:
ਖਾਸ ਖਬਰਾਂ
You are here: Homeਖੇਡਾਂ ਦੀ ਦੁਨੀਆIPL 2019 : ਚੇਨਈ ਨੂੰ 1 ਦੌੜ ਨਾਲ ਹਰਾ ਮੁੰਬਈ ਨੇ ਕੀਤਾ ਚੌਥੀ ਬਾਰ ਖਿਤਾਬ 'ਤੇ ਕਬਜ਼ਾ

IPL 2019 : ਚੇਨਈ ਨੂੰ 1 ਦੌੜ ਨਾਲ ਹਰਾ ਮੁੰਬਈ ਨੇ ਕੀਤਾ ਚੌਥੀ ਬਾਰ ਖਿਤਾਬ 'ਤੇ ਕਬਜ਼ਾ Featured

Written by  Published in ਖੇਡਾਂ ਦੀ ਦੁਨੀਆ Monday, 13 May 2019 05:31

ਹੈਦਰਾਬਾਦ- ਜਸਪ੍ਰੀਤ ਬੁਮਰਾਹ ਤੇ ਰਾਹੁਲ ਚਾਹਰ ਦੀ ਕੱਸੀ ਹੋਈ ਗੇਂਦਬਾਜ਼ੀ ਤੋਂ ਬਾਅਦ ਲਸਿਥ ਮਲਿੰਗਾ ਦੇ ਆਖਰੀ ਓਵਰ ਦੇ ਕਮਾਲ ਨਾਲ ਮੁੰਬਈ ਇੰਡੀਅਨਜ਼ ਨੇ ਉਤਾਰ-ਚੜ੍ਹਾਅ ਨਾਲ ਭਰੇ ਰੋਮਾਂਚਕ ਫਾਈਨਲ ਵਿਚ ਐਤਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ। ਚੇਨਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ ਪਰ ਉਸਦੀ ਟੀਮ ਸ਼ੇਨ ਵਾਟਸਨ ਦੀਆਂ 59 ਗੇਂਦਾਂ 'ਤੇ 80 ਦੌੜਾਂ ਦੇ ਬਾਵਜੂਦ 7 ਵਿਕਟਾਂ 'ਤੇ 148 ਦੌੜਾਂ ਹੀ ਬਣਾ ਸਕੀ। ਚੇਨਈ ਨੂੰ ਆਖਰੀ ਓਵਰ ਵਿਚ 9 ਦੌੜਾਂ ਦੀ ਲੋੜ ਸੀ ਪਰ ਇਸ ਵਿਚ ਉਸ ਨੇ ਵਾਟਸਨ ਦੀ ਵਿਕਟ ਗੁਆ ਦਿੱਤੀ। ਮੈਚ ਦਾ ਨਤੀਜਾ ਆਖਰੀ ਗੇਂਦ 'ਤੇ ਨਿਕਲਿਆ, ਜਿਸ ਵਿਚ ਚੇਨਈ ਨੂੰ ਦੋ ਦੌੜਾਂ ਦੀ ਲੋੜ ਸੀ ਪਰ ਮਲਿੰਗਾ ਨੇ ਯਾਰਕ 'ਤੇ ਸ਼ਾਰਦੁਲ ਠਾਕੁਰ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਮੁੰਬਈ ਦੀ ਟੀਮ ਨੇ ਲਗਾਤਾਰ ਫਰਕ ਵਿਚ ਵਿਕਟਾਂ ਗੁਆਈਆਂ ਤੇ ਕਵਿੰਟਨ ਡੀ ਕੌਕ (17 ਗੇਂਦਾਂ 'ਤੇ 4 ਛੱਕਿਆਂ ਦੀ ਮਦਦ ਨਾਲ 29 ਦੌੜਾਂ) ਤੋਂ ਮਿਲੀ ਚੰਗੀ ਸ਼ੁਰੂਆਤ ਤੇ ਕੀਰੋਨ ਪੋਲਾਰਡ (25 ਗੇਂਦਾਂ 'ਤੇ ਅਜੇਤੂ 41 ਦੌੜਾਂ) ਦੇ ਉਪਯੋਗੀ ਯੋਗਦਾਨ ਦੇ ਬਾਵਜੂਦ 8 ਵਿਕਟਾਂ 'ਤੇ 149 ਦੌੜਾਂ ਬਣਾਈਆਂ ਸਨ। ਮੁੰਬਈ ਤੇ ਚੇਨਈ ਵਿਚਾਲੇ ਇਹ ਚੌਥਾ ਫਾਈਨਲ ਸੀ, ਜਿਸ ਵਿਚ ਮੁੰਬਈ 3 ਵਾਰ ਚੈਂਪੀਅਨ ਬਣਿਆ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹਮੇਸ਼ਾ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ ਤੇ ਇਸ ਵਾਰ ਵੀ ਇਹ ਕ੍ਰਮ ਜਾਰੀ ਰਿਹਾ। ਸ਼ਾਇਦ ਇਹ ਹੀ ਸੋਚ ਕੇ ਰੋਹਿਤ ਸ਼ਰਮਾ ਨੇ ਪਹਿਲਾ ੰਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ ਇਸ ਤੋਂ ਪਹਿਲਾਂ 2013, 2015 ਤੇ 2017 ਵਿਚ ਖਿਤਾਬ ਜਿੱਤੇ ਸਨ ਤੇ ਇਸ ਤਰ੍ਹਾਂ ਨਾਲ ਉਸ ਨੇ ਇਕ ਸਾਲ ਛੱਡ ਕੇ ਖਿਤਾਬ ਜਿੱਤਣ ਦਾ ਕ੍ਰਮ ਜਾਰੀ ਰੱਖਿਆ। ਉਸ ਨੇ 2013 ਤੇ 2015 ਦੇ ਫਾਈਲਨ ਵਿਚ ਚੇਨਈ ਨੂੰ ਹਰਾਇਆ ਸੀ। ਰੋਹਿਤ ਸ਼ਰਮਾ ਨੇ ਕਪਤਾਨ ਦੇ ਰੂਪ ਵਿਚ ਚੌਥਾ ਖਿਤਾਬ ਵੀ ਜਿੱਤਿਆ। ਮੁੰਬਈ ਦੀ ਜਿੱਤ ਵਿਚ ਉਸਦੇ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਬੁਮਰਾਹ ਤੇ ਰਾਹੁਲ ਚਾਹਰ ਨੇ ਆਪਣੇ-ਆਪਣੇ ਕੋਟੇ ਦੇ ਚਾਰ-ਚਾਰ ਓਵਰਾਂ ਵਿਚ 14-14 ਦੌੜਾਂ ਦਿੱਤੀਆਂ ਤੇ ਕ੍ਰਮਵਾਰ 2 ਤੇ 1 ਵਿਕਟ ਹਾਸਲ ਕੀਤੀ। ਮਿਸ਼ੇਲ ਮੈਕਲੇਨਘਨ ਨੇ ਵੀ ਚਾਰ ਓਵਰਾਂ ਵਿਚ 24 ਦੌੜਾਂ ਦਿੱਤੀਆਂ। ਮੁੰਬਈ ਦੀ ਫੀਲਡਿੰਗ ਹਾਲਾਂਕਿ ਚੰਗੀ ਨਹੀਂ ਰਹੀ। ਇਕੱਲੇ ਵਾਟਸਨ ਨੂੰ ਹੀ ਦੋ ਜੀਵਨਦਾਨ ਮਿਲੇ। ਇਸ ਤੋਂ ਪਹਿਲਾਂ ਦੀਪਕ ਚਾਹਰ ਨੇ ਮੁੰਬਈ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ ਸੀ। ਉਸ ਨੇ 26 ਦੌੜਾਂ ਦੇ ਕੇ 3 ਵਿਕਟਾਂ ਲੈਣ ਵਿਚ ਸਫਲ ਰਿਹਾ। ਉਸਦੇ ਇਲਾਵਾ ਇਮਰਾਨ ਤਾਹਿਰ (23 ਦੌੜਾਂ 'ਤੇ 2 ਵਿਕਟਾਂ) ਤੇ ਠਾਕੁਰ (37 ਦੌੜਾਂ 'ਤੇ 2 ਵਿਕਟਾਂ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਮੁੰਬਈ ਦੀ ਤਰ੍ਹਾਂ ਚੇਨਈ ਦਾ ਚੋਟੀਕ੍ਰਮ ਵੀ ਲੜਖੜਾ ਗਿਆ। 'ਮੈਨ ਆਫ ਦਿ ਮੈਚ' ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮਿਲਿਆ।

Read 30 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ