:
You are here: Home

ਬੇਟੀ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ

Written by  Published in ਖਾਸ ਖਬਰਾਂ Tuesday, 25 June 2019 15:30
Rate this item
(0 votes)

ਫਗਵਾੜਾ 25 ਜੂਨ 2019 - ਸਮਾਜਸੇਵੀ ਪਰਦੀਪ ਸਿੰਘ ਸਾਗਰ ਅਤੇ ਉਨ੍ਹਾਂ ਦੀ ਪਤਨੀ ਹਰਲੀਨ ਕੌਰ ਵਾਸੀ ਫਗਵਾੜਾ ਨੇ ਆਪਣੀ ਬੇਟੀ ਗੁਰਲੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ 'ਚ ਛਾਂ ਦਾਰ ਪੌਦੇ ਲਗਾਏ। ਇਸ ਮੌਕੇ ਪਰਦੀਪ ਸਿੰਘ ਸਾਗਰ ਨੇ ਦਿਨੋਂ ਦਿਨ ਵਿਗੜ ਰਹੇ ਵਾਤਾਵਰਨ ਪ੍ਰਤੀ ਆਪਣੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਅੱਜ ਸਾਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਫ ਹਵਾ 'ਚ ਸਾਹ ਲੈ ਸਕਣ। ਉਨ੍ਹਾਂ ਕਿਹਾ ਸਿਰਫ ਪੌਦੇ ਲਗਾ ਦੇਣਾ ਹੀ ਕਾਫੀ ਨਹੀ ਹੁੰਦਾ ਸਗੋਂ ਪੌਦੇ ਨੂੰ ਦਰਖਤ ਬਣਨ ਤੱਕ ਉਸਦੀ ਦੇਖਭਾਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਵੱਲੋਂ ਵੀ ਲਗਾਏ ਪੌਦਿਆਂ ਦੀ ਤਨਦੇਹੀ ਨਾਲ ਦੇਖਭਾਲ ਕੀਤੀ ਜਾਵੇਗੀ। ਪਰਦੀਪ ਸਿੰਘ ਸਾਗਰ ਨੇ ਆਖੀਰ ਵਿੱਚ ਕਿਹਾ ਜੋ ਵੀ ਆਪਣੇ ਬੱਚੇ ਦਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਜਨਮ ਦਿਨ ਇਸ ਤਰ੍ਹਾਂ ਮਨਾਉਣਾ ਚਾਹੁੰਦਾ ਹੈ, ਉਹ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਂਸਲ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਸਰਬਜੀਤ ਸਿੰਘ, ਰਘੁਨੰਦਨ , ਵਰਿੰਦਰ ਭੰਡਾਰੀ,ਰਜੇਸ਼ ਚੌਧਰੀ, ਜਗਜੀਤ ਸਿੰਘ ਆਦਿ ਹਾਜਰ ਸਨ।

Read 235 times