:
ਖਾਸ ਖਬਰਾਂ
You are here: Home

25 ਸਾਲਾਂ ਤੱਕ ''ਰੇਗਿਸਤਾਨ'' ਬਣ ਜਾਵੇਗਾ ''ਪੰਜਾਬ''! Featured

Written by  Published in ਪੰਜਾਬ Tuesday, 14 May 2019 05:53

ਚੰਡੀਗੜ੍ਹ : ਕੇਂਦਰੀ ਭੂਮੀ ਜਲ ਬੋਰਡ (ਉੱਤਰ-ਪੱਛਮੀ ਖੇਤਰ) ਦੀ ਡਰਾਫਟ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਭੂਮੀਗਤ ਪਾਣੀ ਦੇ ਸਰੋਤਾਂ ਦਾ ਇਸੇ ਤਰ੍ਹਾਂ ਇਸਤੇਮਾਲ ਹੁੰਦਾ ਰਿਹਾ ਤਾਂ ਆਉਣ ਵਾਲੇ 25 ਸਾਲਾਂ ਦੌਰਾਨ 'ਪੰਜਾਬ' ਰੇਗਿਸਤਾਨ ਬਣ ਜਾਵੇਗਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭੂਮੀਗਤ ਸਰੋਤਾਂ ਤੋਂ ਮੌਜੂਦਾ ਦਰ 'ਤੇ ਪਾਣੀ ਕੱਢਿਆ ਜਾਂਦਾ ਰਿਹਾ ਤਾਂ 300 ਮੀਟਰ ਦੀ ਡੁੰਘਾਈ ਤੱਕ ਦੇ ਸਾਰੇ ਉਪਲੱਬਧ ਸਰੋਤ 20 ਤੋਂ 25 ਸਾਲਾਂ 'ਚ ਖਤਮ ਹੋ ਜਾਣਗੇ। ਉੱਥੇ ਹੀ 100 ਮੀਟਰ ਤੱਕ ਦੇ ਭੂਮੀਗਤ ਜਲ ਸਰੋਤ ਆਉਣ ਵਾਲੇ 10 ਸਾਲਾਂ 'ਚ ਖਤਮ ਹੋ ਸਕਦੇ ਹਨ। ਡਰਾਫਟ ਰਿਪੋਰਟ ਦੀਆਂ ਟਿੱਪਣੀਆਂ ਦੀ ਪੁਸ਼ਟੀ ਕਰਦੇ ਹੋਏ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਹ ਰੈੱਡ ਅਲਰਟ ਪੀਰੀਅਡ ਹੈ। ਸੂਬੇ 'ਚ ਭੂਮੀਗਤ ਜਲ ਸਰੋਤਾਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ 14.31 ਲੱਖ ਟਿਊਬਵੈੱਲਾਂ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸਾਲ 'ਚ 21.58 ਅਰਬ ਕਿਊਬਿਕ ਮੀਟਰ ਪਾਣੀ ਵਾਪਸ ਜ਼ਮੀਨ 'ਚ ਪੁੱਜਦਾ ਹੈ, ਜਦੋਂ ਕਿ 35.78 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ। ਖੇਤੀ ਅਰਥ ਸ਼ਾਸਤਰੀ ਡਾ. ਐੱਸ. ਐੱਸ. ਜੌਹਲ ਮੁਤਾਬਕ ਝੋਨੇ ਦੀ ਖੇਤੀ ਜਲ ਪੱਧਰ ਡਿਗਣ ਦਾ ਵੱਡਾ ਕਾਰਨ ਹੈ।

Read 20 times