:
You are here: Homeਦੇਸ਼-ਵਿਦੇਸ਼ਚਮਕੀ ਲਈ ਮੰਤਰੀ ਦੀ ਕੁਰਬਾਨੀ ਨੂੰ ਰਾਜ਼ੀ ਨਹੀਂ ਭਾਜਪਾ

ਚਮਕੀ ਲਈ ਮੰਤਰੀ ਦੀ ਕੁਰਬਾਨੀ ਨੂੰ ਰਾਜ਼ੀ ਨਹੀਂ ਭਾਜਪਾ

Written by  Published in ਦੇਸ਼-ਵਿਦੇਸ਼ Wednesday, 26 June 2019 03:14

ਪਟਨਾ : ਚਮਕੀ ਬੁਖਾਰ ਨਾਲ ਡੇਢ ਸੌ ਤੋਂ ਵੱਧ ਬੱਚਿਆਂ ਦੀ ਮੌਤ ਨਾਲ ਲੋਕਾਂ ਵਿਚ ਪੈਦਾ ਗੁੱਸੇ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਭਾਜਪਾ ਦੇ ਸੀਨੀਅਰ ਆਗੂ ਤੇ ਸਿਹਤ ਮੰਤਰੀ ਮੰਗਲ ਪਾਂਡੇ 'ਤੇ ਅਸਤੀਫਾ ਦੇਣ ਲਈ ਦਬਾਅ ਬਣਾ ਰਹੇ ਹਨ, ਪਰ ਭਾਜਪਾ ਸੂਤਰਾਂ ਮੁਤਾਬਕ ਪਾਂਡੇ ਅਸਤੀਫਾ ਨਹੀਂ ਦੇਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਨਿਤਿਸ਼ ਕੁਮਾਰ ਦੀ ਸੋਚ ਹੈ ਕਿ ਪਾਂਡੇ ਇਖਲਾਕੀ ਆਧਾਰ 'ਤੇ ਅਸਤੀਫਾ ਦੇ ਦੇਣ, ਤਾਂ ਇਸ ਮੁੱਦੇ 'ਤੇ ਸਾਰੇ ਪਾਸਿਓਂ ਘਿਰੀ ਸਰਕਾਰ ਨੂੰ ਕੁਝ ਰਾਹਤ ਮਿਲ ਸਕਦੀ ਹੈ। ਚਮਕੀ ਬੁਖਾਰ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨਾਲੋਂ ਵੱਧ ਸਿਹਤ ਮੰਤਰਾਲੇ ਦੀ ਸੀ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਇਹ ਬੁਖਾਰ ਪਹਿਲੀ ਵਾਰ ਨਹੀਂ ਆਇਆ, ਇਸ ਨਾਲ ਹਰ ਸਾਲ ਮੌਤਾਂ ਹੁੰਦੀਆਂ ਹਨ। ਇਸ ਨਾਲ ਨਜਿੱਠਣ ਲਈ ਲੰਮੀ ਮਿਆਦੀ ਨੀਤੀ ਦੀ ਲੋੜ ਹੈ, ਜੋ ਬਿਹਾਰ ਸਰਕਾਰ ਨੇ ਬਣਾਉਣੀ ਹੈ। ਪਾਂਡੇ ਬਿਹਾਰ ਵਿਚ ਭਾਜਪਾ ਦੇ ਕੱਦਾਵਰ ਆਗੂ ਹਨ। ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੇ ਕਰੀਬੀ ਪਾਂਡੇ ਨੇ ਸੂਬਾ ਪ੍ਰਧਾਨ ਹੁੰਦਿਆਂ ਪਾਰਟੀ ਨੂੰ ਮਜ਼ਬੂਤ ਕੀਤਾ ਅਤੇ ਝਾਰਖੰਡ ਤੇ ਹਿਮਾਚਲ ਲਈ ਪਾਰਟੀ ਦੇ ਇੰਚਾਰਜ ਹੁੰਦਿਆਂ ਅਸੰਬਲੀ ਚੋਣਾਂ ਜਿਤਾਈਆਂ। ਸੂਤਰਾਂ ਮੁਤਾਬਕ ਨਿਤਿਸ਼ ਨੇ ਕਿਹਾ ਹੈ ਕਿ ਫਿਲਹਾਲ ਪਾਂਡੇ ਅਸਤੀਫਾ ਦੇ ਦੇਣ, ਬਾਅਦ ਵਿਚ ਅਡਜਸਟਮੈਂਟ ਕਰ ਲਈ ਜਾਵੇਗੀ। ਭਾਜਪਾ ਇਸ ਲਈ ਤਿਆਰ ਨਹੀਂ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਕੀ ਨਿਤਿਸ਼ ਉਨ੍ਹਾ ਤੋਂ ਜਬਰੀ ਅਸਤੀਫਾ ਮੰਗਣਗੇ। ਇਸ ਦਰਮਿਆਨ ਵਿਧਾਨ ਪ੍ਰੀਸ਼ਦ ਦੇ ਭਾਜਪਾ ਮੈਂਬਰ ਸਚਿਦਾਨੰਦ ਰਾਏ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਨੀਅਤ 'ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾ ਆਪਣੀ ਪਾਰਟੀ ਦੇ ਆਗੂਆਂ ਨੂੰ ਵਿਵਾਦਤ ਬਿਆਨ ਦੇਣ ਦੀ ਖੁੱਲ੍ਹ ਦੇ ਰੱਖੀ ਹੈ। ਨਿਤਿਸ਼ ਨੇ ਖੁਦ ਲੋਕ ਸਭਾ ਚੋਣਾਂ ਦੌਰਾਨ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾ ਨੂੰ ਚੋਣਾਂ ਦੌਰਾਨ ਇਹ ਕਹਿਣ ਦੀ ਕੀ ਲੋੜ ਸੀ ਕਿ ਉਹ ਧਾਰਾ 370 ਤੇ 35 ਏ 'ਤੇ ਭਾਜਪਾ ਦੀ ਹਮਾਇਤ ਨਹੀਂ ਕਰਦੇ। ਉਨ੍ਹਾ ਕਿਹਾ ਕਿ ਭਾਜਪਾ ਆਗੂ ਹਮੇਸ਼ਾ ਸੰਜਮ ਨਾਲ ਬੋਲਦੇ ਹਨ, ਪਰ ਜਨਤਾ ਦਲ ਯੂਨਾਈਟਿਡ (ਜੇ ਡੀ ਯੂ) ਦੇ ਆਗੂ ਹਮੇਸ਼ਾ ਦਬੰਗਈ ਵਾਲੇ ਬਿਆਨ ਦਿੰਦੇ ਹਨ। ਇਸ ਤਰ੍ਹਾਂ ਜੇ ਗਠਜੋੜ ਟੁੱਟਦਾ ਹੈ ਤਾਂ ਨੁਕਸਾਨ ਜੇ ਡੀ ਯੂ ਨੂੰ ਹੀ ਹੋਵੇਗਾ। ਰਾਏ 'ਤੇ ਪਲਟਵਾਰ ਕਰਦਿਆਂ ਜੇ ਡੀ ਯੂ ਦੇ ਜਨਰਲ ਸੈਕਟਰੀ ਕੇ ਸੀ ਤਿਆਗੀ ਨੇ ਕਿਹਾ ਕਿ ਇਹ ਬਿਆਨ ਦੇਣ ਲਈ ਭਾਜਪਾ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਹੈ। ਨਿਤਿਸ਼ ਵੱਡਾ ਚਿਹਹਾ ਹਨ, ਉਨ੍ਹਾ ਬਾਰੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਠੀਕ ਨਹੀਂ।

Read 74 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ