:
ਖਾਸ ਖਬਰਾਂ
You are here: Homeਮਾਲਵਾਬੁੱਧਵਾਰ ਨੂੰ ਬਰਗਾੜੀ ''ਚ ਰਾਹੁਲ, ਬੇਅਦਬੀ ''ਤੇ ਰਹੇਗਾ ਫੌਕਸ

ਬੁੱਧਵਾਰ ਨੂੰ ਬਰਗਾੜੀ ''ਚ ਰਾਹੁਲ, ਬੇਅਦਬੀ ''ਤੇ ਰਹੇਗਾ ਫੌਕਸ

Written by  Published in ਮਾਲਵਾ Wednesday, 15 May 2019 05:26

ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲੇ ਸਮੇਂ ਦੌਰਾਨ ਹੋਈ ਬੇਅਦਬੀ ਦੀ ਘਟਨਾ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਕਾਂਗਰਸ ਨੇ ਬੇਅਦਬੀ ਦੇ ਮੁੱਦੇ 'ਤੇ ਫੋਕਸ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੁਣ 15 ਮਈ ਨੂੰ ਬਰਗਾੜੀ ਆ ਰਹੇ ਹਨ। ਬਰਗਾੜੀ ਫਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਹ ਸ਼ੁਰੂ ਤੋਂ ਹੀ ਪੰਜਾਬ ਦੀ ਸਿਆਸਤ 'ਚ ਇਕ ਗਰਮ ਮੁੱਦਾ ਰਿਹਾ ਹੈ। ਰਾਹੁਲ ਦਾ ਸਾਢੇ ਤਿੰਨ ਸਾਲ ਬਰਗਾੜੀ ਦਾ ਇਹ ਦੂਜਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ ਸਾਢੇ ਤਿੰਨ ਸਾਲ ਪਹਿਲਾਂ ਬਰਗਾੜੀ 'ਚ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਆਏ ਸਨ। 14 ਅਕਤੂਬਰ 2015 ਨੂੰ ਬਹਿਬਲਕਲਾਂ ਪਿੰਡ 'ਚ ਹੋਈ ਪੁਲਸ ਫਾਇਰਿੰਗ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਹ ਬਹਿਬਲਕਲਾਂ ਅਤੇ ਬਰਗਾੜੀ ਪਿੰਡਾਂ ਨਾਲ ਸਬੰਧ ਰੱਖਦੇ ਸਨ। ਰਾਹੁਲ ਪੰਜ ਨਵੰਬਰ 2015 ਨੂੰ ਪੀੜਤ ਪਰਿਵਾਰਾਂ ਦੇ ਘਰਾਂ 'ਚ ਪਹੁੰਚੇ ਸਨ। ਕਾਂਗਰਸ ਨੇ ਬਰਗਾੜੀ ਪਿੰਡ 'ਚ ਰੈਲੀ ਨੂੰ ਸਿਆਸੀ ਸੂਝ-ਬੂਝ ਤੋਂ ਬਾਹਰ ਰੱਖਿਆ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਬਰਗਾੜੀ ਪੁੱਜਣ ਅਤੇ ਉਨ੍ਹਾਂ ਦੀ ਬਿਆਨਬਾਜ਼ੀ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੰਨਿਆ ਜਾਂਦਾ ਹੈ ਕਿ ਰਾਹੁਲ ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ 'ਤੇ ਤਿੱਖਾ ਹਮਲਾ ਕਰ ਸਕਦੇ ਹਨ। ਇਸ ਸਬੰਧੀ ਸੂਬਾਈ ਕਾਂਗਰਸ ਕਮੇਟੀ ਨੇ ਰਾਹੁਲ ਨੂੰ ਮੰਗਲਵਾਰ ਪੂਰੀ ਫੀਡ ਬੈਕ ਦੇ ਦਿੱਤੀ। 2017 'ਚ ਵੀ ਧਾਰਮਿਕ ਬੇਅਦਬੀ ਦਾ ਮਾਮਲਾ ਸੂਬੇ 'ਚ ਬਹੁਤ ਭਖਿਆ ਸੀ। ਉਸ ਪਿੱਛੋਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਬਰਗਾੜੀ ਵਿਖੇ ਬਰਗਾੜੀ ਇਨਸਾਫ ਮੋਰਚਾ ਨੇ 6 ਮਹੀਨੇ ਧਰਨਾ ਦਿੱਤਾ ਸੀ।

Read 13 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ