:
You are here: Home

ਕਿਊਬਿਕ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

Written by  Published in ਕਿੰਝ ਜਾਈਏ ਵਿਦੇਸ਼ Saturday, 03 February 2018 13:25
ਡਰੰਮੰਡਵਿੱਲੇ, ਕਿਊਬਿਕ - ਵੀਰਵਾਰ ਰਾਤ ਨੂੰ ਡਰੰਮੰਡਵਿੱਲੇ, ਕਿਊਬਿਕ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ। ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਰਾਤੀਂ 9:00 ਵਜੇ ਸ਼ਹਿਰ ਦੇ ਉੱਤਰ ਵੱਲ ਹਾਦਸਾਗ੍ਰਸਤ ਹੋਣ ਮਗਰੋਂ ਇਹ ਹੈਲੀਕਾਪਟਰ ਇੱਕ ਖੇਤ ਵਿੱਚ ਜਾ ਡਿੱਗਿਆ। ਫਿਰ ਇਸ ਵਿੱਚ ਅੱਗ ਲੱਗ ਗਈ। ਮਾਰੇ ਗਏ ਲੋਕਾਂ ਦੀ ਪਛਾਣ ਹਾਲ ਦੀ ਘੜੀ ਜ਼ਾਹਿਰ ਨਹੀਂ ਕੀਤੀ ਗਈ ਹੈ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਹਾਦਸੇ ਦਾ ਕਾਰਨ ਆਖਿਰ ਕੀ ਸੀ।
Read 316 times