:
You are here: Homeਮਾਲਵਾਧਾਹਾਂ ਮਾਰਦੀ ਰੇਪ ਪੀੜਤਾ ਨੇ ਪੰਜਾਬ ਪੁਲੀਸ 'ਤੇ ਚੁੱਕੇ ਸਵਾਲ

ਧਾਹਾਂ ਮਾਰਦੀ ਰੇਪ ਪੀੜਤਾ ਨੇ ਪੰਜਾਬ ਪੁਲੀਸ 'ਤੇ ਚੁੱਕੇ ਸਵਾਲ Featured

Written by  Published in ਮਾਲਵਾ Wednesday, 26 June 2019 08:28

ਗੁਰੂਹਰਸਹਾਏ / ਫਿਰੋਜ਼ਪੁਰ 26 ਜੂਨ 2019 - ਸੋਸ਼ਲ ਮੀਡੀਆ ਤੇ ਇੱਕ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਪੀੜਤ ਇੱਕ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਹ ਬਲਾਤਕਾਰ ਪੀੜਤ ਹੈ । ਇੱਕ ਸਾਲ ਤੋਂ ਉਹ ਧੱਕੇ ਖਾ ਰਹੀ ਹੈ । ਪਰਚਾ ਦਰਜ ਹੋਣ ਦੇ ਬਾਵਜੂਦ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ । ਪਰਚਾ ਦਰਜ ਹੋਣ ਬਾਅਦ ਦੋਸ਼ੀਆਂ ਨੇ ਉਸ ਉੱਪਰ ਕਿਰਚ ਲੈ ਕੇ ਜਾਨਲੇਵਾ ਹਮਲਾ ਕੀਤਾ । ਪੁਲਸ ਨੂੰ ਫੋਨ ਕਰਨ ਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਫੜ੍ਹਨ ਤੋਂ ਬਾਅਦ ਫਿਰ ਛੱਡ ਦਿੱਤਾ । ਹੁਣ ਡੀ ਜੀ ਪੀ ਪੰਜਾਬ ਨੂੰ ਇਸ ਵੀਡੀਓ ਰਾਹੀਂ ਅਪੀਲ ਕਰਦਿਆਂ ਪੀੜਤ ਲੜਕੀ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਨਹਿਰ ਵਿਚ ਡਿੱਗ ਕੇ ਆਪਣੀ ਜਾਨ ਦੇ ਦੇਵੇਗੀ । ਲੜਕੀ ਕਹਿ ਰਹੀ ਹੈ ਕਿ ਬਲਾਤਕਾਰ ਦੇ ਕਥਿਤ ਦੋਸ਼ੀ ਉਸ ਨੂੰ ਕਹਿੰਦੇ ਹਨ ਕਿ ਪੈਸੇ ਲੈ ਕੇ ਕੇਸ ਵਾਪਸ ਲੈ ਲੈ ਪਰ ਮੈਂ ਮਰ ਜਾਵਾਂਗੀ ਪਰ ਇਨ੍ਹਾਂ ਕੋਲੋਂ ਪੈਸੇ ਨਹੀਂ ਲਵਾਂਗੀ । ਹਾਲਾਂਕਿ ਬਲਾਤਕਾਰ ਪੀੜਤਾ ਦਾ ਨਾਮ ਗੁਪਤ ਰੱਖਿਆ ਗਿਆ ਹੈ ਪਰ ਇਹ ਲੜਕੀ ਵੀਡੀਓ ਵਿੱਚ ਜਿਸ ਨੇ ਆਪਣਾ ਮੂੰਹ ਢਕਿਆ ਹੈ ਆਪਣੇ ਪਿੰਡ , ਥਾਣਾ ਅਤੇ ਜ਼ਿਲ੍ਹੇ ਦਾ ਨਾਮ ਵੀ ਦੱਸ ਰਹੀ ਹੈ । ਪੀੜਤ ਲੜਕੀ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੀ ਮੌਤ ਲਈ ਪੁਲਸ ਅਧਿਕਾਰੀ ਜ਼ਿੰਮੇਵਾਰ ਹੋਣਗੇ । ਇਸ ਸਬੰਧੀ ਡੀ.ਐੱਸ.ਪੀ ਜ਼ੀਰਾ ਨਰਿੰਦਰ ਸਿੰਘ ਨਾਲ ਫੋਨ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਇਸਦਾ ਘਰਵਾਲਾ ਸੀ , ਜਿਸ ਵਿਅਕਤੀ ਨਾਲ ਇਹ ਪਤਨੀ ਵਾਂਗ ਰਹਿੰਦੀ ਰਹੀ ਹੈ । ਇਸ ਦਾ ਵਿਆਹ ਹੋਇਆ ਸੀ ਜਾਂ ਨਹੀਂ ਪਰ ਉਸ ਵਿੱਚੋਂ ਇਹਨਾਂ ਕੋਲ ਦੋ ਬੱਚੇ ਹਨ। ਇਕ ਲੜਕਾ ਅਤੇ ਲੜਕੀ । 7 ਸਾਲ ਦੀ ਲੜਕੀ ਅਤੇ 6 ਸਾਲ ਦਾ ਲੜਕਾ ਹੈ । ਇਸ ਵੱਲੋਂ ਸ਼ਿਕਾਇਤ ਕਰਨ ਤੇ ਉਸ ਖਿਲਾਫ ਪੁਲਸ ਖਿਲਾਫ਼ 376 ਡੀ ਦਾ ਮੁਕੱਦਮਾ ਦਰਜ ਕਰਕੇ ਅੰਦਰ ਦੇ ਦਿੱਤਾ । ਇਸ ਜੁਰਮ ਵਿੱਚ 20 ਸਾਲ ਕੈਦ ਹੋ ਸਕਦੀ ਹੈ । %ਇਸ ਦਾ ਨਾਨੇ ਨਾਲ ਰੌਲਾ ਸੀ , ਨਾਨੇ ਨੂੰ ਵੀ ਜੇਲ੍ਹ ਭੇਜ ਦਿੱਤਾ । ਇਹਨੇ 10 ਬੰਦਿਆਂ ਖਿਲਾਫ ਪਰਚਾ ਦਰਜ ਕਰਵਾਇਆ ਸੀ । ਉਨ੍ਹਾਂ ਦੱਸਿਆ ਕਿ, ''ਇਸ ਨੇ ਨਾਲ ਚੱਲਣ ਵਾਲਿਆਂ ਖਿਲਾਫ਼ ਵੀ ਸ਼ਿਕਾਇਤ ਕਰ ਦਿੱਤੀ । ਹਮੇਸ਼ਾਂ ਤੋਂ ਪੰਚਾਇਤੀ ਵਿਅਕਤੀ ਨਾਲ ਚਲਦੇ ਆਏ ਹਨ । ਆਖਰਕਰ ਅਸੀਂ ਵੀ ਰੱਬ ਨੂੰ ਜਾਨ ਦੇਣੀ ਹੈ । ਦਬਾਅ ਹੇਠ ਆ ਕੇ ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਡੱਕਣਾ ਚਾਹੁੰਦੇ। ਇਹ ਕਹਿ ਰਹੀ ਹੈ ਕਿ ਸਾਰਿਆਂ ਨੂੰ ਅੰਦਰ ਦੇ ਦਿਓ । ਇਸ ਨੂੰ ਕੋਈ ਗਾਇਡ ਕਰ ਰਿਹਾ ਹੈ ।'' ਉਨ੍ਹਾਂ ਕਿਹਾ ਕਿ ਚੱਲ ਰਹੀ ਜਾਂਚ ਵਿੱਚ ਫਿਰ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਅਮਲ ਵਿੱਚ ਆਵੇਗੀ ।

Read 97 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ