:
You are here: Homeਮਾਲਵਾਭੇਤਭਰੀ ਹਾਲਤ ''ਚ ਗਲੀ ''ਚੋਂ ਬਰਾਮਦ ਹੋਈ ਬਜ਼ੁਰਗ ਦੀ ਲਾਸ਼

ਭੇਤਭਰੀ ਹਾਲਤ ''ਚ ਗਲੀ ''ਚੋਂ ਬਰਾਮਦ ਹੋਈ ਬਜ਼ੁਰਗ ਦੀ ਲਾਸ਼ Featured

Written by  Published in ਮਾਲਵਾ Tuesday, 28 May 2019 06:12

ਜਲਾਲਾਬਾਦ - ਜਲਾਲਾਬਾਦ ਦੀ ਗੋਬਿੰਦ ਨਗਰੀ ਦੇ ਸ਼ਿਵ ਮੰਦਰ ਵਾਲੀ ਗਲੀ 'ਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਸਾਰ ਪਹੁੰਚੀ ਸਬੰਧਤ ਥਾਣਾ ਸਿਟੀ ਦੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਾਲ ਲਗਦੇ ਪਿੰਡ ਛੋਟਾ ਟਿਵਾਨਾਂ ਦਾ ਇਕ ਬਜ਼ੁਰਗ ਵਿਅਕਤੀ ਜਾਗਰ ਸਿੰਘ (65), ਜੋ ਜਲਾਲਾਬਾਦ ਦੀ ਗੋਬਿੰਦ ਨਗਰੀ ਵਿਖੇ ਪਿਛਲੇ 3 ਮਹੀਨਿਆਂ ਤੋਂ ਆਪਣੇ ਮਕਾਨ 'ਚ ਰਹਿ ਰਿਹਾ ਸੀ, ਦੀ ਲਾਸ਼ ਅੱਜ ਸਵੇਰੇ ਸਾਢੇ 5 ਵਜੇ ਗਲੀ 'ਚ ਪਈ ਹੋਈ ਮਿਲੀ। ਮ੍ਰਿਤਕ ਜਾਗਰ ਸਿੰਘ ਦੀ ਭਾਣਜੀ ਸੋਮਾ ਰਾਣੀ ਨੇ ਦੱਸਿਆ ਕਿ ਉਸਦਾ ਮਾਮਾ ਕਾਫੀ ਸਮੇਂ ਤੋਂ ਬਿਮਾਰ ਸੀ, ਜਿਸ ਕਾਰਨ ਉਹ ਪਿਛਲੇ 7 ਦਿਨਾਂ ਤੋਂ ਉਸਦੇ ਕੋਲ ਰਹਿਣ ਲਈ ਆਈ ਹੋਈ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਉਠੀ ਤਾਂ ਉਸ ਦਾ ਮਾਮਾ ਘਰ 'ਚ ਨਹੀਂ ਸੀ, ਜਦੋਂ ਉਹ ਗਲੀ 'ਚ ਆਈ ਤਾਂ ਦੇਖਿਆ ਕਿ ਗਲੀ 'ਚ ਪੁਲਸ ਮੁਲਾਜ਼ਮ ਖੜ੍ਹੇ ਹੋਏ ਸਨ ਅਤੇ ਉਸਦੇ ਮਾਮੇ ਦੀ ਮੌਤ ਹੋ ਚੁੱਕੀ ਸੀ। ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਦੇ ਏ.ਐੱਸ.ਆਈ ਚੰੰਦਰ ਸ਼ੇਖਰ ਨੇ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਲੈਣ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

Read 70 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

26 ਜੂਨ ਨੂੰ ਮਨਾਇਆ ਜਾਵੇਗਾ ਕ...

ਫ਼ਾਜ਼ਿਲਕਾ, 24 ਜੂਨ: ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ...

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ...

aਫ਼ਾਜ਼ਿਲਕਾ, 20 ਜੂਨ: 5ਵੇਂ ਅੰਤਰਰਾਸ਼ਟਰੀ ਯੋਗਾ ਦ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਪਟਿਆਲਾ-ਮੁਹਾਲੀ