:
You are here: Homeਦੇਸ਼-ਵਿਦੇਸ਼ਕਈ ਸੂਬਿਆਂ ''ਚ ਲੂ ਦਾ ਕਹਿਰ, ਦਿੱਲੀ ''ਚ 3 ਦਿਨ ਲਈ ਓਰੈਂਜ ਅਲਰਟ

ਕਈ ਸੂਬਿਆਂ ''ਚ ਲੂ ਦਾ ਕਹਿਰ, ਦਿੱਲੀ ''ਚ 3 ਦਿਨ ਲਈ ਓਰੈਂਜ ਅਲਰਟ

Written by  Published in ਦੇਸ਼-ਵਿਦੇਸ਼ Thursday, 30 May 2019 06:11

ਨਵੀਂ ਦਿੱਲੀ— ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਭਿਆਨਕ ਗਰਮੀ ਅਤੇ ਲੂ ਦਾ ਦੌਰ ਬੁੱਧਵਾਰ ਜਾਰੀ ਰਿਹਾ। ਰਾਜਸਥਾਨ ਵਿਚ ਗਰਮੀ ਸਿਖਰਾਂ 'ਤੇ ਪੁੱਜੀ। ਓਡੀਸ਼ਾ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਵਿਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਦਿੱਲੀ ਵਿਚ ਮੌਸਮ ਵਿਭਾਗ ਨੇ ਬੁੱਧਵਾਰ ਯੈਲੋ ਅਲਰਟ ਅਤੇ ਆਉਂਦੇ 3 ਦਿਨਾਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਦਿੱਲੀ ਵਿਚ ਇਸ ਹਫਤੇ ਦੇ ਅੰਤ ਤੱਕ ਪਾਰਾ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਅੰਮ੍ਰਿਤਸਰ ਵਿਖੇ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ ਇਹ ਤਾਪਮਾਨ 40.7 ਅਤੇ ਚੰਡੀਗੜ੍ਹ ਵਿਚ 41 ਡਿਗਰੀ ਸੀ। ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵਧੇਰੇ ਥਾਵਾਂ 'ਤੇ ਤਾਪਮਾਨ ਆਮ ਨਾਲੋਂ ਵੱਧ ਸੀ। ਹਰਿਆਣਾ ਦੇ ਨਾਰਨੌਲ ਵਿਚ ਸਭ ਤੋਂ ਵਧ 44.3 ਡਿਗਰੀ ਸੈਲਸੀਅਸ ਤਾਪਮਾਨ ਸੀ। ਇਹ ਆਮ ਨਾਲੋਂ 3 ਡਿਗਰੀ ਵੱਧ ਹੈ। ਹਿਸਾਰ ਵਿਚ ਵੱਧ ਤੋਂ ਵੱਧ ਤਾਪਮਾਨ 41.1 ਸੀ। ਦਿੱਲੀ ਵਿਚ ਬੁੱਧਵਾਰ ਤਾਪਮਾਨ 43 ਡਿਗਰੀ 'ਤੇ ਜਾ ਪੁੱਜਾ। ਮੱਧ ਪ੍ਰਦੇਸ਼ ਦੇ ਖਜੁਰਾਹੋ ਵਿਖੇ 45.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਆਂਧਰਾ ਵਿਚ 14 ਤੇ ਤੇਲੰਗਾਨਾ ਵਿਚ 40 ਵਿਅਕਤੀਆਂ ਦੀ ਮੌਤ ਭਿਆਨਕ ਗਰਮੀ ਅਤੇ ਲੂ ਕਾਰਣ ਦੱਖਣੀ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਵਿਚ ਬੁੱਧਵਾਰ ਤੱਕ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਨਾਲ ਲੱਗਦੇ ਤੇਲੰਗਾਨਾ ਸੂਬੇ ਵਿਚ ਵੀ 40 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਤੇਲੰਗਾਨਾ ਦੇ ਰਾਮਾਗੁੰਡਮ ਵਿਖੇ ਬੁੱਧਵਾਰ ਵਧ ਤੋਂ ਵਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਸਕੂਲਾਂ ਵਿਚ 11 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

Read 130 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੋਕਾਂ ਨੂੰ ਬਿਹਤਰ ਸਰਕਾਰੀ ਸੇ...

ਫ਼ਾਜ਼ਿਲਕਾ,17 ਸਤੰਬਰ: ਸਰਕਾਰੀ ਅਧਿਕਾਰੀਆਂ ਦੇ ਗਿ...

ਵਿੱਤੀ ਵਰੇ 2018-19 ਦੌਰਾਨ ਖ...

ਫ਼ਾਜ਼ਿਲਕਾ, - ਸੂਬਾ ਸਰਕਾਰ ਖੇਤੀਬਾੜੀ ਧੰਦੇ ਨਾਲ ...

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ...

ਫਾਜ਼ਿਲਕਾ, 17 ਸਤੰਬਰ ਪੰਜਾਬ ਸਰਕਾਰ ਵੱਲੋਂ ਸਹਿਕ...

ਆਧੁਨਿਕ ਸੰਦਾਂ ਦੀ ਵਰਤੋਂ ਨਾਲ ਪਰਾਲੀ ਦੀ ਕੀਤੀ ਜਾ ਸਕਦੀ ਹੈ ਸਾਂਭ-ਸੰਭਾਲ: ਸੁਖਮੰਦਰ ਸਿੰਘ

ਆਧੁਨਿਕ ਸੰਦਾਂ ਦੀ ਵਰਤੋਂ ਨਾਲ...

ਫ਼ਾਜ਼ਿਲਕਾ, 18 ਸਤੰਬਰ ਕਿਸਾਨ ਖੇਤੀਬਾੜੀ ਵਿਭਾਗ ਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ