:
You are here: Home

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ Featured

Written by  Published in ਅੰਮ੍ਰਿਤਸਰ-ਪਠਾਨਕੋਟ Thursday, 06 June 2019 06:29

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘਾਰੇ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਵਲੋ ਦਿੱਤੇ ਬੰਦ ਦੇ ਸੱਦੇ ਨੂੰ ਮਦੇਨਜਰ ਰਖਦਿਆ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ ਸ੍ਰੀਵਾਸਤਵ ਦੇ ਆਦੇਸ਼ਾ ਤੇ ਸ਼ਹਿਰ ਦੇ ਅੰਦਰੁਨੀ ਇਲਾਕੇ ਵਿੱਚ ਲੋਕਾਂ ਨੂੰ ਭੈ ਮੁਕਤ ਕਰਨ ਲਈ ਪੁਲਿਸ ਵਲੋ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨਾਲ ਇਕ ਫਲੈਗ ਮਾਰਚ ਕੱਢਿਆ ਗਿਆ । ਜਿਸ ਦੀ ਅਗਵਾਈ ਡੀ.ਸੀ.ਪੀ ਸ: ਜਗਮੋਹਨ ਸਿੰਘ , ਏ.ਡੀ.ਸੀ.ਪੀ ਸ: ਜਗਜੀਤ ਸਿੰਘ ਵਾਲੀਆ ਏ.ਸੀ.ਪੀ ਪਿਆਰਾ ਸਿੰਘ,ਏ.ਸੀ.ਪੀ ਸੁਖਪਾਲ ਸਿੰਘ ਵਲੋ ਕੀਤੀ ਗਈ ।। ਇਹ ਫਲ਼ੈਗ ਮਾਰਚ ਹਾਥੀ ਗੇਟ ਤੋ ਸ਼ੂਰੂ ਹੋਕੇ ਸ਼ਹਿਰੀ ਦੇ ਪ੍ਰਮੁਖ ਬਜਾਰਾਂ ਤੋ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਇਲਾਕੇ ਅਤੇ ਗਲਿਆਰਾ ਤੋ ਹੁੰਦਾ ਹੋਇਆ ਹਾਲ ਗੇਟ ਵਿਖੇ ਖਤਮ ਹੋਇਆ।ਇਸ ਫਲੈਗ ਮਾਰਚ ਵਿੱਚ ਸਬੰਧਿਤ ਥਾਣਿਆ ਦੇ ਮੁਖੀ ਵੀ ਸ਼ਾਮਿਲ ਹੋਏ।

Read 208 times