:
You are here: Home

ਮਾਂ-ਪੁੱਤ ਨੇ ਪੁਲਸ ’ਤੇ ਲਾਏ ਕੁੱਟ-ਮਾਰ ਦੇ ਦੋਸ਼

Written by  Published in ਮਾਲਵਾ Wednesday, 09 January 2019 07:47

ਫਿਰੋਜ਼ਪੁਰ – ਸਥਾਨਕ ਆਨਾਜ਼ ਮੰਡੀ ਦੇ ਪਿੱਛੇ ਰਾਧਾ ਸਵਾਮੀ ਕਾਲੋਨੀ ਵਾਸੀ ਮਾਂ-ਪੁੱਤ ਦੀ ਪੁਲਸ ਵੱਲੋਂ ਅਖੋਤੀ ਰੂਪ ਨਾਲ ਕੁੱਟ-ਮਾਰ ਦਾ ਸਮਾਚਾਰ ਮਿਲਿਆ ਹੈ। ਸਥਾਨਕ ਸਿਵਲ ਹਪਸਤਾਲ ’ਚ ਭਰਤੀ ਰੇਸ਼ਮਾ ਰਾਣੀ ਅਤੇ ਉਸਦੇ ਪੁੱਤਰ ਸੋਰਭ ਨੇ ਦੱਸਿਆ ਕਿ ਮੰਗਲਵਾਰ ਪੁਲਸ ਉਨ੍ਹਾਂ ਦੇ ਘਰ ਦਾਖਲ ਹੋਈ ਅਤੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਰੇਸ਼ਮਾ ਰਾਣੀ ਦੇ ਪਤੀ ਸੁਨੀਲ ਕੁਮਾਰ ਜਿਸਨੂੰ ਪੁਲਸ ਨੇ ਹਿਰਾਸਤ ’ਚ ਲਿਆ ਸੀ ਅਤੇ ਬਾਅਦ ’ਚ ਛੱਡ ਦਿੱਤਾ। ਅੱਜ 2 ਦਰਜਨ ਤੋਂ ਵੱਧ ਪੁਲਸ ਕਰਮਚਾਰੀ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ ਉਸਨੂੰ, ਉਸਦੀ ਪਤਨੀ ਅਤੇ ਬੇਟੇ ਦੀ ਕੁੱਟ-ਮਾਰ ਕੀਤੀ। ਉਸਨੇ ਦੱਸਿਆ ਕਿ 5 ਸਾਲ ਪਹਿਲਾਂ ਉਹ ਸ਼ਰਾਬ ਦੇ ਠੇਕੇਦਾਰਾਂ ਨਾਲ ਕੰਮ ਕਰਦਾ ਸੀ। ਬੀਤੇ ਸਾਲ ਅਕਤੂਬਰ ’ਚ ਪੁਲਸ ਨੇ ਉਸਦੇ ਘਰ ਨਾਜਾਇਜ਼ ਸਰਗਰਮੀਆਂ ਦੇ ਦੋਸ਼ ’ਚ ਛਾਪੇਮਾਰੀ ਕੀਤੀ ਸੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ ਸੀ। ਉਸਨੇ ਛਾਪੇਮਾਰੀ ਦੇ ਮਾਮਲੇ ’ਚ ਇਨਸਾਫ ਲੈਣ ਲਈ ਸਥਾਨਕ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੋਈ ਸੀ ਡੀ. ਇਸ ਮਾਮਲੇ ’ਚ ਸੰਪਰਕ ਕਰਨ ’ਤੇ ਫਾਜ਼ਿਲਕਾ ਦੇ ਡੀ. ਐੱਸ. ਪੀ. ਵੈਭਵ ਸਹਿਗਲ ਨੇ ਦੱਸਿਆ ਕਿ ਪੁਲਸ ਵੱਲੋਂ ਕੁੱਟਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਸੁਨੀਲ ਕੁਮਾਰ ਅਤੇ ਹੋਰ ਦੇ ਖਿਲਾਫ ਕ੍ਰਿਮੀਨਲ ਕੇਸ ਦਾਇਰ ਹੈ, ਇਸ ਲਈ ਉਨ੍ਹਾਂ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਸੀ ਪਰ ਜਦੋਂ ਪੁਲਸ ਨੂੰ ਪਤਾ ਲਗਾ ਕਿ ਉਸਨੂੰ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ, ਉਸਨੂੰ ਉਸ ਸਮੇਂ ਹੀ ਛੱਡ ਦਿੱਤਾ ਗਿਆ।

Read 15 times