:
ਖਾਸ ਖਬਰਾਂ
You are here: Homeਮਾਲਵਾਬਾਦਲ ਭਜਾਓ ਪੰਜਾਬ ਬਚਾਓ ਮੁਹਿੰਮ ਨੂੰ ਲੈ ਕੇ ਸੰਤ ਦਾਦੂਵਾਲਾ ਦਾ ਕਾਫਿਲਾ ਜਲਾਲਾਬਾਦ ਹਲਕੇ ਦੇ ਪਿੰਡਾਂ 'ਚ ਲੰਘਿਆ

ਬਾਦਲ ਭਜਾਓ ਪੰਜਾਬ ਬਚਾਓ ਮੁਹਿੰਮ ਨੂੰ ਲੈ ਕੇ ਸੰਤ ਦਾਦੂਵਾਲਾ ਦਾ ਕਾਫਿਲਾ ਜਲਾਲਾਬਾਦ ਹਲਕੇ ਦੇ ਪਿੰਡਾਂ 'ਚ ਲੰਘਿਆ Featured

Written by  Published in ਮਾਲਵਾ Tuesday, 14 May 2019 11:01

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਖਿਲਾਫ ਸੰਘਰਸ਼ ਜਾਰੀ ਰਹੇਗਾ-ਦਾਦੂਵਾਲ ਜਲਾਲਾਬਾਦ, 14 ਮਈ (ਸਤਨਾਮ,ਬਲਵਿੰਦਰ,ਹਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲਕਲਾਂ ਵਿਖੇ ਸਿੱਖਾ ਦੇ ਕਾਤਿਲ ਦੋਸ਼ੀਆਂ ਨੂੰ ਬਚਾਉਣ ਦੀ ਕਥਿਤ ਨੀਤੀ ਦੇ ਵਿਰੋਧ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗੁਵਾਈ ਹੇਠ ਸੈਕੜੇ ਗੱਡੀਆਂ ਦਾ ਕਾਫਿਲਾ ਜਲਾਲਾਬਾਦ ਸ਼ਹਿਰ ਅਤੇ ਆਸ-ਪਾਸ ਪਿੰਡਾਂ 'ਚ ਲੰਘਿਆ। ਇਸ ਮੌਕੇ ਉਨ•ਾਂ ਨਾਲ ਧਿਆਨ ਸਿੰਘ ਮੰਡ ਅਤੇ ਹੋਰ ਹਜਾਰਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਸ਼ਾਮਿਲ ਸਨ। ਇਸ ਕਾਫਿਲੇ ਵਿੱਚ ਸੰਗਤਾਂ ਵਿੱਚ ਬਾਦਲ ਭਜਾਓ ਪੰਜਾਬ ਬਚਾਓ ਦੇ ਨਾਅਰੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਦਾ ਜਿੱਥੇ ਘਾਣ ਕੀਤਾ ਹੈ ਉਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਬਚਾਉਣ ਦੀ ਸਾਜਿਸ਼ ਘੜੀ ਹੈ। ਉਨ•ਾਂ ਕਿਹਾ ਕਿ ਸਾਡਾ ਵਿਰੋਧ ਪ੍ਰਦਰਸ਼ਨ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਖਿਲਾਫ ਜਾਰੀ ਰਹੇਗਾ। ਉਨ•ਾਂ ਕਿਹਾ ਕਿ ਬਾਦਲ ਪਰਿਵਾਰ ਫਿਰੋਜਪੁਰ ਹਲਕਾ ਅਤੇ ਬਠਿੰਡਾਂ ਵਿੱਚ ਦੰਗੇ ਕਰਵਾ ਕੇ ਚੋਣਾਂ ਜਿੱਤਣ ਦੀ ਫਿਰਾਕ ਵਿੱਚ ਬੈਠੇ ਹਨ ਕਿਉਂਕਿ ਅੱਜ ਉਨ•ਾਂ ਦੇ ਕਾਫਿਲੇ ਤੇ ਹਲਕਾ ਗੁਰੂਹਰਸਹਾਏ ਦੇ ਇੱਕ ਲੀਡਰ ਵਲੋਂ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Read 214 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ