:
You are here: Home

ਸੜਕ ਹਾਦਸੇ ਵਿੱਚ ਔਰਤ ਨੂੰ ਮਿਲੀ ਦਰਦਨਾਕ ਮੌਤ, ਦੋ ਜਖਮੀ

Written by  Published in ਮਾਲਵਾ Monday, 18 March 2019 11:54

ਜਲਾਲਾਬਾਦ, 18 ਮਾਰਚ - ਸ਼ਹਿਰ ਦੇ ਨਿਰਮਲਾ ਹਸਪਤਾਲ ਦੇ ਨਜਦੀਕ ਸੋਮਵਾਰ ਨੂੰ ਦੁਪਿਹਰ ਸਮੇਂ ਹੋਏ ਹਾਦਸੇ ਦੌਰਾਨ ਟਰਾਲੇ ਦੀ ਫੇਟ ਵੱਜਣ ਨਾਲ ਮੋਟਰਸਾਇਕਲ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਇਕਲ ਚਾਲਕ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮ੍ਰਿਤਕ ਪਰਮਜੀਤ ਕੌਰ ਨਿਵਾਸੀ ਦਿਲਾਰਾਮ (ਗੁਰੂਹਰਸਹਾਏ) ਦੀ ਵਾਸੀ ਹੈ ਜਦਕਿ ਜਖਮੀ ਮਲਕੀਤ ਸਿੰਘ ਵਾਸੀ ਸੋਹਨਾਸਾਂਦੜ ਅਤੇ ਬਲਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਜੱਲੂਕਾ ਫਿਰੋਜਪੁਰ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਜਲਾਲਾਬਾਦ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਚੋਟ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਆਪਣੀ ਰਿਸ਼ਤੇਦਾਰ ਪਰਮਜੀਤ ਕੌਰ ਅਤੇ ਬਲਵਿੰਦਰ ਕੌਰ ਨੂੰ ਨਾਲ ਲੈ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਫਾਜਿਲਕਾ ਤੋਂ ਜਲਾਲਾਬਾਦ ਵੱਲ ਆ ਰਹੇ ਸੀ ਅਤੇ ਕਰੀਬ 12 ਵਜੇ ਨਿਰਮਲਾ ਦੇ ਹਸਪਤਾਲ ਦੇ ਕੋਲ ਪਿਛੋਂ ਆ ਰਹੇ ਟਰਾਲੇ ਦੀ ਸਾਇਡ ਲੱਗਣ ਨਾਲ ਮੋਟਰਸਾਇਕਲ ਬੇਕਾਬੂ ਹੋ ਗਿਆ ਅਤੇ ਪਰਮਜੀਤ ਕੌਰ ਦੇ ਟਰਾਲੇ ਹੇਠਾਂ ਆ ਜਾਣ ਕਾਰਣ ਉਸਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਲਕੀਤ ਸਿਘ ਅਤੇ ਬਲਵਿੰਦਰ ਕੌਰ ਜਖਮੀ ਹੋ ਗਏ। ਜਿੰਨ੍ਹਾਂ ਨੂੰ ਜਲਦੀ ਹੀ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਚੋਟ ਗੰਭੀਰ ਹੋਣ ਕਾਰਣ ਉਨ੍ਹਾਂ ਨੂੰੰ ਰੈਫਰ ਕਰ ਦਿਤਾ ਗਿਆ। ਉਧਰ ਟਰਾਲਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲੀਸ ਵਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਨੂਨੀ ਕਾਰਵਾਈ ਕੀਤੀ ਜਾ ਰਹੀ ਹੈ।

Read 252 times Last modified on Monday, 18 March 2019 11:56