:
You are here: Home

ਸੜਕ ਹਾਦਸੇ 'ਚ ਇੱਕੋ ਪਰਵਾਰ ਦੇ 10 ਜੀਆਂ ਦੀ ਮੌਤ Featured

Written by  Published in ਖਾਸ ਖਬਰਾਂ Sunday, 10 March 2019 06:02
Rate this item
(0 votes)

ਰਾਮਗੜ੍ਹ - ਕੁਜੂ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਕਰੀਬ ਸਾਢੇ 4 ਵਜੇ ਸੜਕ ਹਾਦਸੇ 'ਚ ਇੱਕ ਹੀ ਪਰਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਸਾਰੇ ਆਰਾ (ਬਿਹਾਰ) ਤੋਂ ਬੱਚੇ ਦਾ ਮੁੰਡਨ ਕਰਾ ਕੇ ਇਨੋਵਾ ਕਾਰ 'ਚ ਆਪਣ ਹਟਿਆ (ਰਾਂਚੀ) ਸਥਿਤ ਨਿਵਾਸ 'ਤੇ ਆ ਰਹੇ ਸਨ। ਘਟਨਾ ਇਨੋਵਾ ਅਤੇ ਟਰੱਕ ਦੇ ਆਹਮੋ-ਸਾਹਮਣੇ ਟੱਕਰ ਕਾਰਨ ਹੋਈ। ਹਾਦਸੇ ਤੋਂ ਬਾਅਦ ਟਰੱਕ ਨੂੰ ਮੌਕੇ 'ਤੇ ਹੀ ਛੱਡ ਕੇ ਡਰਾਈਵਰ ਦੌੜ ਗਿਆ। ਘਟਨਾ 'ਚ ਦੋਵੇਂ ਗੱਡੀਆਂ ਇੱਕ-ਦੂਜੇ 'ਚ ਵੜ ਗਈਆਂ। ਇਸ ਕਾਰਨ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਸੱਤਿਆਨਰਾਇਣ ਸਿੰਘ (73), ਇਸ ਦਾ ਪੁੱਤਰ ਅਜੀਤ ਕੁਮਾਰ ਸਿੰਘ (28), ਸੱਤਿਆਨਰਾਇਣ ਸਿੰਘ ਦੇ ਦਾਮਾਦ ਮੰਟੂ ਕੁਮਾਰ ਸਿੰਘ (32), ਮੰਟੂ ਦੀ ਪਤਨੀ ਸਰੋਜ ਸਿੰਘ (30), ਸਤਿਆਨਰਾਇਣ ਸਿੰਘ ਦੇ ਦੂਜੇ ਦਾਮਾਦ ਸੁਬੋਧ ਕੁਮਾਰ ਸਿੰਘ, ਇਸ ਦੀ ਪਤਨੀ ਰਿੰਕੂ, ਮੰਟੂ ਦੀ ਲੜਕੀ ਕਲੀ ਕੁਮਾਰ (13), ਬੇਟਾ ਰੌਣਕ ਕੁਮਾਰ (4), ਸੁਬੋਧ ਦੀ ਲੜਕੀ ਰੂਹੀ ਕੁਮਾਰੀ (7), ਇਨੋਵਾ ਦਾ ਡਰਾਈਵਰ ਅੰਚਲ ਪਾਂਡੇ (33) ਦੇ ਰੂਪ 'ਚ ਕੀਤੀ ਗਈ। ਮੰਟੂ ਕੁਮਾਰ ਸਿੰਘ ਦੇ ਚਾਰ ਸਾਲਾ ਪੁੱਤਰ ਰੌਣਕ ਦਾ ਆਰਾ 'ਚ ਮੁੰਡਨ ਸੀ। ਇੱਥੋਂ ਹੀ ਸਾਰੇ ਲੋਕ ਇਨੋਵਾ 'ਚ ਸਵਾਰ ਹੋ ਕੇ ਵਾਪਸ ਰਾਂਚੀ ਆ ਰਹੇ ਸਨ ਕਿ ਰਸਤੇ 'ਚ ਇਹ ਹਾਦਸਾ ਹੋ ਗਿਆ। ਦੇਖਣ ਵਾਲਿਆਂ ਅਨੁਸਾਰ ਇਨੋਵਾ ਜਦ ਪਟਨਾ-ਰਾਂਚੀ ਮਾਰਗ 'ਤੇ ਚੱਲ ਰਹੀ ਸੀ ਤਾਂ ਗਲਤੀ ਨਾਲ ਉਹ ਦੂਸਰੇ ਰੋਡ 'ਤੇ ਚਲੀ ਗਈ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਇਹ ਘਟਨਾ ਹੋਈ। ਇਨੋਵਾ ਸਵਾਰ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਬਾਅਦ ਮੌਕੇ 'ਤੇ ਇਕੱਠੇ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ। ਫਿਲਹਾਲ ਲਾਸ਼ਾਂ ਨੂੰ ਰਾਮਗੜ੍ਹ ਦੇ ਸਦਰ ਹਸਪਤਾਲ 'ਚ ਰੱਖਿਆ ਗਿਆ ਹੈ, ਜਿੱਥੇਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਰਾਂਚੀ ਭੇਜ ਦਿੱਤਾ ਜਾਵੇਗਾ।

Read 186 times