:
You are here: Home

ਬਦਲੀਆਂ ਨਾਲ ਲੱਗੀਆਂ ਪ੍ਰਾਪਰਟੀ ਟੈਕਸ ਦੇ ਰੈਵੇਨਿਊ ਨੂੰ ਬ੍ਰੇਕਾਂ

Written by  Published in ਅੰਮ੍ਰਿਤਸਰ-ਪਠਾਨਕੋਟ Friday, 02 February 2018 05:20
ਅੰਮ੍ਰਿਤਸਰ - ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ 'ਚ ਸੁਪਰਡੈਂਟਾਂ, ਕਲਰਕਾਂ ਤੇ ਹੋਰ ਕਰਮਚਾਰੀਆਂ ਦੀ ਕੀਤੀ ਬਦਲੀ ਤੋਂ ਬਾਅਦ ਟੈਕਸ ਰੈਵੇਨਿਊ ਬੈਕਫੁੱਟ 'ਤੇ ਆ ਰਿਹਾ ਹੈ। ਸਾਲ ਦੇ ਆਖਰੀ ਮਹੀਨਿਆਂ 'ਚ ਟੈਕਸ ਦੀ ਰਿਕਵਰੀ ਜ਼ੋਰਾਂ 'ਤੇ ਹੋਣ ਦੇ ਅਸਰ ਹੁੰਦੇ ਹਨ। 5 ਤੋਂ 10 ਲੱਖ ਰੁਪਏ ਰੋਜ਼ਾਨਾ ਜਮ੍ਹਾ ਹੋਣ ਵਾਲਾ ਟੈਕਸ 2 ਤੋਂ ਢਾਈ ਲੱਖ ਤੱਕ ਸਿਮਟ ਕੇ ਰਹਿ ਗਿਆ ਹੈ। ਪਿਛਲੇ ਦਿਨੀਂ ਆਦਿ ਰਸੀਦ ਬੁੱਕ ਦੇ ਘੋਟਾਲੇ ਦੇ ਮਾਮਲੇ ਵਿਚ ਸੇਵਾਦਾਰ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਪਰ ਦੂਸਰੇ ਕਰਮਚਾਰੀ ਫ੍ਰੀ 'ਚ ਹੀ ਲਪੇਟੇ ਗਏ, ਜਿਨ੍ਹਾਂ ਦੀਆਂ ਦੂਸਰੇ ਵਿਭਾਗ ਵਿਚ ਬਦਲੀਆਂ ਹੋਣ ਉਪਰੰਤ ਰੈਵੇਨਿਊ ਨੂੰ ਬ੍ਰੇਕਾਂ ਲੱਗ ਰਹੀਆਂ ਹਨ। ਕੁਝ ਦਿਨ ਪਹਿਲਾਂ ਤਾਂ ਨਿਗਮ ਖਾਤੇ ਵਿਚ ਸਿਰਫ਼ 70 ਹਜ਼ਾਰ ਰੁਪਏ ਹੀ ਇਕ ਦਿਨ ਵਿਚ ਆਏ ਸਨ, ਜਦਕਿ ਸ਼ਹਿਰ ਦੀਆਂ ਨਾਮਵਰ ਹਸਤੀਆਂ ਤੋਂ ਕਰੋੜਾਂ ਰੁਪਏ ਦਾ ਟੈਕਸ ਲੈਣਾ ਬਕਾਇਆ ਹੈ। ਜਨਵਰੀ ਤੋਂ ਮਾਰਚ ਦੇ ਆਖਰੀ 3 ਮਹੀਨਿਆਂ ਵਿਚ ਵਿਭਾਗ ਦੇ ਅਧਿਕਾਰੀ ਟਾਰਗੈੱਟ ਪੂਰਾ ਕਰਨ ਦੀ ਲਾਲਸਾ ਨੂੰ ਲੈ ਕੇ ਪੱਬਾਂ ਭਾਰ ਹੁੰਦੇ ਹਨ ਪਰ ਵੱਡੇ ਪੱਧਰ 'ਤੇ ਵਿਭਾਗ ਦੀਆਂ ਕੀਤੀਆਂ ਬਦਲੀਆਂ ਉਪਰੰਤ 24 ਕਰੋੜ ਦਾ ਸਲਾਨਾ ਟਾਰਗੈੱਟ ਕਿਵੇਂ ਪੂਰਾ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਅਧਿਕਾਰੀ ਹੋਏ ਇਧਰੋਂ-ਉਧਰ : ਪ੍ਰਾਪਰਟੀ ਟੈਕਸ ਵਿਭਾਗ ਦੇ ਬਦਲੇ ਸੁਪਰਡੈਂਟਾਂ 'ਚੋਂ ਅਸ਼ਵਨੀ ਸਹਿਗਲ, ਪ੍ਰਦੀਪ ਰਾਜਪੂਤ, ਸਤਪਾਲ ਤੇ ਸ਼ੇਰ ਸਿੰਘ ਨੂੰ ਤਾਇਨਾਤ ਕੀਤਾ ਗਿਆ, ਜਦਕਿ ਪਹਿਲ ਦੇ ਸੁਪਰਡੈਂਟ ਅਸ਼ੀਸ਼ ਅਗਰਵਾਲ ਨੂੰ ਲਾਇਸੈਂਸ ਬ੍ਰਾਂਚ, ਦਲਜੀਤ ਸਿੰਘ ਨੂੰ ਏਜੰਡਾ ਬ੍ਰਾਂਚ ਵਿਚ ਭੇਜਿਆ ਗਿਆ ਹੈ, ਜਦਕਿ ਸੁਪਰਡੈਂਟ ਸਤਪਾਲ ਪਹਿਲਾਂ ਦੀ ਤਰ੍ਹਾਂ ਵਿਭਾਗ ਵਿਚ ਹੀ ਹਨ। ਵਿਭਾਗ ਵਿਚ 15 ਕਲਰਕਾਂ ਸਮੇਤ ਹੋਰ ਸਟਾਫ਼ ਵੀ ਬਦਲਿਆ ਗਿਆ ਹੈ। ਇਹ ਐਕਸਪੈਰੀਮੈਂਟ ਟੈਕਸ ਰਿਕਵਰੀ ਵਿਚ ਰੋੜਾ ਵੀ ਬਣ ਸਕਦਾ ਹੈ। ਪੱਛੜ ਰਿਹੈ ਟਾਰਗੈੱਟ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੂੰ 2017-18 ਲਈ 24 ਕਰੋੜ ਦਾ ਟਾਰਗੈੱਟ ਦਿੱਤਾ ਗਿਆ ਹੈ, ਜਿਸ ਵਿਚ ਪਿਛਲੇ 10 ਮਹੀਨਿਆਂ ਦੌਰਾਨ ਕਰੀਬ 15 ਕਰੋੜ ਆ ਚੁੱਕੇ ਹਨ, ਬਾਕੀ ਰਹਿੰਦੇ 60 ਦਿਨਾਂ ਵਿਚ 9 ਕਰੋੜ ਆਉਣ ਨਾਲ ਹੀ ਟਾਰਗੈੱਟ ਪੂਰਾ ਹੋ ਸਕਦਾ ਹੈ
Read 2963 times