:
ਖਾਸ ਖਬਰਾਂ
You are here: Homeਮਾਲਵਾ ਸੁਖਬੀਰ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਤਿੰਨ ਕੌੰਸਲਰਾਂ ਦਾ ਜਾਣਾ

ਸੁਖਬੀਰ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਤਿੰਨ ਕੌੰਸਲਰਾਂ ਦਾ ਜਾਣਾ

Written by  Published in ਮਾਲਵਾ Wednesday, 15 May 2019 05:50

ਜਲਾਲਾਬਾਦ, 15 ਮਈ (ਬਿਊਰੋ) ਅਕਾਲੀ ਭਾਜਪਾ ਦੇ ਵਰਕਰ ਸ਼ਹਿਰੀ ਖੇਤਰ ਨੂੰ ਆਪਣਾ ਮਜਬੂਤ ਪੱਖ ਮੰਨ ਰਹੇ ਹਨ। ਪਰ ਬੀਤੀ ਸ਼ਾਮ ਤਿੰਨ ਕੌਂਸਲਰ ਅਕਾਲੀ ਭਾਜਪਾ ਨੂੰ ਛੱਡ ਘੁਬਾਇਆ ਦੇ ਹੱਕ ਵਿੱਚ ਬੈਠ ਗਏ। ਜੇਕਰ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਸ਼ਹਿਰੀ ਖੇਤਰ ਵਿੱਚ ਇਸ ਤਰ੍ਹਾਂ ਕੌਂਸਲਰਾਂ ਦਾ ਚਲੇ ਜਾਣਾ ਸੁਖਬੀਰ ਸਿੰਘ ਬਾਦਲ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਇਥੇ ਦੱਸਣਯੋਗ ਹੈ ਕਿ ਅਕਾਲੀ ਭਾਜਪਾ ਦੀ ਮੌਜੂਦਗੀ ਵਿੱਚ ਬਣੇ ਤਿੰਨੋਂ ਕੌਂਸਲਰ ਘੁਬਾਇਆ ਨਾਲ ਸ਼ੁਰੂ ਤੋਂ ਹੀ ਟਚ ਵਿੱਚ ਸਨ। ਇਹ ਸਭ ਘੁਬਾਇਆ ਨੇ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ। ਹਾਲਾਂਕਿ ਅਕਾਲੀ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਸ਼ਹਿਰ ਦੀ ਕਮੇਟੀ ਅਤੇ ਅਕਾਲੀ ਭਾਜਪੀਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਹ ਤਿੰਨੋਂ ਕੌਂਸਲਰ ਸੁਖਬੀਰ ਬਾਦਲ ਦੇ ਹੱਕ ਵਿੱਚ ਹੀ ਨਿੱਤਰਣਗੇ ਪਰ ਚੋਣਾਂ ਤੋਂ ਐਨ ਮੌਕੇ ਤਿੰਨ ਕੌਂਸਲਰਾਂ ਵਲੋਂ ਪਾਰਟੀ ਛੱਡਣ ਦਾ ਐਲਾਨ ਕਰਨਾ ਸੁਖਬੀਰ ਸਿੰਘ ਬਾਦਲ ਲਈ ਵੱਡਾ ਝੱਟਕਾ ਹੈ ਹਾਲਾਂਕਿ ਇਹ ਸਪੱਸ਼ਟ ਚੋਣਾਂ ਤੋਂ ਬਾਅਦ ਹੋਵੇਗਾ ਕਿ ਇਹ ਕੌਂਸਲਰ ਆਪਣੇ ਪਿੱਛੇ ਕਿੰਨਾ ਵੋਟ ਬੈਂਕ ਘੁਬਾਇਆ ਦੇ ਖਾਤੇ ਵਿੱਚ ਟਰਾਂਸਫਰ ਕਰ ਪਾਉਂਦੇ ਹਨ। ਪਰ ਇਸ ਤੋਂ ਪਹਿਲਾਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਸ਼ਹਿਰੀ ਖੇਤਰ ਵਿੱਚ ਵੱਡੀ ਹਿੱਲਜੁੱਲ ਸੁਖਬੀਰ ਬਾਦਲ ਖਤਰੇ ਦੀ ਘੰਟੀ ਹੈ।

Read 122 times Last modified on Wednesday, 15 May 2019 05:54

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ