:
You are here: Homeਮਾਲਵਾ2017 ਵਿੱਚ ਅਕਾਲੀ ਦਲ ਦਾ ਪੱਲਾ ਫੜ੍ਹਣ ਵਾਲੇ ਪੂਰਨ ਮੁਜੈਦੀਆ ਸੁਖਬੀਰ ਬਾਦਲ ਲਈ ਬਣ ਰਹੇ ਹਨ ਖਾਸਮਖਾਸ

2017 ਵਿੱਚ ਅਕਾਲੀ ਦਲ ਦਾ ਪੱਲਾ ਫੜ੍ਹਣ ਵਾਲੇ ਪੂਰਨ ਮੁਜੈਦੀਆ ਸੁਖਬੀਰ ਬਾਦਲ ਲਈ ਬਣ ਰਹੇ ਹਨ ਖਾਸਮਖਾਸ

Written by  Published in ਮਾਲਵਾ Wednesday, 05 June 2019 11:15

ਜਲਾਲਾਬਾਦ, 05 ਜੂਨ (ਬਿਊਰੋ) ਲੋਕ ਸਭਾ ਚੋਣਾਂ ਵਿੱਚ ਫਿਰੋਜਪੁਰ ਹਲਕੇ ਤੋਂ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਜਿੱਤ ਨੇ ਇਹ ਦਿਖਾ ਦਿੱਤਾ ਹੈ ਕਿ ਪੰਜਾਬ ਵਿੱਚ ਹਲਾਤ ਜਿਹੋ ਜਿਹੇ ਮਰਜੀ ਹੋਣ ਪਰ ਫਿਰੋਜਪੁਰ ਦੇ ਲੋਕ ਅੱਜ ਵੀ ਅਕਾਲੀ ਭਾਜਪਾ ਦੇ ਵਿਸ਼ਵਾਸ਼ ਰੱਖਦੇ ਹਨ । ਪਰ ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜਿਹੜੀ ਗੱਲ ਸ਼ਹਿਰ ਅਤੇ ਪਿੰਡਾਂ ਵਿੱਚ ਆਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਹੈ ਕਿ ਜਲਾਲਾਬਾਦ ਹਲਕੇ ਤੋਂ ਆਖਿਰਕਾਰ ਸ਼ਰੋਮਣੀ ਅਕਾਲੀ ਦਲ ਦਾ ਕਿਹੜਾ ਉਮੀਂਦਵਾਰ ਚੋਣ ਮੈਦਾਨ ਵਿੱਚ ਹੋਵੇਗਾ ਹਾਲਾਂਕਿ ਜੇਕਰ ਪਾਰਟੀ ਕਿਸੇ ਰਾਏ ਸਿੱਖ ਬਿਰਾਦਰੀ 'ਚ ਵਿਅਕਤੀ ਨੂੰ ਮੋਹਰੀ ਰੂਪ ਵਿੱਚ ਦੇਖਦੀ ਹੈ ਤਾਂ ਇਸ ਲਿਸਟ ਵਿੱਚ 2-3 ਵਿਅਕਤੀਆਂ ਦੇ ਨਾਅ ਸਾਮ੍ਹਣੇ ਆ ਰਹੇ ਹਨ ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਪਾਰਟੀ ਕਿਸ ਵਿਅਕਤੀ ਤੇ ਆਪਣਾ ਵਿਸ਼ਵਾਸ਼ ਜਿਤਾਏਗੀ ਕਹਿਣਾ ਮੁਸ਼ਕਿਲ ਹੈ ਪਰ ਇਨ੍ਹਾਂ ਦਿਨਾਂ ਦੀ ਗੱਲ ਕਰੀਏ ਤਾਂ 2017 ਦੇ ਦੌਰ ਵਿੱਚ ਅਕਾਲੀ ਦਲ ਦਾ ਪੱਲਾ ਫੜ੍ਹਣ ਵਾਲੇ ਪੂਰਨ ਚੰਦ ਮੁਜੈਦੀਆ ਇਨ੍ਹਾਂ ਦਿਨਾਂ ਵਿੱਚ ਬਾਦਲ ਦੇ ਖਾਸਮਖਾਸ ਬਣਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਹ ਨਹੀਂ ਕਿ ਉਹ ਟਿਕਟ ਨੂੰ ਲੈ ਕੇ ਮੂਜੈਦੀਆ ਲਈ ਗੰਭੀਰ ਹੋ ਸਕਦੇ ਹਨ ਪਰ ਇਨ੍ਹਾਂ ਜਰੂਰ ਹੈ ਜੇਕਰ ਰਾਏ ਸਿੱਖ ਬਿਰਾਦਰੀ ਦੀ ਗੱਲ ਆਵੇਗੀ ਤਾਂ ਪੂਰਨ ਮੁਜੈਦੀਆ ਵੀ ਉਨ੍ਹਾਂ ਚੇਹਰਿਆਂ ਵਿਚੋਂ ਇੱਕ ਹੋਣਗੇ ਜੋ ਪਾਰਟੀ ਲਈ ਟਿਕਟ ਦੇ ਦਾਅਵੇਦਾਰਾਂ ਵਜੋਂ ਗਿਣੇ ਜਾਣਗੇ। ਪੂਰਨ ਮੁਜੈਦੀਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇੱਕ ਹੀ ਏਜੰਡਾ ਰੱਖਿਆ ਹੈ ਕਿ ਉਹ ਪਾਰਟੀ ਦੇ ਲਈ ਕੰਮ ਕਰਨਗੇ ਅਤੇ ਪਾਰਟੀ ਜਿੱਥੇ ਵੀ ਡਿਊਟੀ ਲਗਾਏਗੀ ਉਹ ਪਾਰਟੀ ਦੇ ਵਿਸ਼ਵਾਸ਼ ਤੇ ਖਰੇ ਉਤਰਣਗੇ। ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫਾ ਦਿੱਤੇ ਜਾਣ ਤੋੱ ਬਾਅਦ ਹੋਰ ਵੀ ਕਿਆਸਰੀਆਂ ਤੇਜ ਹਨ ਕਿ ਆਖਿਰਕਾਰ ਪਾਰਟੀ ਕਿਸ ਉਮੀਂਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ।

Read 979 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

26 ਜੂਨ ਨੂੰ ਮਨਾਇਆ ਜਾਵੇਗਾ ਕ...

ਫ਼ਾਜ਼ਿਲਕਾ, 24 ਜੂਨ: ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ...

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ...

aਫ਼ਾਜ਼ਿਲਕਾ, 20 ਜੂਨ: 5ਵੇਂ ਅੰਤਰਰਾਸ਼ਟਰੀ ਯੋਗਾ ਦ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਪਟਿਆਲਾ-ਮੁਹਾਲੀ