:
ਖਾਸ ਖਬਰਾਂ
You are here: Homeਮਾਲਵਾਚੋਰਾਂ ਨੇ ਦੋ ਦੁਕਾਨਾਂ ਤੇ 1 ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ''ਤੇ ਕੀਤਾ ਹੱਥ ਸਾਫ

ਚੋਰਾਂ ਨੇ ਦੋ ਦੁਕਾਨਾਂ ਤੇ 1 ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ''ਤੇ ਕੀਤਾ ਹੱਥ ਸਾਫ Featured

Written by  Published in ਮਾਲਵਾ Thursday, 16 May 2019 05:25

ਸ੍ਰੀ ਮੁਕਤਸਰ ਸਾਹਿਬ - ਬੀਤੀ ਰਾਤ ਚੋਰਾਂ ਵਲੋਂ ਸਥਾਨਕ ਜਲਾਲਾਬਾਦ ਰੋਡ ਨੇੜੇ ਸ੍ਰੀ ਰਘੁਨਾਥ ਮੰਦਰ ਨੇੜੇ ਸਥਿਤ ਦੋ ਦੁਕਾਨਾਂ ਅਤੇ ਇਕ ਘਰ ਨੂੰ ਨਿਸ਼ਾਨਾ ਬਣਾ ਲੈਣ ਦੀ ਸੂਚਨਾ ਮਿਲੀ। ਉਕਤ ਚੋਰ ਜਿੱਥੇ ਦੁਕਾਨ ਦੀ ਛੱਤ ਨੂੰ ਪਾੜ ਲੱਗਾ ਕੇ ਅੰਦਰ ਦਾਖਲ ਹੋਏ ਸਨ ਅਤੇ ਹੱਥ ਸਾਫ਼ ਕੀਤਾ, ਉਥੇ ਹੀ ਛੱਤ 'ਤੇ ਸੁੱਤੇ ਵਿਅਕਤੀ ਦਾ ਮੋਬਾਇਲ ਫੋਨ ਤੇ ਨਗਦੀ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਪਰ ਸਵੇਰੇ ਆ ਕੇ ਉਸ ਨੇ ਦੇਖਿਆ ਕਿ ਦੁਕਾਨ ਦੀਆਂ ਪੌੜੀਆ ਦਾ ਦਰਵਾਜ਼ਾ ਖੁੱਲਾ ਸੀ ਅਤੇ ਦੁਕਾਨ ਅੰਦਰਲਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਦੁਕਾਨ 'ਚੋਂ ਕਰੀਬ 30 ਹਜ਼ਾਰ ਰੁਪਏ ਦੇ ਟੋਕੇ ਅਤੇ ਰੇਤੀਆ ਗਾਇਬ ਸਨ। ਇਸੇ ਤਰ੍ਹਾਂ ਸੇਤੀਆ ਸਵੀਟਸ ਦੀ ਦੁਕਾਨ ਨੂੰ ਚੋਰਾਂ ਨਿਸ਼ਾਨਾ ਬਣਾਉਂਦੇ ਹੋਏ ਮਾਂ ਚਿੰਤਪੂਰਨੀ ਲੰਗਰ ਕਮੇਟੀ, ਗਊਸ਼ਾਲਾ ਕਮੇਟੀ ਅਤੇ ਇਕ ਹੋਰ ਸੰਸਥਾ ਦੇ ਲੱਗੇ ਦਾਨ ਪਾਤਰਾਂ ਨੂੰ ਤੋੜ ਕੇ 4 ਹਜ਼ਾਰ ਰੁਪਏ ਤੇ ਦੁਕਾਨ ਦੇ ਗੱਲੇ 'ਚ ਪਈ ਕਰੀਬ 5 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਚੋਰ ਪੁਰਾਣੀ ਦਾਣਾ ਮੰਡੀ ਸਥਿਤ ਬਾਲਾ ਜੀ ਪੇਂਟਸ ਦੀ ਦੁਕਾਨ ਦੇ ਚੁਬਰੇ ਦੇ ਬਾਹਰ ਸੁੱਤੇ ਹੋਏ ਚੋਰ ਰੂੜਾ ਰਾਮ ਦਾ 5 ਹਜ਼ਾਰ ਰੁਪਏ ਦਾ ਮੋਬਾਇਲ ਅਤੇ 2 ਹਜ਼ਾਰ ਰੁਪਏ ਕੈਸ਼ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਘਟਨਾ ਦੇ ਸਬੰਧ 'ਚ ਉਨ੍ਹਾਂ ਨੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Read 16 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ