:
You are here: Homeਮਾਲਵਾਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਰਾਸ਼ਨ ਸਮੱਗਰੀ ਦੇ ਦੋ ਟਰੱਕ ਅਨੰਤਨਾਗ ਮੀਰ ਬਜਾਰ ਲਈ ਰਵਾਨਾ

ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਰਾਸ਼ਨ ਸਮੱਗਰੀ ਦੇ ਦੋ ਟਰੱਕ ਅਨੰਤਨਾਗ ਮੀਰ ਬਜਾਰ ਲਈ ਰਵਾਨਾ

Written by  Published in ਮਾਲਵਾ Wednesday, 26 June 2019 03:22

ਜਲਾਲਾਬਾਦ, 25 ਜੂਨ (ਹਨੀ ਕਟਾਰੀਆ, ਅਤੁਲ ) ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਨੰਤਨਾਗ ਮੀਰ ਬਜਾਰ ਵਿੱਚ ਲਗਾਏ ਜਾਣ ਵਾਲੇ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਦੋ ਟਰੱਕ ਰਵਾਨਾ ਕੀਤੇ ਗਏ। ਇਸ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ਵਿੱਚ ਪੂਜਨੀਕ ਪੰਡਿਤ ਕ੍ਰਿਸ਼ਨ ਕੁਮਾਰ ਸ਼ਾਸਤਰੀ ਜੀ ਵਲੋਂ ਪੂਜਾ ਕਰਵਾਈ ਗਈ। ਜਿਸ ਵਿੱਚ ਸ਼ਿਅਦ ਨੇਤਾ ਪ੍ਰੇਮ ਕੁਮਾਰ ਵਲੇਚਾ, ਭਾਜਪਾ ਨੇਤਾ ਅਨਿਲ ਵਲੇਚਾ, ਦਰਸ਼ਨ ਲਾਲ ਵਧਵਾ, ਰਾਕੇਸ਼ ਮਿੱਡਾ, ਕੇਵਲ ਨਾਰੰਗ, ਸ਼ਾਲੂ ਬਜਾਜ, ਖਰੈਤ ਲਾਲ ਮੋਂਗਾ, ਦਰਸ਼ਨ ਲਾਲ ਵਧਵਾ, ਮਾ. ਬਲਵਿੰਦਰ ਸਿੰਘ ਗੁਰਾਇਆ, ਸ਼ੋਲੀ ਬਜਾਜ, ਕਾਲੀ ਛਾਬੜਾ, ਰਜਿੰਦਰ ਪਰੂਥੀ, ਰਾਜੀਵ ਦਹੂਜਾ, ਰਾਕੇਸ਼ ਸੁਖੀਜਾ, ਹਰੀਸ਼ ਸੇਤੀਆ, ਅਨੂੰ ਘੀਕ, ਮੁਕੇਸ਼ ਮਿੱਢਾ, ਪ੍ਰਕਾਸ਼ ਕੁੱਕੜ, ਮੁਨੀਸ਼ ਕੁੱਕੜ, ਬਿੱਟੂ ਚੌਧਰੀ, ਕਾਲਾ ਬੇਦੀ, ਮੁਕੇਸ਼ ਮਹਿੰਦੀ ਰੱਤਾ ਨੇ ਸਮੂਲੀਅਤ ਕੀਤੀ। ਪੂਜਾ ਤੋਂ ਬਾਅਦ ਰਾਸ਼ਨ ਸਮੱਗਰੀ ਦੇ ਟਰੱਕਾਂ ਨੂੰ ਲੰਗਰ ਭੰਡਾਰੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰੇਮ ਕੁਮਾਰ ਵਲੇਚਾ ਨੇ ਦੱਸਿਆ ਕਿ ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਹਰ ਸਾਲ ਭੋਲੇ ਬਾਬਾ ਦੇ ਦਰਸ਼ਨਾਂ ਲਈ ਸ਼੍ਰੀ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਖੁੱਲਾ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਇਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪ੍ਰਧਾਨ ਮਾਂਟੂ ਪਰੂਥੀ ਨੇ ਦੱਸਿਆ ਕਿ 28 ਜੂਨ ਤੋਂ ਲੈ ਕੇ 15 ਅਗਸਤ ਤੱਕ ਚੱਲਣ ਵਾਲੇ ਇਸ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਦੋ ਟਰੱਕ ਰਵਾਨਾ ਕੀਤੇ ਗਏ ਹਨ ਅਤੇ ਇਸ ਰਾਸ਼ਨਸਮੱਗਰੀ ਵਿੱਚ ਸ਼ਹਿਰ ਦੇ ਪੱਤਵੰਤਿਆਂ ਵਲੋਂ ਆਪਣਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਗਰ ਭੰਡਾਰੇ ਦੌਰਾਨ ਯਾਤਰੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ। ਜਿਸ ਵਿੱਚ ਸਵੇਰ ਦਾ ਨਾਸ਼ਤਾ, ਦੁਪਿਹਰ, ਅਤੇ ਰਾਤ ਦਾ ਖਾਣਾ ਵੀ ਸ਼ਾਮਿਲ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰੀਤ ਦੂਮੜਾ, ਰਿੰਕੂ ਕੁਮਾਰ ,ਰਮੇਸ਼ ਕੁਮਾਰ, ਲੱਕੀ ਸਿਡਾਨਾ, ਕੁਲਵੰਤ ਸਿੰਘ, ਰਜਿੰਦਰ ਕੁਮਾਰ ਬਿੱਲਾ, ਸੁਦੇਸ਼ ਪਰੂਥੀ, ਰਾਜੇਸ਼ ਅਰੋੜਾ, ਰਾਜਨ ਸਿਡਾਨਾ, ਮੁਕੇਸ਼ ਮਹਿੰਦੀਰੱਤਾ, ਰਮੇਸ਼ ਕੁਮਾਰ, ਬਲਵੰਤ ਰਾਏ, ਗੁਰਮੀਤ ਸਿੰਘ, ਰਮਨ ਅਰੋੜਾ, ਪਰਮਿੰਦਰ ਸਿੰਘ, ਦੀਪਕ ਨਾਗਪਾਲ, ਮੋਨੂੰ ਮਹੰਤ, ਮਨੀਸ਼ ਕੁੱਕੜ, ਸੋਨੂੰ ਕੁਮਾਰ, ਅਮਨਦੀਪ ਕਾਮਰਾ, ਰਜਿੰਦਰ ਸਿਡਾਨਾ, ਕੁਲਵੰਤ ਸਿੰਘ, ਰਮੇਸ਼ ਚੰਦਰ, ਫਕੀਰ ਚੰਦ, ਰਜਿੰਦਰ ਸਿੰਘ ਆਦਿ ਮੌਜੂਦ ਸਨ।

Read 52 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ