:
You are here: Homeਮਾਲਵਾਅਸਲੇ ਦੇ ਲਸੰਲ ਲਈ ਲਾਉਣੇ ਹੋਣਗੇ ਦਸ ਪੌਦੇ, ਖਿਚਵਾਉਣੀ ਹੋਵੇਗੀ ਸੈਲਫੀ, ਫਿਰ ਮਿਲੇਗਾ ਅਸਲਾ ਲਾਇਸੈਂਸ-ਡੀ ਸੀ ਦੀ ਨਵੇਕਲੀ ਪਹਿਲ

ਅਸਲੇ ਦੇ ਲਸੰਲ ਲਈ ਲਾਉਣੇ ਹੋਣਗੇ ਦਸ ਪੌਦੇ, ਖਿਚਵਾਉਣੀ ਹੋਵੇਗੀ ਸੈਲਫੀ, ਫਿਰ ਮਿਲੇਗਾ ਅਸਲਾ ਲਾਇਸੈਂਸ-ਡੀ ਸੀ ਦੀ ਨਵੇਕਲੀ ਪਹਿਲ Featured

Written by  Published in ਮਾਲਵਾ Thursday, 06 June 2019 06:48

ਫ਼ਿਰੋਜ਼ਪੁਰ, - ਵਿਸ਼ਵ ਵਾਤਾਵਰਨ ਦਿਵਸ ਮੌਕੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹਰਿਆਲੀ ਵਧਾਉਣ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇੱਕ ਅਨੋਖੀ ਪਹਿਲ ਕੀਤੀ ਹੈ, ਜਿਸ ਦੇ ਤਹਿਤ ਹੁਣ ਅਸਲਾ ਖ਼ਰੀਦਣ ਦੇ ਇੱਛੁਕ ਲੋਕਾਂ ਨੂੰ ਘੱਟ ਤੋਂ ਘੱਟ ਦਸ ਪੌਦੇ ਲਗਾਉਣੇ ਹੋਣਗੇ। ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਦੇਖਰੇਖ ਵੀ ਕਰਨੀ ਹੋਵੇਗੀ, ਫਿਰ ਹੀ ਉਨ੍ਹਾਂ ਨੂੰ ਅਸਲਾ ਲਾਇਸੈਂਸ ਮਿਲੇਗਾ। ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਦੱਸਿਆ ਕਿ ਹਰ ਅਸਲਾ ਧਾਰਕ ਨੂੰ ਲਾਇਸੈਂਸ ਲੈਣ ਦੇ ਲਈ ਦਸ ਪੌਦੇ ਲਗਾਉਣੇ ਹੋਣਗੇ। ਪੌਦੇ ਲਗਾਉਣ ਤੋਂ ਬਾਅਦ ਲਗਾਏ ਗਏ ਪੌਦੇ ਦੇ ਨਾਲ ਸੈਲਫ਼ੀ ਲੈਣੀ ਹੋਵੇਗੀ। ਕਰੀਬ 30 ਦਿਨਾਂ ਬਾਅਦ ਦੁਬਾਰਾ ਫਿਰ ਤੋਂ ਫ਼ੋਟੋਆਂ ਖਿੱਚਣੀਆਂ ਹੋਣਗੀਆਂ ਤਾਂ ਕਿ ਇਹ ਸਿੱਧ ਹੋ ਸਕੇ ਕਿ ਪਰਾਰਥੀ ਵੱਲੋਂ ਲਗਾਏ ਗਏ ਪੌਦੇ ਦਾ ਇੱਕ ਮਹੀਨੇ ਵਿਚ ਚੰਗਾ ਵਿਕਾਸ ਹੋਇਆ ਹੈ। ਇਹ ਸਾਰੀਆਂ ਫ਼ੋਟੋਆਂ ਪਰਾਰਥੀ ਨੂੰ ਆਪਣੀ ਫਾਈਲ ਦੇ ਨਾਲ ਲਗਵਾਉਣੀ ਹੋਵੇਗੀ ਤਾਂ ਹੀ ਉਸ ਦੇ ਆਵੇਦਨ ਨੂੰ ਅਸਲਾ ਲਾਇਸੈਂਸ ਦੇ ਲਈ ਯੋਗ ਸਮਝਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 20 ਹਜ਼ਾਰ ਤੋਂ ਜ਼ਿਆਦਾ ਅਸਲਾ ਲਾਇਸੈਂਸ ਧਾਰਕ ਹੈ ਅਤੇ ਹਰ ਮਹੀਨੇ ਕਰੀਬ 100 ਆਵੇਦਨ ਦਾਖਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਨੂੰ ਦੇਖਦੇ ਹੋਏ ਪੌਦਾ ਲਗਾਉਣ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੋ ਗਈ ਹੈ। ਹਰ ਐਪਲੀਕੈਂਟ ਦਸ ਪੌਦੇ ਲਗਾਏਗਾ ਤਾਂ ਹਰ ਮਹੀਨੇ ਸੌ ਐਪਲੀਕੇਸ਼ਨ ਦੀ ਤਰਫ਼ ਲਗਾਏ ਜਾਣਗੇ ਤਾਂ ਘੱਟ ਤੋ ਘੱਟ ਪੌਦਿਆਂ ਦੀ ਗਿਣਤੀ ਇੱਕ ਹਜ਼ਾਰ ਪਹੁੰਚ ਜਾਵੇਗੀ। ਜਿਨ੍ਹਾਂ ਲੋਕਾਂ ਕੋਲ ਪੌਦੇ ਲਗਾਉਣ ਲਈ ਖ਼ੁਦ ਦੀ ਜਗ੍ਹਾ ਨਹੀਂ ਹੈ, ਉਨ੍ਹਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਐਪਲੀਕੈਂਟ ਨੂੰ ਸਰਕਾਰੀ ਜਗ੍ਹਾ ਦਿੱਤੀ ਜਾਵੇਗੀ, ਜਿੱਥੇ ਉਹ ਪੌਦਾ ਲਗਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ਼ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ, ਉਨ੍ਹਾਂ ਦੀ ਦੇਖਭਾਲ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਇਸ ਲਈ ਹਰ ਐਪਲੀਕੈਂਟ ਨੂੰ ਇੱਕ ਮਹੀਨੇ ਤੱਕ ਆਪਣੇ ਵੱਲੋਂ ਲਗਾਏ ਗਏ ਪੌਦੇ ਦੀ ਦੇਖਰੇਖ ਯਕੀਨੀ ਕਰਨੀ ਹੋਵੇਗੀ। ਪੂਰੇ 30 ਦਿਨਾਂ ਬਾਅਦ ਲਗਾਏ ਗਏ ਪੌਦੇ ਨਾਲ ਦੁਬਾਰਾ ਤਸਵੀਰਾਂ ਖਿੱਚਣੀਆਂ ਹੋਣਗੀਆਂ ਜਿਸ ਵਿਚ ਉਨ੍ਹਾਂ ਦੁਆਰਾ ਲਗਾਏ ਗਏ ਪੌਦੇ ਦਾ ਵਿਕਾਸ ਸਾਫ਼ ਤੌਰ 'ਤੇ ਨਜ਼ਰ ਆਏ। ਸਾਰੀਆਂ ਫ਼ੋਟੋਆਂ ਦੇ ਨਿਰੀਖਣ ਦੇ ਬਾਅਦ ਹੀ ਕਿਸੀ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ, ਉਨ੍ਹਾਂ ਲੋਕਾਂ ਨੂੰ ਲਾਇਸੈਂਸ ਲੈਣ ਤੋਂ ਪਹਿਲਾਂ ਪੌਦੇ ਲਗਾਉਣ ਤੋਂ ਛੂਟ ਮਿਲੇਗੀ। ਇਸ ਤਰ੍ਹਾਂ ਦੇ ਐਪਲੀਕੈਂਟ ਨੂੰ ਪਹਿਲ ਦੇ ਆਧਾਰ 'ਤੇ ਤਤਕਾਲ ਲਾਇਸੈਂਸ ਮਿਲੇਗਾ ਲੇਕਿਨ ਉਨ੍ਹਾਂ ਇਹ ਯਕੀਨੀ ਬਣਾਵੇਗਾ ਕਿ ਲਾਇਸੈਂਸ ਲੈਣ ਤੋਂ ਬਾਅਦ ਉਹ ਦਸ ਪੌਦੇ ਲਗਾਉਣਗੇ ਅਤੇ ਉਨ੍ਹਾਂ ਦੀਆਂ ਫ਼ੋਟੋਆਂ ਦੂਸਰੇ ਐਪਲੀਕੇਸ਼ਨ ਦੀ ਤਰ੍ਹਾਂ ਜਮਾਂ ਕਰਵਾਉਣਗੇ। ਇਨ੍ਹਾਂ ਐਪਲੀਕੇਸ਼ਨਾਂ ਨੂੰ ਲਿਖਤੀ ਵਿਚ ਪੌਦੇ ਲਗਾਉਣ ਸਬੰਧੀ ਗਾਰੰਟੀ ਦੇਣੀ ਹੋਵੇਗੀ। ਸ੍ਰੀ.ਚੰਦਰ ਗੈਂਦ ਨੇ ਕਿਹਾ ਕਿ ਮੇਰਾ ਮਿਸ਼ਨ ਫਿਰੋਜ਼ਪੁਰ ਜ਼ਿਲ੍ਹੇ ਨੂੰ ਪੰਜਾਬ ਦੇ ਸਭ ਤੋਂ ਹਰੇ-ਭਰੇ ਜ਼ਿਲ੍ਹੇ ਵਿਚ ਸ਼ਾਮਲ ਕਰਨਾ ਹੈ, ਜਿਸ ਲਈ ਮਾਨਸੂਨ ਸੀਜ਼ਨ ਵਿਚ ਜ਼ਿਆਦਾ ਤੋਂ ਜ਼ਿਆਦਾ ਪੌਦਾ ਲਵਾਇਆ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਕਦਮ ਵਾਤਾਵਰਨ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਲਈ ਕਾਰਗਰ ਸਾਬਤ ਹੋਵੇਗਾ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਵੇਗੀ ਜੋ ਕਿ ਸਾਨੂੰ ਇੱਕ ਵੱਡੀ ਪੌਦਾ ਮੁਹਿੰਮ ਦੇ ਵੱਲ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗਲਾਤ ਖੇਤਰ ਵਿਚ ਹੋ ਰਹੀ ਕਟੌਤੀ ਇੱਕ ਗੰਭੀਰ ਮੁੱਦਾ ਹੈ, ਜਿਸ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਮਗਰ ਇਹ ਸਥਿਤੀ ਲੋਕਾਂ ਦੇ ਵਾਤਾਵਰਨ ਪ੍ਰਤੀ ਰਵੱਈਏ ਵਿਚ ਬਦਲਾਅ ਲਿਆ ਸਕਦੀ ਹੈ ਜਿਸ ਦੇ ਲਈ ਇਸ ਤਰ੍ਹਾਂ ਦੇ ਯਤਨਾਂ ਦੀ ਜ਼ਰੂਰਤ ਹੈ।

Read 40 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

26 ਜੂਨ ਨੂੰ ਮਨਾਇਆ ਜਾਵੇਗਾ ਕ...

ਫ਼ਾਜ਼ਿਲਕਾ, 24 ਜੂਨ: ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ...

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ...

aਫ਼ਾਜ਼ਿਲਕਾ, 20 ਜੂਨ: 5ਵੇਂ ਅੰਤਰਰਾਸ਼ਟਰੀ ਯੋਗਾ ਦ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਪਟਿਆਲਾ-ਮੁਹਾਲੀ