:
You are here: Home

ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ ਲਾਪ੍ਰਵਾਹੀ ਦਾ ਦੋਸ਼

Written by  Published in ਪਟਿਆਲਾ-ਮੁਹਾਲੀ Friday, 02 February 2018 05:26
ਰੂਪਨਗਰ,- ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਵੱਲੋਂ ਇਕ ਬੱਚੇ ਨੂੰ ਟੈੱਟਨਸ ਦਾ ਟੀਕਾ ਗਲਤ ਨਾੜ 'ਚ ਲਾਏ ਜਾਣ ਕਾਰਨ ਉਸ ਦੀ ਖੱਬੀ ਲੱਤ ਰੁਕ ਗਈ, ਜਿਸ ਨੂੰ ਲੈ ਕੇ ਬੱਚੇ ਦੇ ਮਾਤਾ-ਪਿਤਾ ਅਤੇ ਹਲਕਾ ਵਿਧਾਇਕ ਰੂਪਨਗਰ ਅਮਰਜੀਤ ਸਿੰਘ ਸੰਦੋਆ ਨੇ ਡਾਕਟਰ 'ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੀ ਲਵਲੀਨ ਕੌਰ ਦੇ ਪਿਤਾ ਤਰਵਿੰਦਰ ਸਿੰਘ ਵਾਸੀ ਰੈਲੋਂ ਖੁਰਦ ਨੇ ਦੱਸਿਆ ਕਿ ਉਸ ਦੀ ਲੜਕੀ 21 ਜਨਵਰੀ ਨੂੰ ਛੱਤ 'ਤੇ ਪਤੰਗ ਉਡਾ ਰਹੀ ਸੀ ਕਿ ਡੋਰ ਕਾਰਨ ਉਸ ਦੇ ਹੱਥ ਦੀ ਉਂਗਲੀ ਕੱਟੀ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ 'ਚ ਲਿਜਾਇਆ ਗਿਆ, ਜਿਥੇ ਬੱਚੀ ਨੂੰ ਟੈੱਟਨਸ ਦਾ ਟੀਕਾ ਲਾਇਆ ਗਿਆ। ਪਹਿਲਾਂ ਤਾਂ ਬੱਚੀ ਨੇ ਲੱਤ 'ਚ ਦਰਦ ਮਹਿਸੂਸ ਕੀਤੀ ਪਰ ਅਗਲੇ ਦਿਨ ਉਸ ਨੂੰ ਖੜ੍ਹੇ ਹੋਣ 'ਚ ਦਿੱਕਤ ਆਉਣ ਲੱਗੀ। ਜਦੋਂ ਨਿੱਜੀ ਡਾਕਟਰਾਂ ਨੂੰ ਵਿਖਾਇਆ ਤਾਂ ਸਾਰੇ ਡਾਕਟਰਾਂ ਨੇ ਟੈੱਟਨਸ ਦਾ ਟੀਕਾ ਗਲਤ ਨਾੜ 'ਚ ਲੱਗਣ ਕਾਰਨ ਉਸ ਦੀ ਲੱਤ 'ਤੇ ਬੁਰਾ ਪ੍ਰਭਾਵ ਪੈਣ ਦੀ ਗੱਲ ਕਹੀ। ਇਸ ਸਬੰਧ 'ਚ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਸ ਬਾਰੇ ਸਿਵਲ ਸਰਜਨ ਡਾ. ਹਰਿੰਦਰ ਕੌਰ ਨੂੰ ਮਿਲੇ ਹਨ ਤੇ ਕਾਰਵਾਈ ਲਈ ਕਿਹਾ ਹੈ। ਕੀ ਕਹਿਣਾ ਹੈ ਸਿਵਲ ਸਰਜਨ ਦਾ ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਕਿਹਾ ਕਿ ਬੱਚੀ ਦੀ ਸਮੱਸਿਆ ਬਾਰੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਪਹਿਲੂਆਂ 'ਤੇ ਜਾਂਚ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
Read 3156 times