:
You are here: Homeਮਾਲਵਾਲੁੱਟਖੋਹ ਦੀ ਕੋਸ਼ਿਸ ਕਰਨ ਦੇ ਦੋਸ਼ ਵਿੱਚ 4 ਖਿਲਾਫ ਮਾਮਲਾ ਦਰਜ

ਲੁੱਟਖੋਹ ਦੀ ਕੋਸ਼ਿਸ ਕਰਨ ਦੇ ਦੋਸ਼ ਵਿੱਚ 4 ਖਿਲਾਫ ਮਾਮਲਾ ਦਰਜ Featured

Written by  Published in ਮਾਲਵਾ Wednesday, 29 May 2019 06:00

ਜਲਾਲਾਬਾਦ,28 ਮਈ (ਬਲਵਿੰਦਰ,ਸਤਨਾਮ,ਹਨੀ,ਵੇਦ)– ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਦੋ ਵੱਖ-ਵੱਖ ਵਿੱਚ ਲੁੱਟਖੋਹ ਕਰਨ ਦੇ ਦੋਸ਼ ਵਿੱਚ 4 ਲੋਕਾ ਨੂੰ ਨਾਮਜਦ ਕੀਤਾ ਹੈ । ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਵੀ ਸ਼ਾਮਿਲ ਹੈ । ਪਹਿਲੇ ਮਾਮਲੇ ਵਿੱਚ ਮਨਜੀਤ ਕੌਰ ਪਤਨੀ ਜਗਦੀਸ਼ ਸਿੰਘ ਵਾਸੀ ਢਾਣੀ ਅਮੀਰ ਸਿੰਘ ਨੇੜੇ ਲਮੋਚੜ ਖੁਰਦ ਨੇ ਦੱਸਿਆ ਕਿ 26 ਮਈ ਨੂੰ ਸ਼ਾਮ ਕਰੀਬ 7.30 ਵਜੇ ਜਦੋ ਉਹ ਆਪਣੇ ਮੁੰਡੇ ਨਾਲ ਸ਼ਹਿਰ ਜਲਾਲਾਬਾਦ ਤੋ ਘਰੇਲੂ ਸਮਾਨ ਲੈ ਕੇ ਘਰ ਵਾਪਿਸ ਆ ਰਹੀ ਸੀ ਕਿ ਰਸਤੇ ਵਿੱਚ ਲਿੰਕ ਰੋਡ ਮੌਜੇ ਵਾਲੇ ਦੇ ਨੇੜੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਲੱਕੜੀ ਦਾ ਦਸਤਾ ਮਾਰ ਕੇ ਉਸ ਤੋਂ ਸੋਨੇ ਦੀ ਵਾਲੀ ਖੋਹ ਲਈ । ਪੁਲਿਸ ਨੇ ਇਸ ਮਾਮਲੇ ਵਿੱਚ ਕਮਲਜੀਤ ਸਿੰਘ ਪੁੱਤਰ ਰਾਝਾ ਸਿੰਘ ਅਤੇ ਹਰਕੇਸ਼ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲੱਖੇ ਕੇ ਉਤਾੜ ਦੇ ਖਿਲਾਫ ਧਾਰਾ 379ਬੀ,323 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ । ਜਿਸ ਵਿੱਚ ਹਰਕੇਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਦੂਸਰੇ ਮਾਮਲੇ ਵਿੱਚ ਸੁਭਾਸ਼ ਚੰਦਰ ਪੁੱਤਰ ਚੰਨ ਰਾਮ ਵਾਸੀ ਲੱਖੇ ਕੇ ਮੁਸਾਹਿਬ ਨੇ ਦੱਸਿਆ ਕਿ 24 ਮਈ ਨੂੰ ਬਾਅਦ ਦੁਪਿਹਰ 3.30 ਵਜੇ ਜਦੋ ਉਹ ਐਕਟਿਵਾ ਤੇ ਆ ਰਿਹਾ ਸੀ ਤਾਂ ਉਸ ਕੋਲ 2 ਲੱਖ 30 ਹਜਾਰ ਰੁਪਏ ਸੀ । ਉਸਨੇ ਦੱਸਿਆ ਕਿ ਪਿੰਡ ਸੋਹਣਾ ਸਾਂਦੜ ਦੇ ਨੇੜੇ ਦੋ ਨੌਜਵਾਨਾ ਨੇ ਉਸ ਨੂੰ ਘੇਰਾ ਪਾ ਲਿਆ ਉਹਨਾ ਦੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ ਅਤੇ ਉਹਨਾ ਨੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਇਸ ਵਿੱਚ ਉਹਨਾ ਦੇ ਮੂੰਹ ਤੋ ਰੁਮਾਲ ਉਤਰ ਗਿਆ ਅਤੇ ਉਹਨਾ ਵਿੱਚੋ ਇੱਕ ਨੂੰ ਉਸਨੇ ਪਹਿਚਾਣ ਲਿਆ । ਇਸ ਤੋ ਬਾਅਦ ਉਹਨਾ ਨੇ ਪੈਸੇ ਵਾਪਿਸ ਕਰ ਦਿੱਤੇ । ਪੁਲਿਸ ਨੇ ਸੁਭਾਸ਼ ਚੰਦਰ ਦੇ ਬਿਆਨਾ ਤੇ ਰਜਿੰਦਰ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਲੱਖੇ ਕੇ ਮੁਸਾਹਿਬ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 341,323,379ਬੀ,511 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Read 98 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੋਕਾਂ ਨੂੰ ਬਿਹਤਰ ਸਰਕਾਰੀ ਸੇ...

ਫ਼ਾਜ਼ਿਲਕਾ,17 ਸਤੰਬਰ: ਸਰਕਾਰੀ ਅਧਿਕਾਰੀਆਂ ਦੇ ਗਿ...

ਵਿੱਤੀ ਵਰੇ 2018-19 ਦੌਰਾਨ ਖ...

ਫ਼ਾਜ਼ਿਲਕਾ, - ਸੂਬਾ ਸਰਕਾਰ ਖੇਤੀਬਾੜੀ ਧੰਦੇ ਨਾਲ ...

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ...

ਫਾਜ਼ਿਲਕਾ, 17 ਸਤੰਬਰ ਪੰਜਾਬ ਸਰਕਾਰ ਵੱਲੋਂ ਸਹਿਕ...

ਆਧੁਨਿਕ ਸੰਦਾਂ ਦੀ ਵਰਤੋਂ ਨਾਲ ਪਰਾਲੀ ਦੀ ਕੀਤੀ ਜਾ ਸਕਦੀ ਹੈ ਸਾਂਭ-ਸੰਭਾਲ: ਸੁਖਮੰਦਰ ਸਿੰਘ

ਆਧੁਨਿਕ ਸੰਦਾਂ ਦੀ ਵਰਤੋਂ ਨਾਲ...

ਫ਼ਾਜ਼ਿਲਕਾ, 18 ਸਤੰਬਰ ਕਿਸਾਨ ਖੇਤੀਬਾੜੀ ਵਿਭਾਗ ਵ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ