:
You are here: Home

ਹਿੰਦ-ਪਾਕਿ ਸਰਹੱਦ ਤੋਂ ਬੀ.ਐਸ.ਐਫ ਨੇ ਇਕ ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ Featured

Written by  Published in ਖਾਸ ਖਬਰਾਂ Tuesday, 19 March 2019 02:57
Rate this item
(0 votes)

ਭਿੱਖੀਵਿੰਡ, 18 ਮਾਰਚ-ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ `ਤੇ ਕੰਡਿਆਲੀ ਤਾਰ ਨੇੜਿਉ ਬੀ.ਐਸ.ਐਫ 87 ਬਟਾਲੀਅਨ ਵੱਲੋਂ ਪਾਕਿਸਤਾਨ ਵਾਲੇ ਪਾਸਿਉ ਸਮੱਗਲਰਾਂ ਵੱਲੋ ਸੁੱਟੀ ਇਕ ਕਿਲੋਗ੍ਰਾਮ ਹੈਰੋਇਨ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਨ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਥਾਣਾ ਖਾਲੜਾ ਅਧੀਨ ਆਉਦੇ ਪਿੰਡ ਵਾਂ ਤਾਰਾ ਸਿੰਘ ਨੇੜੇ ਬੀ.ਐਸ.ਐਫ ਵੱਲੋਂ ਤਲਾਸ਼ੀ ਦੌਰਾਨ ਕੰਡਿਆਲੀ ਤਾਰ ਨੇੜਿਉ ਪਾਕਿਸਤਾਨੀ ਸਮੱਗਲਰਾ ਵੱਲੋ ਸੁੱਟੀ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ ਨੂੰ 12 ਵਜੇ ਦੇ ਕਰੀਬ ਬੀ.ਓ.ਪੀ ਮੰਗਲੀ ਅਧੀਨ ਆਉਦੇ ਪਿੱਲਰ ਨੰਬਰ 141/20-21 ਨੇੜਿਉ ਕਿਸੇ ਪਾਕਿਸਤਾਨੀ ਸਮੱਗਲਰ ਵੱਲੋ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਹੈਰੋਇਨ ਦਾ ਪੈਕਟ ਸੁੱਟਿਆ ਗਿਆ, ਜਿਸ ਨੂੰ ਬੀ.ਐਸ.ਐਫ ਵੱਲੋ ਇਸ ਸਾਰੀ ਹਰਕਤ ਨੂੰ ਐਚ.ਡੀ ਕੈਮਰਿਆਂ ਰਾਂਹੀ ਦੇਖਿਆ ਗਿਆ, ਜਿਸ ਤੋਂ ਬਾਅਦ ਬੀ.ਐਸ.ਐਫ ਵੱਲੋ ਤਲਾਸ਼ੀ ਮੁਹਿੰਮ ਦੋਰਾਨ ਇਕ ਪੈਕਟ ਬਰਾਮਦ ਕਰਕੇ ਪੁਲਿਸ ਥਾਣਾ ਖਾਲੜਾ ਹਵਾਲੇ ਕੀਤਾ ਗਿਆ ਹੈ। ਡੀ.ਐਸ.ਪੀ ਮਾਨ ਨੇ ਦੱਸਿਆ ਕਿ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਇਆ ਜਾਵੇਗਾ ਕਿ ਹੈਰੋਇਨ ਕਿਸ ਭਾਰਤੀ ਤਸਕਰ ਵੱਲੋਂ ਮੰਗਵਾਈ ਗਈ ਹੈ।

Read 219 times