:
ਖਾਸ ਖਬਰਾਂ
You are here: Homeਮਾਲਵਾਮੋਦੀ ਚੌਕੀਦਾਰ ਨਹੀਂ, ਰਿਲਾਇੰਸ ਵਰਗੇ ਲੁਟੇਰਿਆਂ ਦਾ ਦਲਾਲ ਹੈ : ਗੋਲਡਨ

ਮੋਦੀ ਚੌਕੀਦਾਰ ਨਹੀਂ, ਰਿਲਾਇੰਸ ਵਰਗੇ ਲੁਟੇਰਿਆਂ ਦਾ ਦਲਾਲ ਹੈ : ਗੋਲਡਨ Featured

Written by  Published in ਮਾਲਵਾ Wednesday, 15 May 2019 06:35

ਜਲਾਲਾਬਾਦ, 14 ਮਈ :(ਵੇਦ) ਫਿਰੋਜ਼ਪੁਰ ਲੋਕਸਭਾ ਹਲਕੇ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਨੇ ਅੱਜ ਆਪਣੇ ਜੱਦੀ ਸ਼ਹਿਰ ਜਲਾਲਾਬਾਦ ‘ਚ ਰੋਡ ਸ਼ੋਅ ਕੀਤਾ। ਇਸ ਮੌਕੇ ਥਾਂ-ਥਾਂ ‘ਤੇ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਵੱਲੋਂ ਕਾਮਰੇਡ ਗੋਲਡਨ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਕਾਮਰੇਡ ਗੋਲਡਨ ਨੇ ਕਿਹਾ ਕਿ ਉਹ ਹਰ ਵੇਲੇ ਸ਼ਹਿਰ ਵਾਸੀਆਂ ਦੇ ਨਾਲ ਹਨ। ਜਲਾਲਾਬਾਦ ਦੇ ਲੋਕ ਖੁਦ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਅਸੀਂ ਇਸ ਇਲਾਕੇ ‘ਚ ਪੁਲਿਸ, ਅਫਸਰਸ਼ਾਹੀ ਅਤੇ ਸਿਆਸੀ ਦਾਦਾਗਿਰੀ ਦੀ ਕੋਈ ਵੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ। ਜਿਸ ਵੀ ਨਾਗਰਿਕ ਨੇ ਸਾਡੇ ਕੋਲ ਇਨਸਾਫ ਅਤੇ ਸੱਚ ਲਈ ਪਹੁੰਚ ਕੀਤੀ ਹੈ, ਅਸੀਂ ਉਸਦੇ ਨਾਲ ਡੱਟ ਕੇ ਖੜੇ ਹਾਂ। ਕਾਮਰੇਡ ਗੋਲਡਨ ਨੇ ਕਿਹਾ ਕਿ ਜਿੱਥੇ ਉਹ ਨਿੱਜੀ ਤੌਰ ‘ਤੇ ਸ਼ਹਿਰੀਆਂ ਲਈ ਹਰ ਵੇਲੇ ਹਾਜ਼ਰ ਰਹਿੰਦੇ ਹਨ, ਓਥੇ ਅੱਜ ਕਾਰੋਬਾਰਾਂ ਨੂੰ ਬਚਾਉਣਾ ਉਨ੍ਹਾਂ ਦੀ ਸਿਆਸਤ ਦਾ ਏਜੰਡਾ ਹੈ। ਅੱਜ ਦੇਸ਼ ਅੰਦਰ ਪਹਿਲਾਂ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਖਮਿਆਜਾ ਭੁਗਤ ਰਹੀ ਦੁਕਾਨਦਾਰੀ ਹੁਣ ਉੱਜੜਨ ਕਿਨਾਰੇ ਹੈ। ਛੋਟੇ ਕਾਰੋਬਾਰਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ਦੀ ਮਾਰ ਅਤੇ ਅਦਾਨੀ-ਅੰਬਾਨੀ ਨੂੰ ਵੱਡੀਆਂ ਗਈਆਂ ਰਿਆਇਤਾਂ ਨੇ ਮੋਦੀ ਦੇ ਚੌਕੀਦਾਰ ਹੋਣ ਦਾ ਚਿਹਰਾ ਬੇਨਕਾਬ ਕੀਤਾ ਹੈ। ਅਸਲ ‘ਚ ਮੋਦੀ ਚੌਕੀਦਾਰ ਨਹੀਂ, ਰਿਲਾਇੰਸ ਵਰਗੇ ਲੁਟੇਰਿਆਂ ਦਾ ਦਲਾਲ ਹੈ। ਕਾਮਰੇਡ ਗੋਲਡਨ ਨੇ ਕਿਹਾ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਦੇਸ਼ ਦੇ ਸਾਢੇ ਛੇ ਸੌ ਕਰੋੜ ਦੁਕਾਨਦਾਰਾਂ ਨੂੰ ਉਜਾੜਕੇ ਰਿਲਾਇੰਸ ਵਰਗਿਆਂ ਲਈ ਵੱਡੇ ਮਾਲ ਖੋਹਲਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸ਼ਹਿਰ ‘ਚ ਉਨ੍ਹਾਂ ਕਾਰੋਬਾਰਾਂ ਦੀ ਰਾਖੀ ਲਈ ਦਾਤੀ ਸਿੱਟੇ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਾਮਰੇਡ ਸੁਰਿੰਦਰ ਢੰਡੀਆਂ, ਬਲਾਕ ਸੰਮਤੀ ਮੈਂਬਰ ਸ਼ੁਬੇਗ ਝੰਗੜ ਭੈਣੀ, ਸ਼ਿੰਦਰ ਮਹਾਲਮ, ਜੀਤ ਚੌਹਾਣਾ, ਬਲਵੰਤ ਚੋਹਾਣਾ, ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ, ਪੰਜਾਬ ਇਸਤਰੀ ਸਭਾ ਦੇ ਸੂਬਾ ਆਗੂ ਨਰਿੰਦਰ ਕੌਰ ਸੋਹਲ, ਜ਼ਿਲ੍ਹਾ ਫਾਜ਼ਿਲਕਾ ਦੇ ਆਗੂ ਸੁਨੀਤਾ ਫਾਜ਼ਿਲਕਾ, ਹਰਜੀਤ ਕੌਰ ਢੰਡੀਆਂ, ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਇੰਚਾਰਜ਼ ਸੋਹਨ ਸਿੰਘ ਜਮਾਲ ਕੇ, ਜ਼ਿਲ੍ਹਾ ਉਪ ਪ੍ਰਧਾਨ ਭਜਨ ਲਾਲ ਲਾਧੂਕਾ, ਬਲਦੇਵ ਸਿੰਘ ਕਮਰੇ ਵਾਲਾ, ਬਲਾਕ ਅਰਨੀਵਾਲਾ ਦੇ ਇੰਚਾਰਜ ਹੀਰਾ ਸਿੰਘ ਟਾਹਲੀਵਾਲਾ ਜੱਟਾਂ, ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਆਗੂ ਬਲਵੀਰ ਕਾਠਗੜ੍ਹ, ਰਣਜੀਤ ਬਿੱਟੂ ਹਲਕਾ ਇੰਨਚਾਰਜ ਗੁਰੂਹਰਸਹਾਏ ਬਸਪਾ, ਆਂਗਣਵਾੜੀ ਵਰਕਰਜ਼ ਹੈਲਪਰ ਯੂਨੀਅਨ ਪੰਜਾਬ ਏਟਕ ਵੱਲੋਂ ਸੂਬਾ ਸਕੱਤਰ ਸੁਨੀਲ ਕੌਰ ਬੇਦੀ, ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਬਸਤੀ ਭੁੰਮਣ ਸ਼ਾਹ, ਨਿਊ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੰਬੋਜ, ਨਰੇਗਾ ਆਗੂ ਬਲਵੀਰ ਸਿੰਘ ਕਾਠਗੜ੍ਹ, ਜਰਨੈਲ ਢਾਬਾਂ, ਕਾਮਰੇਡ ਓਮ ਪ੍ਰਕਾਸ਼ ਗੁੰਬਰ, ਤੇਜਾ ਸਿੰਘ ਅਮੀਰ ਖ਼ਾਸ ਕਰ ਆਦਿ ਹਾਜ਼ਰ ਸਨ।

Read 21 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ