:
ਖਾਸ ਖਬਰਾਂ
You are here: Homeਦੇਸ਼-ਵਿਦੇਸ਼ਦਿੱਲੀ ਪੁਲਸ ਨੇ ਜੈਸ਼ ਦੇ ਫਰਾਰ ਅੱਤਵਾਦੀ ਮਜੀਦ ਬਾਬਾ ਨੂੰ ਸ਼੍ਰੀਨਗਰ ਤੋਂ ਕੀਤਾ ਗ੍ਰਿਫਤਾਰ

ਦਿੱਲੀ ਪੁਲਸ ਨੇ ਜੈਸ਼ ਦੇ ਫਰਾਰ ਅੱਤਵਾਦੀ ਮਜੀਦ ਬਾਬਾ ਨੂੰ ਸ਼੍ਰੀਨਗਰ ਤੋਂ ਕੀਤਾ ਗ੍ਰਿਫਤਾਰ

Written by  Published in ਦੇਸ਼-ਵਿਦੇਸ਼ Tuesday, 14 May 2019 05:26

ਸ਼੍ਰੀਨਗਰ— ਦਿੱਲੀ ਪੁਲਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕੀਤਾ ਹੈ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ 11 ਮਈ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁੱਲ ਮਜੀਦ ਬਾਬਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸ ਨੂੰ ਟਰਾਂਜਿਟ ਰਿਮਾਂਡ 'ਤੇ ਦਿੱਲੀ ਲਿਆਂਦਾ ਗਿਆ ਹੈ। ਦੱਸਣਯੋਗ ਹੈ ਕਿ ਮਜੀਦ 'ਤੇ 2 ਲੱਖ ਰੁਪਏ ਦੇ ਇਨਾਮ ਐਲਾਨ ਕੀਤਾ ਗਿਆ ਸ਼ੀ। ਅਬਦੁੱਲ ਮਜੀਦ ਦੀ ਗ੍ਰਿਫਤਾਰੀ ਨੂੰ ਇਕ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਅਬਦੁੱਲ ਮਜੀਦ ਬਾਬਾ ਕਸ਼ਮੀਰ ਦੇ ਸੋਪੋਰ ਇਲਾਕੇ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਸਪੈਸ਼ਲ ਸੈੱਲ ਸਾਊਥ ਵੈਸਟਰਨ ਰੇਂਜ ਦੀ ਟੀਮ ਇਨਪੁਟਸ ਦੇ ਆਧਾਰ 'ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁੱਲ ਮਜੀਦ ਬਾਬਾ ਦੀ ਤਲਾਸ਼ ਕਰ ਰਹੀ ਸੀ। ਇਸ ਦੀ ਗ੍ਰਿਫ਼ਤਾਰੀ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਹ ਅੱਤਵਾਦੀ ਐੱਫ.ਆਈ.ਆਰ. ਨੰਬਰ 07/07 'ਚ ਵਾਂਟੇਡ ਸੀ। ਦਿੱਲੀ ਹਾਈ ਕੋਰਟ ਨੇ ਇਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।

Read 31 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ