:
You are here: Home

ਔਰਤਾਂ ਦੀ ਸੁਰੱਖਿਆ ਲਈ 'ਨਿਓਨੈਕਸ' ਨੇ ਬਣਾਈ ਮੋਬਾਈਲ ਐਪ - ਬਟਨ ਦਬਾਉਂਦਿਆਂ ਹੀ ਮਿਲੇਗੀ ਸਹਾਇਤਾ Featured

Written by  Published in ਖਾਸ ਖਬਰਾਂ Saturday, 09 March 2019 03:02
Rate this item
(0 votes)

ਚੰਡੀਗੜ੍ਹ, - ਔਰਤ ਦਿਵਸ 'ਤੇ ਪ੍ਰਾਈਵੇਟ ਕੰਪਨੀ 'ਨਿਓਨੈਕਸ' ਵੱਲੋਂ ਔਰਤਾਂ ਦੀ ਸੁਰੱਖਿਆ ਵਾਸਤੇ ਇੱਕ ਵਿਸ਼ੇਸ਼ ਮੋਬਾਈਲ ਐਪ ਲਾਂਚ ਕੀਤੀ ਗਈ। ਇਸ ਐਪਲੀਕੇਸ਼ਨ ਨਾਲ ਔਰਤਾਂ ਜਦੋਂ ਕਦੇ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਤਾਂ ਉਹ ਇਸ ਐਪ ਜ਼ਰੀਏ ਆਪਣੇ ਨਜ਼ਦੀਕੀਆਂ ਨੂੰ ਅਲਰਟ ਅਤੇ ਆਪਣੀ ਮੌਜੂਦਾ ਲੋਕੇਸ਼ਨ ਭੇਜ ਕੇ ਚੌਕੰਨੇ ਕਰ ਸਕਦੀਆਂ ਹਨ। ਇਸ ਐਪ ਦੀ ਖੂਬੀ ਹੈ ਕਿ ਇਹ ਬਿਲਕੁਲ ਐਡ ਫ੍ਰੀ ਐਪ ਰਹੇਗੀ ਅਤੇ ਕੰਪਨੀ ਵੱਲੋਂ ਇਸ ਐਪ ਤੋਂ ਕੋਈ ਵੀ ਨਫਾ ਕਮਾਉਣ ਦਾ ਮੰਤਵ ਨਾ ਲੈ ਕੇ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਸ਼੍ਰੀ ਰਮਨਦੀਪ ਸਿੰਘ ਅਸਿਸਟੈਂਟ ਡਾਇਰੈਟਰ ਆਫ ਇੰਡਸਟਰੀਜ਼ ਅਤੇ ਕਮਰਸ ਪੰਜਾਬ ਕਰਮਵੀਰ ਸਿੰਘ ਰਾਜਪਾਲ, ਜੋ ਕਿ ਇਸ ਕੰਪਨੀ ਦੇ ਪ੍ਰੋਡਕਟ ਦੇ ਖੋਜੀ ਹਨ, ਨੇ ਆਪਣੇ ਸਹਿਯੋਗੀਆਂ ਵਿਨੀਤ ਭਾਮਰੇ, ਦਿਵਿਆਂਸ਼ੂ, ਰੋਹਿਤ ਸਹਾਏ, ਸਯਾਨ ਬਸਕ, ਮਨਦੀਪ ਸਿੰਘ ਰਾਜਪਾਲ ਨਾਲ ਰਲ ਕੇ ਇਸ ਮੋਬਾਈਲ ਐਪ ਨੂੰ ਇਜਾਤ ਕੀਤਾ ਹੈ। ਤਾਂ ਕਿ ਭਾਰਤ 'ਚ ਔਰਤਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਇਸ ਐਪ ਦਾ ਨਾਮ 'ਜੌਂਟਬੀ' ਰੱਖਿਆ ਗਿਆ ਹੈ । ਇਹ ਐਪ ਇਕੱਲੇ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ 'ਚ ਕਦੇ ਵੀ ਤੇ ਕਿਤੇ ਵੀ ਵਰਤੀ ਜਾ ਸਕਦੀ ਹੈ। ਇਸ ਐਪ ਦੀ ਖਾਸੀਅਤ ਇਹ ਹੈ ਕਿ ਇਸ 'ਚ ਇਕੱਠੇ ਕਈ ਨੰਬਰ ਫੀਡ ਹੋ ਜਾਂਦੇ ਹਨ ਤੇ ਜਦੋਂ ਵੀ ਕੋਈ ਵੀ ਔਰਤ ਮੁਸ਼ਕਿਲ 'ਚ ਹੈ ਤਾਂ ਉਸਨੂੰ ਸਿਰਫ ਇੱਕ ਅਲਰਟ ਦੱਬਣਾ ਹੋਏਗਾ ਜੋ ਇਸ ਐਪ 'ਚ ਫੀਡ ਤਮਾਮ ਨੰਬਰਾਂ ਕੋਲ ਚਲਾ ਜਾਏਗਾ ਤੇ ਨਾਲ ਹੀ ਉਸ ਲੜਕੀ ਦੀ ਲੋਕੇਸ਼ਨ ਵੀ ਚਲੇ ਜਾਏਗੀ। ਜਿਸ ਨਾਲ ਕਿਸੇ ਵੀ ਲੜਕੀ ਨਾਲ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਸਕੇਗਾ।

Read 145 times