:
You are here: Home

ਡੇਰਾ ਸਿਰਸਾ ਹੈੱਡਕੁਆਰਟਰ ਦੇ ਆਲੇ ਦੁਆਲੇ ਸੁਰੱਖਿਆ ਘੇਰਾ ਸਖ਼ਤ ,ਕੁਝ ਦਿਨਾਂ ਲਈ ਨਾਮ ਚਰਚਾ ਵੀ ਬੰਦ ਕੀਤੇ ਜਾਣ ਦੇ ਸੰਕੇਤ

Written by  Published in ਖਾਸ ਖਬਰਾਂ Monday, 07 January 2019 03:02
Rate this item
(0 votes)

ਸਿਰਸਾ / ਬਠਿੰਡਾ , : ਅੱਜ ਦੁਪਹਿਰ ਬਾਦ ਡੇਰਾ ਸਿਰਸਾ ਦੇ ਹੈੱਡਕੁਆਰਟਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਦਸਤੇ ਤਾਇਨਾਤ ਕਰ ਦਿਤੇ ਗਏ ਹਨ ਤੇ ਹਰ ਵਿਅਕਤੀ ਜੋ ਡੇਰੇ ਦੇ ਅੰਦਰ ਜਾਂ ਬਾਹਰ ਜਾ ਰਿਹਾ ਹੈ, ਉਸ ਦੇ ਉਪਰ ਨਜ਼ਰ ਰੱਖੀ ਜਾ ਰਹੀ ਹੈ ਇਹ ਵੀ ਦੱਸਿਆ ਜਾਂਦਾ ਹੈ ਡੇਰੇ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਮੀਟਿੰਗ ਜਾਂ ਪ੍ਰੋਗਰਾਮ ਕਰਨ ਤੋਂ ਗੁਰੇਜ ਕੀਤਾ ਜਾਵੇ i ਡੇਰੇ ਦੇ ਨੇੜਲੇ ਸੂਤਰਾਂ ਤੋਂ ਪੱਤਾ ਲਗਾ ਹੈ ਕਿ ਡੇਰੇ ਪ੍ਰਬੰਧਕਾਂ ਨੇ ਥੜਲੇ ਪੱਧਰ ਤੇ ਆਪਣੇ ਅਧਿਕਾਰੀਆਂ ਨੂੰ ਕਿਸੇ ਵੀ ਤਰਾਂ ਇਕੱਠ ਕਰਨ ਤੋਂ ਮਨਾ ਕਰ ਦਿਤਾ ਹੈ I ਇਹ ਵੀ ਦੱਸਿਆ ਗਿਆ ਕੀ ਸ਼ਹਿਰ ਤੇ ਕਸਬਿਆਂ ਵਿਚ ਬਣੇ ਹੋਏ ਡੇਰਿਆਂ ਵਿਚ ਸਵੇਰੇ ਸ਼ਾਮ ਵਾਲੀ ਨਾਮ ਚਰਚਾ ਦੇ ਪ੍ਰੋਗਰਾਮ ਅਗਲੇ ਕੁਝ ਦਿਨਾਂ ਲਈ ਮੁਲਤਵੀ ਕਰ ਦਿਤੇ ਗਏ ਹਨ I ਡੇਰੇ ਦੇ ਇਕ ਬਲਾਕ ਪੱਧਰ ਦੇ ਅਹੁੱਦੇਦਾਰ ਦੇ ਦੱਸਿਆ ਕੀ "ਉਨ੍ਹਾਂ ਵਲੋਂ ਸਵੇਰੇ ਸ਼ਾਮ ਵਾਲੀ ਨਾਮ ਚਰਚਾ ਅਗਲੇ ਕੁਝ ਦਿਨਾਂ ਲਈ ਮੁਲਤਵੀ ਕੀਤੀ ਗਈ ਹੈ " , ਕਿਓਂ ਕੀਤੀ ਗਈ ਹੈ , ਇਸ ਵਾਰੇ ਉਸਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ I ਡੇਰਾ ਮੁਖੀ ਰਾਮ ਰਹੀਮ ਦੇ ਉਪਰ ਚਲ ਰਹੇ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਵਿਚ ਪੰਚਕੂਲਾ ਸਥਿਤ ਸੀ ਬੀ ਆਈ ਕੋਰਟ ਨੇ 11 ਜਨਵਰੀ ਨੂੰ ਫੈਸਲਾ ਸੁਣਾਉਣਾ ਹੈ ਪਿਛਲੇ ਬੁਧਵਾਰ ਇਸ ਮਾਮਲੇ ਦੀਆਂ ਅੰਤਿਮ ਦਲੀਲਾਂ ਤੇ ਬਹਿਸ ਖਤਮ ਹੋ ਗਈ ਸੀ ਇਹ ਫੈਸਲਾ ਵੀ ਰਾਮ ਰਹੀਮ ਨੂੰ ਪਹਿਲਾ ਵਾਲੇ ਕੇਸ ਵਿਚ ਸਜ਼ਾ ਦੇਣ ਵਾਲੇ ਜੱਜ ਜਗਦੀਪ ਸਿੰਘ ਵਲੋਂ ਸੁਣਾਇਆ ਜਾਵੇਗਾ I

Read 448 times