:
You are here: Home

ਇਟਲੀ ਵਿਚ ਗੋਲੀਬਾਰੀ, 7 ਜਣੇ ਫੱਟੜ

Written by  Published in ਕਿੰਝ ਜਾਈਏ ਵਿਦੇਸ਼ Saturday, 03 February 2018 13:26
ਮੈਕਰਾਟਾ (ਇੰਟਰਨੈਸ਼ਨਲ ਡੈਸਕ)- ਇਟਲੀ ਵਿਚ ਅੱਜ ਸਵੇਰੇ ਕੁਝ ਲੋਕਾਂ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿਚ 7 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਟਾਲੀਅਨ ਸ਼ਹਿਰ ਮੈਕਰੇਤਾ ਵਿਚ ਕਾਲੇ ਲੋਕਾਂ ਵਲੋਂ ਗੋਲੀਬਾਰੀ ਕੀਤੀ ਗਈ,ਜਿਸ ਵਿਚ ਕਈ ਲੋਕ ਜ਼ਖਮੀ ਹੋ ਗਈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੋਮ ਤੋਂ ਪੂਰਬ ਵੱਲ 125 ਮੀਲ (200 ਕਿਲੋ ਮੀਟਰ) ਸਥਿਤ ਮੈਕਰਾਟਾ ਸ਼ਹਿਰ ਦੇ ਮੇਅਰ ਰੋਮਾਨੋ ਕੈਰਿਨਕੀ ਨੇ ਦੱਸਿਆ ਕਿ ਕੁਝ ਲੋਕਾਂ ਵਲੋਂ "ਸਾਡੇ ਸ਼ਹਿਰ ਵਿਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ, ਉਹ ਸ਼ਹਿਰ ਵਿਚ ਕਈ ਥਾਈਂ ਗੋਲੀਬਾਰੀ ਕਰ ਚੁੱਕੇ ਹਨ। ਮੇਅਰ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਲਿਖਿਆ ਕਿ ਸਥਾਨਕ ਲੋਕ ਆਪਣੇ ਘਰਾਂ ਵਿਚ ਰਹਿਣ ਅਤੇ ਹੋ ਸਕੇ ਤਾਂ ਬਾਹਰ ਨਾ ਹੀ ਨਿਕਲਣ।
Read 325 times