:
You are here: Homeਮਾਲਵਾਚੋਰਾਂ ਨੇ 3 ਘਰਾਂ ਨੂੰ ਬਣਾਇਆ ਨਿਸ਼ਾਨਾ, 47 ਤੋਲੇ ਸੋਨਾ ਕੀਤਾ ਚੋਰੀ

ਚੋਰਾਂ ਨੇ 3 ਘਰਾਂ ਨੂੰ ਬਣਾਇਆ ਨਿਸ਼ਾਨਾ, 47 ਤੋਲੇ ਸੋਨਾ ਕੀਤਾ ਚੋਰੀ

Written by  Published in ਮਾਲਵਾ Friday, 31 May 2019 05:34

ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ 3 ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵਲੋਂ ਗਹਿਣਿਆਂ ਅਤੇ ਨਕਦੀ 'ਤੇ ਹੱਥ ਸਾਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਖੋਖਰ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਘਰਾਂ 'ਚੋਂ 47 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਪਰ ਦੋਵਾਂ ਘਰਾਂ 'ਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਇਸਦਾ ਬਿਲਕੁਲ ਪਤਾ ਨਹੀਂ ਲੱਗਾ। ਚੋਰੀ ਦੀ ਇਸ ਘਟਨਾ ਦੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਪਤਾ ਲੱਗਾ ਅਤੇ ਉਨ੍ਹਾਂ ਥਾਣਾ ਬਰੀਵਾਲਾ ਦੀ ਪੁਲਸ ਨੂੰ ਸੂਚਨਾ ਦਿੱਤੀ। ਪਿੰਡ ਖੋਖਰ ਦੇ ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਦੇ ਘਰ 'ਚ ਚੋਰ ਅਲਮਾਰੀ ਦੇ ਤਾਲੇ ਤੋੜ ਕੇ 32 ਤੋਲੇ ਸੋਨਾ, 90 ਹਜ਼ਾਰ ਦੀ ਨਕਦੀ ਅਤੇ ਚਾਂਦੀ ਦੇ ਬਰਤਨ ਚੋਰੀ ਕਰ ਕੇ ਲੈ ਗਏ। ਇਸੇ ਤਰ੍ਹਾਂ ਪਿੰਡ ਦੇ ਬਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ ਤੇ 10 ਹਜ਼ਾਰ ਰੁਪਏ ਦੀ ਨਕਦੀ ਦੀ ਚੋਰੀ ਕਰ ਲਈ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਵਲੋਂ ਰਾਤ ਸਮੇਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਘਰ 'ਚ ਰੱਖੇ ਕੁੱਤਿਆਂ ਨੂੰ ਵੀ ਨਸ਼ੇ ਵਾਲੀ ਦਵਾਈ ਪਿਆ ਦਿੱਤੀ। ਥਾਣਾ ਬਰੀਵਾਲਾ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

Read 124 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੋਕਾਂ ਨੂੰ ਬਿਹਤਰ ਸਰਕਾਰੀ ਸੇ...

ਫ਼ਾਜ਼ਿਲਕਾ,17 ਸਤੰਬਰ: ਸਰਕਾਰੀ ਅਧਿਕਾਰੀਆਂ ਦੇ ਗਿ...

ਵਿੱਤੀ ਵਰੇ 2018-19 ਦੌਰਾਨ ਖ...

ਫ਼ਾਜ਼ਿਲਕਾ, - ਸੂਬਾ ਸਰਕਾਰ ਖੇਤੀਬਾੜੀ ਧੰਦੇ ਨਾਲ ...

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ...

ਫਾਜ਼ਿਲਕਾ, 17 ਸਤੰਬਰ ਪੰਜਾਬ ਸਰਕਾਰ ਵੱਲੋਂ ਸਹਿਕ...

ਆਧੁਨਿਕ ਸੰਦਾਂ ਦੀ ਵਰਤੋਂ ਨਾਲ ਪਰਾਲੀ ਦੀ ਕੀਤੀ ਜਾ ਸਕਦੀ ਹੈ ਸਾਂਭ-ਸੰਭਾਲ: ਸੁਖਮੰਦਰ ਸਿੰਘ

ਆਧੁਨਿਕ ਸੰਦਾਂ ਦੀ ਵਰਤੋਂ ਨਾਲ...

ਫ਼ਾਜ਼ਿਲਕਾ, 18 ਸਤੰਬਰ ਕਿਸਾਨ ਖੇਤੀਬਾੜੀ ਵਿਭਾਗ ਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ