:
ਖਾਸ ਖਬਰਾਂ
You are here: Homeਮਾਲਵਾਤੜਕਸਾਰ ਕਾਂਗਰਸ ਜਵਾਇੰਨ,ਰਾਤ ਨੂੰ ਵਾਰਡ-16 ਦੀ ਮਹਿਲਾ ਕੌਂਸਲਰ ਅਤੇ ਉਸਦਾ ਪਤੀ ਅਕਾਲੀ ਭਾਜਪਾ ਵਿੱਚ ਦੋਬਾਰਾ ਵਾਪਸ

ਤੜਕਸਾਰ ਕਾਂਗਰਸ ਜਵਾਇੰਨ,ਰਾਤ ਨੂੰ ਵਾਰਡ-16 ਦੀ ਮਹਿਲਾ ਕੌਂਸਲਰ ਅਤੇ ਉਸਦਾ ਪਤੀ ਅਕਾਲੀ ਭਾਜਪਾ ਵਿੱਚ ਦੋਬਾਰਾ ਵਾਪਸ

Written by  Published in ਮਾਲਵਾ Wednesday, 15 May 2019 16:52

ਜਲਾਲਾਬਾਦ, 15 ਮਈ (ਬਿਊਰੋ) ਸ਼ਹਿਰ ਦੇ ਵਾਰਡ ਨੰਬਰ-16 ਤੋਂ ਅਕਾਲੀ ਭਾਜਪਾ ਦੀ ਮਹਿਲਾ ਕੌਂਸਲਰ ਮਨਜੀਤ ਕੌਰ ਅਤੇ ਉਸਦਾ ਪਤੀ ਰਾਜੂ ਤੜਕਸਾਰ ਕਾਂਗਰਸ ਜਵਾਇਨ ਕਰਨ ਤੋਂ ਬਾਅਦ ਰਾਤ ਸਮੇਂ ਘਰ ਵਾਪਸੀ ਕਰਦੇ ਹੋਏ ਫਿਰ ਅਕਾਲੀ ਭਾਜਪਾ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਸ਼ਿਅਦ ਦੇ ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ, ਸੂਬਾ ਮੀਤ ਪ੍ਰਧਾਨ ਪਰੇਮ ਵਲੇਚਾ, ਸ਼ਿਆਦ ਆਗੂ ਮਾ. ਬਲਵਿੰਦਰ ਸਿੰਘ ਗੁਰਾਇਆ, ਭਾਜਪਾ ਆਗੂ ਅਨਿਲ ਵਲੇਚਾ, ਭਾਜਪਾ ਆਗੂ ਦਰਸ਼ਨ ਲਾਲ ਵਧਵਾ, ਬਲਾਕ ਸ਼ਿਅਦ ਪ੍ਰਧਾਨ ਟਿੱਕਣ ਪਰੂਥੀ, ਗੁਰਵੈਦ ਸਿੰਘ ਕਾਠਗੜ ਅਤੇ ਹੋਰ ਅਕਾਲੀ ਭਾਜਪਾ ਆਗੂ ਮੌਜੂਦ ਸਨ। ਇਸ ਮੌਕੇ ਅਕਾਲੀ ਭਾਜਪਾ ਆਗੂਆ ਨੇ ਕਿਹਾ ਕਿ ਪਰਿਵਾਰ ਵਿੱਚ ਰਹਿੰਦੇ ਹੋਏ ਕੁੱਝ ਗਲਤਫਹਿਮੀਆ ਹੋ ਜਾਂਦੀਆ ਹਨ ਪਰ ਮਹਿਲਾ ਕੌਂਸਲਰ ਮਨਜੀਤ ਕੌਰ ਅਤੇ ਉਸਦੇ ਪਤੀ ਨੇ ਸਵੇਰੇ ਕਾਂਗਰਸ ਜਵਾਇੰਨ ਕੀਤੀ ਪਰ ਉਨਾਂ ਨੇ ਦੋਬਾਰਾ ਅਕਾਲੀ ਭਾਜਪਾ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ ਹੈ ਅਤੇ ਇਨਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਘਰ ਵਾਪਸੀ ਤੇ ਮਹਿਲਾ ਕੌਂਸਲਰ ਅਤੇ ਉਸਦਾ ਪਤੀ ਨੂੰ ਸਨਮਾਨ ਦਿੱਤਾ ਗਿਆ।

Read 572 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ