:
ਖਾਸ ਖਬਰਾਂ
You are here: Homeਮਾਲਵਾਮਾਤਾ ਗੁਜਰੀ ਪਬਲਿਕ ਸਕੂਲ ਦੇ ਬਾਲ ਸਕੇਟਿੰਗ ਹਾਕੀ ਖਿਡਾਰੀਆ ਦੀ ਵਰਲਡ ਕੱਪ ਲਈ ਹੋਈ ਚੋਣ

ਮਾਤਾ ਗੁਜਰੀ ਪਬਲਿਕ ਸਕੂਲ ਦੇ ਬਾਲ ਸਕੇਟਿੰਗ ਹਾਕੀ ਖਿਡਾਰੀਆ ਦੀ ਵਰਲਡ ਕੱਪ ਲਈ ਹੋਈ ਚੋਣ Featured

Written by  Published in ਮਾਲਵਾ Wednesday, 15 May 2019 04:41

ਜਲਾਲਾਬਾਦ, 14 ਮਈ ( ਹਨੀ,ਬਲਵਿੰਦਰ,ਸਤਨਾਮ) ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀ ਆਪਣੀ ਪ੍ਰਤਿਭਾ ਸਦਕਾ ਵਰਲਡ ਕੱਪ ਵਿੱਚ ਆਪਣਾ ਸਥਾਨ ਬਣਾ ਚੁੱਕੇ ਹਨ । ਪਿਛਲੇ ਦਿਨੀ ਇੰਡੀਅਨ ਬਾਲ ਹਾਕੀ ਫੈਡਰੇਸ਼ਨ ਵੱਲੋ ਕਰਾਈ ਗਈ ਹਾਕੀ ਖੇਡ ਵਿੱਚ ਇਸ ਸਕੂਲ ਦੇ ਤਿੰਨ ਖਿਡਾਰੀਆ ਨੇ ਨੈਸ਼ਨਲ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ । ਇਹ ਨੈਸ਼ਨਲ ਪੱਧਰੀ ਟੂਰਨਾਮੈਂਟ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਇਆ ਸੀ । ਇਸ ਵਿੱਚ ਪੂਰੀ ਇੰਡੀਆ ਵਿੱਚ 14 ਟੀਮਾਂ ਨੇ ਭਾਗ ਲਿਆ । ਪਰ ਇਸ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਕੇ ਆਪਣਾ ਸਥਾਨ ਵਰਲਡ ਕੱਪ ਵਿੱਚ ਬਣਾ ਲਿਆ । ਇਹ ਵਰਲਡ ਕੱਪ ਜੂਨ ਮਹੀਨੇ ਵਿੱਚ ਯੂਰਪ ਵਿੱਚ ਹੋ ਰਿਹਾ ਹੈ । ਸਕੂਲ ਪ੍ਰਿੰਸੀਪਲ ਮੈਡਮ ਪਰਵਿੰਦਰ ਜੀਤ ਕੌਰ ਅਤੇ ਵਾਇਸ ਪਿੰ੍ਰਸੀਪਲ ਮੈਡਮ ਅਨੁਪ੍ਰੀਤ ਜੀ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਉਚੀਆਂ ਛਾਲਾ ਮਾਰਨ ਦਾ ਆਸ਼ੀਰਵਾਦ ਦਿੱਤਾ ।

Read 19 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ