:
You are here: Home

1 ਜੂਨ ਤੋਂ ਸ਼ੁਰੂ ਹੋ ਰਹੀ ਹੈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Written by  Published in ਯਾਤਰਾ Wednesday, 29 May 2019 06:30

: ਅੰਮ੍ਰਿਤਸਰ : ਮੌਸਮ ਵਿਚ ਆਈ ਤਬਦੀਲੀ ਕਰਕੇ ਪਹਾੜਾਂ ਵਿਚ ਹੋਈ ਵਧੇਰੇ ਬਰਫਬਾਰੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਹਫਤਾ ਪੱਛੜ ਕੇ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਫਿਲਹਾਲ ਬਰਫ ਵਧੇਰੇ ਹੋਣ ਕਾਰਨ ਸ਼ਰਧਾਲੂਆਂ ਨੂੰ ਲਗਭਗ 3 ਕਿਲੋਮੀਟਰ ਰਸਤਾ ਬਰਫ ਵਿਚੋਂ ਲੰਘ ਕੇ ਜਾਣਾ ਪਵੇਗਾ। ਇਸ ਦੌਰਾਨ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਜਾਵੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਜੇ ਵੀ ਬਰਫ ਜੰਮੀ ਹੋਈ ਹੈ। ਭਾਰਤੀ ਫੌਜ ਦੇ ਜਵਾਨਾਂ ਵੱਲੋਂ ਬਰਫ ਨੂੰ ਕੱਟ ਕੇ ਗੁਰਦੁਆਰੇ ਨੂੰ ਜਾਣ ਲਈ ਰਸਤਾ ਬਣਾਇਆ ਗਿਆ ਹੈ। ਸਾਲਾਨਾ ਯਾਤਰਾ ਸਬੰਧੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਵੱਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 29 ਮਈ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਆਖੰਡ ਪਾਠ ਰੱਖਿਆ ਜਾਵੇਗਾ, ਜਿਸ ਦਾ ਭੋਗ 31 ਮਈ ਨੂੰ ਪਵੇਗਾ। ਪਹਿਲੀ ਜੂਨ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੇ, ਜਿੱਥੇ ਸਵੇਰੇ ਗੁਰਦੁਆਰੇ ਦੇ ਕਿਵਾੜ ਖੋਲਣ ਮਗਰੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ।

Read 181 times