:
ਖਾਸ ਖਬਰਾਂ
You are here: Homeਮਾਲਵਾ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਏਟਕ ਨੇ ਪੀ.ਡੀ.ਏ ਦੇ ਉਮੀਦਵਾਰ ਹੰਸ ਰਾਜ ਗੋਲਡਨ ਨੂੰ ਮੰਗ ਪੱਤਰ ਸੌਪਿਆ

ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਏਟਕ ਨੇ ਪੀ.ਡੀ.ਏ ਦੇ ਉਮੀਦਵਾਰ ਹੰਸ ਰਾਜ ਗੋਲਡਨ ਨੂੰ ਮੰਗ ਪੱਤਰ ਸੌਪਿਆ Featured

Written by  Published in ਮਾਲਵਾ Thursday, 16 May 2019 04:30

ਜਲਾਲਾਬਾਦ, 15 ਮਈ (ਸਤਨਾਮ,ਬਲਵਿੰਦਰ,ਹਨੀ) ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਏਟਕ ਨੇ ਪੀ.ਡੀ.ਏ ਦੇ ਉਮੀਦਵਾਰ ਹੰਸ ਰਾਜ ਗੋਲਡਨ ਨੂੰ ਆਪਣੀਆ ਮੰਗਾਂ ਦੇ ਸੰਬੰਧ ਵਿੱਚ ਮੰਗ ਪੱਤਰ ਕ੍ਰਿਸ਼ਨਾ ਬਸਤੀ ਭੂੰਮਣ ਸ਼ਾਹ ਜਿਲਾ ਵਿੱਤ ਸੱਕਤਰ ਦੀ ਅਗਵਾਈ ਵਿੱਚ ਸੌਪਿਆ ਗਿਆ ਅਤੇ ਇਸ ਤੋਂ ਬਾਅਦ ਹੰਸ ਰਾਜ ਗੋਲਡਨ ਨੇ ਉਮੀਂਦ ਪ੍ਰਗਟਾਈ ਕਿ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੇ ਹੱਕ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਸੂਬਾ ਸਕੱਤਰ ਸੁਨੀਲ ਕੁਮਾਰ ਬੇਦੀ ਨੇ ਸੰਬੋਧਨ ਕਰਦਿਆ ਦੱਸਿਆ ਕਿ ਇੱਕ ਇਹ ਹੀ ਆਗੂ ਨੇ ਜੋ ਸਾਡੇ ਹੱਕਾਂ ਪ੍ਰਤੀ ਨਿਧੜਕ ਅਵਾਜ਼ ਬੁਲੰਦ ਕਰ ਰਹੇ ਹਨ ਅਤੇ ਪਹਿਲਾ ਹੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਰਲ ਕੇ ਲੜਾਈਆਂ ਲੜ ਰਹੇ ਹਨ ਅਤੇ ਇਨ•ਾਂ ਦੀ ਬਦੋਲਤ ਅਸੀ ਬਹੁਤ ਸਾਰੀਆ ਪ੍ਰਾਪਤੀਆ ਕੀਤੀਆ ਹਨ । ਉਹਨਾ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਤੋਂ ਦੁਖੀ ਹੋ ਚੁੱਕੇ ਹਨ । ਉਹਨਾ ਕਿਹਾ ਕਿ ਆਗਨਵਾੜੀ ਵਰਕਰ ਹੈਲਪਰਾਂ ਪਿਛਲੇ 40 ਸਾਲਾਂ ਤੋ ਮਿਨੀ ਮਮਵੇਜ ਦੀ ਮੰਗ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵਧਿਆ 1500 ਰੁ. ਪ੍ਰਤੀ ਮਹੀਨਾ ਵਰਕਰ ਅਤੇ 750 ਰੁ ਪ੍ਰਤੀ ਮਹੀਨਾ ਬਿਨਾ ਦੇਰੀ ਤੁਰੰਤ ਦਿੱਤਾ ਜਾਵੇ । ਆਗਨਵਾੜੀ ਵਰਕਰਾਂ ਹੈਲਪਰਾਂ ਨੂੰ ਮਿਨੀਮਮਵੇਜ ਦਿੱਤਾ ਜਾਵੇ। ਰੂਲ ਅਤੇ ਨਿਯਮਾਂ ਮੁਤਾਬਿਕ ਰੈਗੂਲਰ ਕੀਤਾ ਜਾਵੇ । ਆਂਗਨਵਾੜੀ ਸੈਂਟਰ ਦੇ ਬੱਚੇ ਵਾਪਿਸ ਕੀਤੇ ਜਾਣ। ਪ੍ਰੀ ਪ੍ਰਾਇਮਰੀ ਕਲਾਸਾਂ ਆਂਗਨਵਾੜੀ ਸੈਂਟਰਾ ਨੂੰ ਦੇ ਕੇ ਸਿਖਿਆ ਵਿਭਾਗ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਸਿਹਤ ਸਹੂਲਤਾਂ ਦਿੱਤੀਆ ਜਾਣ। ਪ੍ਰੋਵੀਡੈਂਟ ਫੰਡ ਅਤੇ ਪੈਨਸ਼ਨ ਲਾਗੂ ਕੀਤੀ ਜਾਵੇ । ਮਿੰਨੀ ਸੈਂਟਰ ਮੇਨ ਕੀਤੇ ਜਾਣ। ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ 40 ਪੈਸੇ ਦੀ ਬਜਾਏ 1 ਰੁ ਦਿੱਤਾ ਜਾਵੇ । ਬਿਲਡਿੰਗ ਕਿਰਾਏ ਹਰ ਮਹੀਨੇ ਦਿੱਤੇ ਜਾਣ। ਆਂਗਨਵਾੜੀ ਸੈਂਟਰਾਂ ਵਿੱਚ ਰਾਸ਼ਨ ਦੀਆਂ ਪੂਰੀਆਂ ਆਇਟਮਾਂ ਭੇਜੀਆਂ ਜਾਣ। ਮੈਡੀਕਲ ਸਹੂਲਤਾਂ ਲਈ ਈ.ਐਸ.ਆਈ ਕਾਰਡ ਬਣਾਏ ਜਾਣ । ਇਸ ਮੌਕੇ ਹੋਰਨਾ ਤੋ ਇਲਾਵਾ ਹਰਜੀਤ ਕੌਰ ਢੰਡੀ ਕਦੀਮ, ਗੁਰਮੀਤ ਕੌਰ ਕਾਠਗੜ, ਪ੍ਰਕਾਸ਼ ਰਾਣੀ ਲਾਧੂਕਾ ਆਦਿ ਹਾਜ਼ਰ ਸਨ।

Read 22 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ