤੋਂ ਝਪਟਾ ਮਾਰ ਕੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ ਪਰ ਰਸਤੇ ਵਿੱਚ ਫੜ੍ਹ ਤੇ ਜਾਣ ਪਹਿਲਾਂ ਤਾਂ ਲੋਕਾਂ ਨੇ  ਪੂਰੀ ਤਰਾਂ ਲਾਬੂੰ ਲਾਇਆ ਅਤੇ ਬਾਅਦ ਵਿੱਚ ਪੁਲਸ ਹਵਾਲੇ ਕੀਤਾ। ਰਾਹੁਲ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਅਨੇਜਾ ਕਾਲੋਨੀ ਨੇ ਦੱਸਿਆ ਕਿ ਉਸਦੀ ਦੇਵੀ ਦੁਆਰਾ ਮੰਦਿਰ ਨਜਦੀਕ ਦੁਕਾਨ ਹੈ ਅਤੇ ਉਹ ਨਿੰਬੂ ਲੈਣ ਲਈ ਰੇਹੜੀ ਤੇ ਖੜਾ ਸੀ। ਉਸਨੇ ਦੱਸਿਆ ਕਿ ਜਿਵੇ ਹੀ ਉਹ ਮੋਬਾਇਲ ਕੰਨ ਨਾਲ ਲਗਾ ਕੇ ਸੁਣ ਰਿਹਾ ਸੀ ਤਾਂ ਪਿੱਛੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਝੱਪਟਾ ਮਾਰ ਕੇ ਵੀਵੋ ਕੰਪਨੀ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਉਸ ਕੋਲ ਐਕਟਿਵਾ ਸੀ ਅਤੇ ਉਸਨੇ ਆਪਣੀ ਐਕਟਿਵਾ ਉਨ੍ਹਾਂ ਦੇ ਪਿੱਛੇ ਲਗਾ ਲਈ ਅਤੇ ਸ਼ਹਿਰ ਦੇ ਸੇਠੀ ਹਸਪਤਾਲ ਨਦਦੀਕ ਸਾਮ੍ਹਣੇ ਤੋਂ ਆ ਰਹੇ ਟਰੱਕ ਦੇ ਕਾਰਣ ਉਹ ਲੰਘ ਨਹੀਂ ਸਕੇ ਅਤੇ ਉਥੇ ਉਨ੍ਹਾਂ ਨੂੰ ਪਬਲਿਕ ਦੇ ਸਹਿਯੋਗ ਨਾਲ ਫੜ੍ਹ ਲਿਆ ਗਿਆ। ਉਧਰ ਆਮ ਪਬਲਿਕ ਵਲੋਂ ਪਹਿਲਾਂ ਤਾਂ ਚੋਰਾਂ ਦੀ ਜਮ ਕੇ ਛਿੱਤਰ ਪਰੇਡ ਕੀਤੀ ਗਈ ਅਤੇ ਬਾਅਦ ਵਿੱਚ ਪੀਸੀਆਰ ਨੂੰ ਫੋਨ ਕਰਕੇ ਦੋਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਫੋਟੋ ਫਾਇਲ

Read 257 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡਿਪਟੀ ਕਮਿਸ਼ਨਰ

ਪੀੜਤਾਂ ਨੂੰ ਇਨਸਾਫ ਦਿਵਾਉਣ ਵ...

ਫ਼ਾਜ਼ਿਲਕਾ, 17 ਜੁਲਾਈ: ਡਿਪਟੀ ਕਮਿਸ਼ਨਰ ਸ. ਮਨਪ੍ਰ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥ...

ਫ਼ਾਜ਼ਿਲਕਾ, 17 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ