:
You are here: Home

ਨਾਭਾ ਜੇਲ ਵਿੱਚੋ ਮਹਿੰਦਪਾਲ ਬਿੱਟੂ ਦੇ ਕਤਲ ਤੋ ਬਾਅਦ ਬਰਾਮਦ ਹੋਏ ਮੋਬਾਇਲ Featured

Written by  Published in ਖਾਸ ਖਬਰਾਂ Tuesday, 25 June 2019 08:32
Rate this item
(0 votes)

ਨਾਭਾ — ਬੀਤੇ ਦਿਨ ਨਾਭਾ ਦੀ ਨਵੀ ਜ਼ਿਲਾ ਜੇਲ 'ਚ ਮਹਿੰਦਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਵਲੋਂ ਜੇਲ 'ਚ ਸੁਰੱਖਿਆ ਵਧਾ ਦਿੱਤੀ ਸੀ, ਜਿਸ ਦੇ ਚੱਲਦੇ ਜ਼ਿਲਾ ਜੇਲ 'ਚ ਸਰਚ ਮੁਹਿੰਮ ਦੇ ਤਹਿਤ 15 ਨੰ. ਬੈਰਕ 'ਚ ਤਲਾਸ਼ੀ ਦੌਰਾਨ ਕੈਦੀ ਵੀਰੇਂਦਰ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਬੈਰਕ ਨੰ. 4 'ਚ ਕੈਦੀ ਸੁਨੀਲ ਤਮੋਟ ਦੇ ਕਹਿਣ 'ਤੇ ਬੈਰਕ ਨੰਬਰ 5 ਦੇ ਬੈਂਕ ਸਾਈਡ ਤੋਂ ਮੋਬਾਇਲ ਬਰਾਮਦ ਕੀਤਾ ਗਿਆ ਹੈ। ਦੂਜਾ ਮੋਬਾਇਲ ਜੇਲ ਦੀ ਬੈਰਕ ਨੰ. 5 ਅਤੇ 6 'ਚ ਤਲਾਸ਼ੀ ਦੌਰਾਨ ਮਿਲਿਆ ਹੈ। ਜੇਲ ਸੁਪਰੀਡੈਂਟ ਵੱਲੋਂ ਇਨ੍ਹਾਂ ਕੈਦੀਆਂ ਖਿਲਾਫ ਨਾਭਾ ਦੇ ਸਦਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜੇਲ 'ਚੋਂ ਬਰਾਮਦ ਹੋਏ ਇਹ ਮੋਬਾਇਲ ਮਹਿੰਦਰਪਾਲ ਬਿੱਟੂ ਕਤਲਕਾਂਡ ਨਾਲ ਤਾਂ ਨਹੀਂ ਜੁੜੇ ਹੋਏ ਹਨ। ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

Read 250 times