:
You are here: Home

ਨਹੀਂ ਰਹੇ ਸਾਬਕਾ ਵਿਧਾਇਕ ਪਰਮਜੀਤ ਸਿੰਘ ਸੰਧੂ , ਸੋਮਵਾਰ ਬਾਅਦ ਦੁਪਿਹਰ 2 ਵਜੇ ਹੋਵੇਗਾ ਅੰਤਿਮ ਸਸਕਾਰ

Written by  Published in ਮਾਲਵਾ Sunday, 17 March 2019 15:09

 ਜਲਾਲਾਬਾਦ, 17 ਮਾਰਚ - ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਤੋਂ ਸਾਬਕਾ ਵਿਧਾਇਕ ਅਤੇ ਸ਼ੂਗਰ ਮਿੱਲ ਖੂਈ ਖੇੜਾ ਦੇ ਚੇਅਰਮੈਨ ਰਮਨ ਸੰਧੂ ਦੇ ਦਾਦਾ ਸ. ਪਰਮਜੀਤ ਸਿੰਘ ਸੰਧੂ ਦਾ ਐਤਵਾਰ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਿਹਰ 2 ਵਜੇ ਜੱਦੀ ਪਿੰਡ ਲੱਧੂਵਾਲਾ ਉਤਾੜ 'ਚ ਹੋਵੇਗਾ। ਇਥੇ ਦੱਸਣਯੋਗ ਹੈ ਕਿ ਪਰਮਜੀਤ ਸਿੰਘ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ 1997-2002 ਤੱਕ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਤੇ ਚੋਣ ਲੜੀ ਸੀ। ਉਧਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਨੇ ਸ. ਪਰਮਜੀਤ ਸਿੰਘ ਸੰਧੂ ਦੇਹਾਂਤ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Read 441 times