:
ਖਾਸ ਖਬਰਾਂ
You are here: Homeਮਾਲਵਾਸਤਿੰਦਰਜੀਤ ਮੰਟਾ ਨੇ ਸੁਖਬੀਰ ਦੇ ਹੱਕ ''ਚ ਬਾਰ ਐਸੋਸੀਏਸ਼ਨ ਤੋਂ ਮੰਗਿਆ ਸਮਰਥਨ

ਸਤਿੰਦਰਜੀਤ ਮੰਟਾ ਨੇ ਸੁਖਬੀਰ ਦੇ ਹੱਕ ''ਚ ਬਾਰ ਐਸੋਸੀਏਸ਼ਨ ਤੋਂ ਮੰਗਿਆ ਸਮਰਥਨ Featured

Written by  Published in ਮਾਲਵਾ Tuesday, 14 May 2019 05:06

ਜਲਾਲਾਬਾਦ - ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਹਲਕਾ ਇੰਚਰਾਜ ਸਤਿੰਦਰਜੀਤ ਸਿੰਘ ਮੰਟਾ ਅੱਜ ਬਾਰ ਰੂਮ 'ਚ ਪਹੁੰਚੇ, ਜਿੱਥੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਸ਼ੋਕ ਅਨੇਜਾ, ਪ੍ਰੇਮ ਕੁਮਾਰ ਵਲੇਚਾ, ਦਰਸ਼ਨ ਲਾਲ ਵਧਵਾ, ਦਵਿੰਦਰ ਬੱਬਲ ਆਦਿ ਹਾਜ਼ਰ ਸਨ। ਬਾਰ ਐਸੋਸੀਏਸ਼ਨ ਪ੍ਰਧਾਨ ਸੰਕੇਤ ਬਜਾਜ ਅਤੇ ਹੋਰ ਆਗੂਆਂ ਵਲੋਂ ਹਲਕਾ ਇੰਚਾਰਾਜ ਸਤਿੰਦਰਜੀਤ ਸਿੰਘ ਮੰਟਾ ਦਾ ਸਵਾਗਤ ਕੀਤਾ ਗਿਆ। ਸਤਿੰਦਰਜੀਤ ਸਿੰਘ ਮੰਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਕੋਲੋ ਸਮਰਥਨ ਦੀ ਅਪੀਲ ਕਰਦੇ ਹਾਂ ਅਤੇ ਭਵਿੱਖ 'ਚ 'ਚ ਜੋ ਵੀ ਬਾਰ ਨਾਲ ਸਬੰਧਤ ਸਹਲੂਤਾਂ ਹੋਣ ਗਈਆਂ, ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਟਾ ਨੇ ਕਿਹਾ ਕਿ ਲੋਕ ਵੱਡੇ ਪੱਧਰ 'ਤੇ ਸੁਖਬੀਰ ਸਿੰਘ ਬਾਦਲ ਨਾਲ ਖੜ੍ਹੇ ਹਨ, ਜਿਨ੍ਹਾਂ ਨੂੰ ਵੱਡੀ ਲੀਡ 'ਤੇ ਜਿੱਤ ਹਾਸਲ ਹੋਵੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਕੇਤ ਬਜਾਜ ਨੇ ਕਿਹਾ ਕਿ ਬਾਰ 'ਚ ਸਮੁੱਚੀਆਂ ਪਾਰਟੀਆਂ ਦਾ ਸਵਾਗਤ ਹੈ, ਜੋ ਵੀ ਪਾਰਟੀ ਬਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਵੇਗੀ ਜਾਂ ਬਿਹਤਰ ਲੱਗੇਗੀ, ਬਾਰ ਐਸੋਸੀਏਸ਼ਨ ਵਲੋਂ ਉਸ ਦਾ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੰਕੇਤ ਬਜਾਜ , ਕਰਨ ਚੁਚਰਾ ਸੈਕਟਰੀ, ਕੁਲਵੰਤ ਸਿੰਘ ਵਾਇਸ ਪ੍ਰਧਾਨ, ਕੁਲਵੰਤ ਸਿੰਘ ਕੈਸ਼ੀਅਰ, ਜੁਆਇੰਟ ਸੈਕਟਰੀ ਤਲਵਿੰਦਰ ਸਿੰਘ ਸਿੱਧੂ ਹਾਜ਼ਰ ਸਨ। ਦੱਸ ਦੇਈਏ ਕਿ ਸਤਿੰਦਰਜੀਤ ਸਿੰਘ ਮੰਟਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ. ਅਤੇ ਪਿਛਲੇ 15 ਸਾਲਾਂ ਤੋਂ ਜਲਾਲਾਬਾਦ ਦੇ ਹਲਕਾ ਇੰਚਰਾਜ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਫਿਰਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਪੂਰੇ ਜ਼ਿਲੇ ਦੀ ਕਾਰਗੁਜ਼ਾਰੀ ਵੀ ਇਨ੍ਹਾਂ ਦੇ ਹੱਥ 'ਚ ਹੈ।

Read 19 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ